ਕਪੂਰਥਲਾ ''ਚ ਫੂਡ ਸੇਫਟੀ ਵਿੰਗ ਨੇ ਖਾਧ ਪਦਾਰਥਾਂ ਦੇ ਭਰੇ ਸੈਂਪਲ

Wednesday, Jul 10, 2024 - 02:19 PM (IST)

ਕਪੂਰਥਲਾ (ਮਹਾਜਨ)-ਲੋਕਾਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਖਾਧ ਪਦਾਰਥ ਪਹੁੰਚਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦਾ ਫੂਡ ਸੇਫਟੀ ਵਿੰਗ ਮੁਸਤੈਦ ਹੈ। ਇਸੀ ਲੜੀ ਤਹਿਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਹੁਕਮਾਂ ਅਤੇ ਸਿਵਲ ਸਰਜਨ ਕਪੂਰਥਲਾ ਡਾਕਟਰ ਸੁਰਿੰਦਰਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਅਫ਼ਸਰ ਪ੍ਰਭਜੋਤ ਕੌਰ ਵੱਲੋਂ ਲੋਕਲ ਕਪੂਰਥਲਾ ਅਤੇ ਫਗਵਾੜਾ ਦੇ ਰਾਵਲਪਿੰਡੀ ਖੇਤਰ ਵਿਖੇ ਫੂਡ ਸੈਂਪਲਿੰਗ ਕੀਤੀ ਗਈ।

ਇਹ ਵੀ ਪੜ੍ਹੋ- ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਪਰਿਵਾਰ ਸਣੇ ਪਾਈ ਵੋਟ, ਪਤਨੀ ਨੀਤੂ ਅੰਗੂਰਾਲ ਨੇ ਆਖੀਆਂ ਇਹ ਗੱਲਾਂ

ਇਸ ਦੌਰਾਨ ਟੀਮ ਵੱਲੋਂ ਮਿਠਾਈ ਦੀ ਦੁਕਾਨ, ਰੈਸਟੋਰੈਂਟ, ਢਾਬਾ ਅਤੇ ਫੂਡ ਰੇਹੜੀਆਂ ਤੋਂ ਵੱਖ-ਵੱਖ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਅਫ਼ਸਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਸੈਂਪਲ ਲਈ ਕੇ ਅਗਲੇਰੀ ਕਰਵਾਈ ਹਿਤ ਭੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਖਾਣ ਪੀਣ ਵਾਲੀਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਫੂਡ ਸੇਫਟੀ ਐਕਟ ਦੇ ਅਨੁਸਾਰ ਹੀ ਕੰਮ ਕਰਨ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੀ Live Update: ਵੋਟਿੰਗ ਲਗਾਤਾਰ ਜਾਰੀ, 1 ਵਜੇ ਤੱਕ 34.40 ਫ਼ੀਸਦੀ ਹੋਈ ਵੋਟਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News