ਅੱਗ ਲੱਗਣ ਕਾਰਨ ਕਣਕ ਦੇ 10 ਤੇ ਨਾੜ ਦੇ 8 ਖੇਤ ਸੜ ਕੇ ਸੁਆਹ

04/18/2022 7:03:06 PM

ਅੱਪਰਾ (ਦੀਪਾ) : ਪਿੰਡ ਮੋਂਰੋਂ ਤੇ ਢੱਕ ਮਜਾਰਾ ਦੇ ਬਾਹਰਵਾਰ ਨਹਿਰ ਵਾਲੇ ਪਾਸੇ ਸ਼ਾਮ ਕਰੀਬ 3.30 ਵਜੇ ਅਚਾਨਕ ਅੱਗ ਲੱਗਣ ਕਾਰਨ 2 ਕਿਸਾਨਾਂ ਦੀ 10 ਖੇਤ ਪੱਕੀ ਕਣਕ ਤੇ 2 ਕਿਸਾਨਾਂ ਦਾ 8 ਖੇਤ ਨਾੜ ਸੜ ਕੇ ਸੁਆਹ ਹੋ ਗਿਆ। ਮੌਕੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਬਾਅਦ ਦੁਪਹਿਰ ਅਚਾਨਕ ਪਿੰਡ ਮੋਂਰੋਂ ਤੇ ਢੱਕ ਮਜਾਰਾ ਦੇ ਵਿਚਕਾਰ ਸਥਿਤ ਨਹਿਰ ਵਾਲੇ ਪਾਸੇ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ, ਜੋ ਕਿ ਮਿੰਟਾਂ-ਸਕਿੰਟਾਂ 'ਚ ਹੀ ਢੱਕ ਮਜਾਰਾ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : 'ਨੀ ਮੈਂ ਸੱਸ ਕੁੱਟਣੀ' ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

ਅੱਗ ਲੱਗਣ ਕਾਰਨ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ 7 ਖੇਤ ਕਣਕ ਤੇ ਕਿਸਾਨ ਗੁਰਮੁੱਖ ਸਿੰਘ ਪੁੱਤਰ ਭਜਨ ਸਿੰਘ ਦੀ 3 ਖੇਤ ਕਣਕ ਸੜ ਕੇ ਰਾਖ ਹੋ ਗਈ। ਇਸੇ ਤਰ੍ਹਾਂ ਕਿਸਾਨ ਗੁਰਦਾਵਰ ਸਿੰਘ ਪੁੱਤਰ ਕਿਸ਼ਨ ਸਿੰਘ ਦੇ 4 ਖੇਤ ਤੇ ਭੁਪਿੰਦਰ ਸਿੰਘ ਚੱਕਦਾਨਾ ਦੇ ਵੀ 4 ਖੇਤ ਤੂੜੀ ਬਣਾਉਣ ਲਈ ਰੱਖਿਆ ਨਾੜ ਅੱਗ ਦੀ ਲਪੇਟ 'ਚ ਆਉਣ ਕਾਰਨ ਸੜ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨ ਇਸ ਬੱਚੇ ਨੇ ਪਾਈਆਂ ਭਾਜੜਾਂ, ਬੱਸ ਕੰਡਕਟਰ ਦੀ ਬਦੌਲਤ ਪਹੁੰਚਿਆ ਘਰ, ਜਾਣੋ ਪੂਰਾ ਮਾਮਲਾ

ਇਲਾਕਾ ਤੇ ਦੋਵਾਂ ਪਿੰਡਾਂ ਦੇ ਵਸਨੀਕਾਂ ਨੇ ਇਕੱਤਰ ਹੋ ਕੇ ਟਰਕੈਟਰਾਂ ਆਦਿ ਨਾਲ ਜ਼ਮੀਨ ਵਾਹ ਕੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਦਕਿ ਫਗਵਾੜਾ ਤੋਂ ਬੁਲਾਈ ਗਈ ਫਾਇਰ ਬ੍ਰਿਗੇਡ ਦੀ ਗੱਡੀ ਅੱਗ 'ਤੇ ਕਾਬੂ ਪਾਉਣ ਦੇ 20 ਮਿੰਟ ਬਾਅਦ ਘਟਨਾ ਸਥਾਨ 'ਤੇ ਪਹੁੰਚੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : PM ਮੋਦੀ ਖੁਦ ਦਖਲ ਦੇ ਕੇ ਭਾਈ ਰਾਜੋਆਣਾ ਦੀ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ : ਸੁਖਬੀਰ ਬਾਦਲ


Anuradha

Content Editor

Related News