ਹੁਸ਼ਿਆਰਪੁਰ ''ਚ ਹੋਏ 5 ਸਾਲਾ ਬੱਚੇ ਦੇ ਕਤਲ ਦੇ ਰੋਸ ਵਜੋਂ ਕੱਢਿਆ ਗਿਆ ਕੈਂਡਲ ਮਾਰਚ
Monday, Sep 15, 2025 - 01:07 PM (IST)

ਟਾਂਡਾ ਉੜਮੁੜ (ਗੁਪਤਾ)-ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਇਕ ਪ੍ਰਵਾਸੀ ਵੱਲੋਂ ਪੰਜ ਸਾਲਾ ਬੱਚੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਰੋਸ ਵਜੋਂ ਬੀਤੀ ਰਾਤ ਸ਼ਿਵ ਸੈਨਾ ਹਿੰਦੁਸਤਾਨ ਦੇ ਯੁਵਾ ਪੰਜਾਬ ਪ੍ਰਧਾਨ ਰਾਹੁਲ ਖੰਨਾ ਦੀ ਅਗਵਾਈ ਵਿਚ ਟਾਂਡਾ ਵਿਖੇ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਜ਼ਿਲ੍ਹਾ ਚੇਅਰਮੈਨ ਵਿਵੇਕ ਵਿਜ਼ਨ, ਦੋਆਬਾ ਯੂਥ ਪ੍ਰਧਾਨ ਪ੍ਰਸ਼ਾਂਤ ਪੰਡਿਤ, ਯੁਵਾ ਨੇਤਾ ਰਾਜੂ ਖੋਸਲਾ, ਜ਼ਿਲ੍ਹਾ ਯੂਥ ਪ੍ਰਧਾਨ ਪੁਨੀਤ ਢੀਂਗਰਾ, ਜ਼ਿਲ੍ਹਾ ਸਕੱਤਰ ਪੰਡਿਤ ਮਿਥਲੇਸ਼ ਗਰਗ, ਜ਼ਿਲ੍ਹਾ ਵਾਈਸ ਚੇਅਰਮੈਨ ਸੰਜੀਵ ਖੰਨਾ, ਸਿਟੀ ਯੂਥ ਪ੍ਰਧਾਨ ਗੁਰਨਾਮ ਸਿੰਘ ਗੋਨੀ, ਸੀਨੀਅਰ ਸਿਟੀ ਪ੍ਰਧਾਨ ਰਾਜੀਵ ਖੰਨਾ, ਸਿਟੀ ਯੂਥ ਪ੍ਰਧਾਨ ਗੁਰਨਾਮ ਸਿੰਘ ਗੋਨੀ, ਸਿਟੀ ਯੂਥ ਚੇਅਰਮੈਨ ਮਨਜੋਤ ਸਿੰਘ, ਬਲਾਕ ਪ੍ਰਧਾਨ ਗੌਰਵ ਬੇਦੀ, ਯੁਵਾ ਨੇਤਾ ਸ਼ੈਰੀ ਥਾਪਰ, ਸਿਟੀ ਯੂਥ ਵਾਈਸ ਚੇਅਰਮੈਨ ਬਬਲੂ ਕੁਮਾਰ ਅਤੇ ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਨੇ 2 ਮਿੰਟ ਦਾ ਮੌਨ ਧਾਰਨ ਕਰਕੇ ਬੱਚੇ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਨਵੇਂ ਹੁਕਮ ਜਾਰੀ, ਲੱਗੀਆਂ ਵੱਡੀਆਂ ਪਾਬੰਦੀਆਂ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ...
ਪ੍ਰਧਾਨ ਰਾਹੁਲ ਖੰਨਾ ਨੇ ਕਿਹਾ ਕਿ ਦੇਸ਼ ਭਰ ਵਿਚ ਬੱਚਿਆਂ ਅਤੇ ਔਰਤਾਂ ਨਾਲ ਵੱਧ ਰਹੇ ਦੁਸ਼ਕਰਮ ਦੇ ਕੇਸ ਸਮਾਜ ਲਈ ਇਕ ਭੱਦਾ ਗ੍ਰਹਿਣ ਬਣਦਾ ਹੋਇਆ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਅਜਿਹੀ ਘਿਨੌਣੀ ਘਟਨਾ ਖ਼ਿਲਾਫ਼ ਸਖ਼ਤ ਕਾਨੂੰਨ ਹੋਣ ਕਾਰਨ ਬੱਚਿਆਂ ਅਤੇ ਔਰਤਾਂ ਨਾਲ ਦੁਸ਼ਕਰਮ ਦੇ ਕੇਸ ਨਾ ਮਾਤਰ ਹਨ। ਇਸ ਲਈ ਅਜਿਹਾ ਇਕ ਕਾਨੂੰਨ ਭਾਰਤ ਸਰਕਾਰ ਨੂੰ ਵੀ ਬਣਾਉਣਾ ਚਾਹੀਦਾ ਹੈ, ਜੋਕਿ 30 ਦਿਨਾਂ ਅੰਦਰ ਕੇਸ ਖ਼ਤਮ ਕਰਕੇ ਦੋਸ਼ੀਆਂ ਨੂੰ ਸਖ਼ਤ ਦੇ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 5 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਅਜਿਹੇ ਦੁਸ਼ਕਰਮ ਦੇ ਦੋਸ਼ੀਆਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਸਕੇ। ਇਸ ਮੌਕੇ ਗਗਨਦੀਪ, ਨਿੰਦਰ, ਨਿੱਕਾ, ਲਵਲੀ, ਦੀਪਕ, ਸੁਨੀਲ, ਸੁਦੇਸ਼ ਕੁਮਾਰ, ਸੰਦੀਪ, ਬੋਬੀ ਸ਼ਾਹਪੁਰ, ਆਕਾਸ਼, ਨਿਤਿਨ, ਰੋਹਿਤ, ਬੋਬੀ ਸਟੂਡੀਓ ਹਾਜ਼ਰ ਸਨ।
ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e