ਬੀਤ ਹਲਕੇ 'ਚ ਬਣਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਸੈਂਟਰ : ਨਿਮਿਸ਼ਾ ਮਹਿਤਾ

Friday, Feb 18, 2022 - 09:30 PM (IST)

ਬੀਤ ਹਲਕੇ 'ਚ ਬਣਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਸੈਂਟਰ : ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ (ਵਿਸ਼ੇਸ਼)-ਗੜ੍ਹਸ਼ੰਕਰ ਤੋਂ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਉਨ੍ਹਾਂ ਨੂੰ ਆਸ਼ੀਰਵਾਦ ਕੇ ਦੇ ਵਿਧਾਨ ਸਭਾ 'ਚ ਭੇਜਦੇ ਹਨ ਤਾਂ ਉਹ ਬੀਤ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਦੁੱਧ ਦਾ ਉੱਚਿਤ ਮੁੱਲ ਦਿਵਾਉਣ ਲਈ ਕੇਂਦਰ ਸਰਕਾਰ ਦੀ ਮਦਦ ਨਾਲ ਫੂਡ ਪ੍ਰੋਸੈਸਿੰਗ ਸੈਂਟਰ ਬਣਾਏਗੀ। ਇਸ ਤੋਂ ਇਲਾਵਾ ਪਸ਼ੂਆਂ ਦੀ ਬੀਮਾਰੀ ਦੇ ਇਲਾਜ ਲਈ ਪਸ਼ੂ ਡਿਸਪੈਂਸਰੀ ਵੀ ਖੋਲ੍ਹੀ ਜਾਵੇਗੀ। ਪਿੰਡ ਪੰਡੋਰੀ 'ਚ ਪਹੁੰਚੀ ਨਿਮਿਸ਼ਾ ਮਹਿਤਾ ਨੂੰ ਿਪੰਡ ਵਾਸੀਆਂ ਨੇ ਲੱਡੂਆਂ ਨਾਲ ਵੀ ਤੋਲਿਆ।

ਇਹ ਵੀ ਪੜ੍ਹੋ : 12 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਤੋਂ ਚੋਣ ਜਿੱਤਣ ਵਾਲੇ ਨੇਤਾ ਉਨ੍ਹਾਂ ਦੇ ਵਿਚ ਕਦੇ ਨਹੀਂ ਆਏ ਪਰ ਉਹ ਬਿਨਾਂ ਕਿਸੇ ਸਰਕਾਰੀ ਅਹੁਦੇ ਦੇ ਵੀ ਉਨ੍ਹਾਂ ਵਿਚ ਆਉਂਦੀ ਰਹੀ ਹੈ ਅਤੇ ਉਨ੍ਹਾਂ ਨੇ ਬੀਤ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਹੁਣ ਜਨਤਾ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੇ ਬਦਲੇ ਆਸ਼ੀਰਵਾਦ ਦੇ ਕੇ ਵਿਧਾਨ ਸਭਾ 'ਚ ਭੇਜਣਗੇ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਵੀ ਨਿਮਿਸ਼ਾ ਵੱਲੋਂ ਪਿਛਲੇ 7 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਸਹਾਰਨਾ ਕੀਤੀ ਅਤੇ ਉਨ੍ਹਾਂ ਨੂੰ ਚੋਣਾਂ ਦੌਰਾਨ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਕੈਪਟਨ ਨੇ ਕੱਢਿਆ ਰੋਡ ਸ਼ੋਅ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਨੇਤਾਵਾਂ ਨੇ ਲਿਆ ਹਿੱਸਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News