ਘੱਲੂਘਾਰਾ ਦਿਵਸ ਨੂੰ ਲੈ ਕੇ ਐਕਸ਼ਨ ’ਚ ਭੋਗਪੁਰ ਪੁਲਸ, DSP ਦੀ ਅਗਵਾਈ ਹੇਠ ਕੱਢਿਆ ਫਲੈਗ ਮਾਰਚ

06/04/2022 4:45:31 PM

ਭੋਗਪੁਰ (ਸੂਰੀ) : ਪੰਜਾਬ ਭਰ ’ਚ ਗੈਂਗਸਟਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਅਤੇ ਛੇ ਜੂਨ ਨੂੰ ਘੱਲੂਘਾਰਾ ਦਿਵਸ ਦੀ ਬਰਸੀ ਮਨਾਏ ਜਾਣ ਦੇ ਚਲਦਿਆਂ ਭੋਗਪੁਰ ਪੁਲਸ ਪੂਰੀ ਤਰ੍ਹਾਂ ਐਕਸ਼ਨ ’ਚ ਨਜ਼ਰ ਆ ਰਹੀ ਹੈ। ਭੋਗਪੁਰ ਪੁਲਸ ਵੱਲੋਂ ਜਿੱਥੇ ਕਈ ਦਿਨਾਂ ਤੋਂ ਥਾਣਾ ਭੋਗਪੁਰ ਦੇ ਮੁੱਖ ਪੁਆਇੰਟਸ ’ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਚੈਕਿੰਗ ਜਾਰੀ ਹੈ। ਇਸੇ ਦੇ ਚੱਲਦਿਆਂ ਸਬ-ਡਵੀਜ਼ਨ ਆਦਮਪੁਰ ਦੇ ਕਾਰਜਕਾਰੀ ਡੀ. ਐੱਸ. ਪੀ. ਕੈਲਾਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਅੱਜ ਭੋਗਪੁਰ ਵਿਚ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ’ਚ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਥਾਣਾ ਆਦਮਪੁਰ ਦੇ ਐੱਸ.ਐੱਚ.ਓ. ਬਲਵਿੰਦਰ ਜੌੜਾ ਥਾਣਾ ਪਤਾਰਾ ਦੀ ਐੱਸ.ਐੱਚ.ਓ. ਅਰਸ਼ਦੀਪ ਕੌਰ, ਥਾਣੇਦਾਰ ਰਾਮਕ੍ਰਿਸ਼ਨ, ਥਾਣੇਦਾਰ ਇਕਬਾਲ ਸਿੰਘ, ਥਾਣੇਦਾਰ ਗੁਰਨਾਮ ਸਿੰਘ, ਥਾਣੇਦਾਰ ਕਿਸ਼ਨ ਲਾਲ, ਥਾਣੇਦਾਰ ਸਤਪਾਲ ਸਿੰਘ ਬਾਜਵਾ, ਥਾਣੇਦਾਰ ਇੰਦਰਜੀਤ ਸਿੰਘ ਆਦਿ ਵੱਲੋਂ ਭਾਰੀ ਪੁਲਸ ਫੋਰਸ ਨਾਲ ਭੋਗਪੁਰ ’ਚ ਫਲੈਗ ਮਾਰਚ ਕੱਢਿਆ ਗਿਆ।

ਇਸ ਫਲੈਗ ਮਾਰਚ ’ਚ ਥਾਣਾ ਭੋਗਪੁਰ ਅਤੇ ਹੋਰ ਵੱਖ-ਵੱਖ ਥਾਣਿਆਂ ਦੀਆਂ ਸਰਕਾਰੀ ਗੱਡੀਆਂ ਕਾਫ਼ਿਲੇ ਦੇ ਰੂਪ ’ਚ ਸ਼ਾਮਲ ਸਨ। ਇਹ ਫਲੈਗ ਮਾਰਚ ਭੋਗਪੁਰ ਸ਼ਹਿਰ ਤੋਂ ਇਲਾਵਾ ਪਿੰਡ ਦੇ ਕਈ ਪਿੰਡਾਂ ’ਚ ਵੀ ਕੀਤਾ ਗਿਆ ਅਤੇ  ਇਥੇ ਲੋਕਾਂ ਨੂੰ ਸ਼ਾਂਤਮਈ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਥਾਣਾ ਭੋਗਪੁਰ ਦੇ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਘੱਲੂਘਾਰਾ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਫਲੈਗ ਮਾਰਚ ਕੀਤਾ ਗਿਆ ਹੈ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫਵਾਹ ’ਤੇ ਯਕੀਨ ਨਾ ਕਰਨ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ।


Manoj

Content Editor

Related News