ਅੱਗ ਲੱਗਣ ਨਾਲ 3.5 ਏਕੜ ਕਣਕ ਅਤੇ 200 ਏਕੜ ਨਾੜ ਦਾ ਨੁਕਸਾਨ
Wednesday, May 01, 2019 - 03:53 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ )— ਅੱਜ ਸਵੇਰੇ ਪਿੰਡ ਕੰਧਾਰੀ ਚੱਕ, ਮੂਨਕਾਂ ਪਿੰਡਾਂ ਦੇ ਖੇਤਾਂ 'ਚ ਲੱਗੀ ਕਾਰਨ ਲਗਭਗ 4 ਏਕੜ ਕਣਕ ਅਤੇ ਵੱਖ-ਵੱਖ ਕਿਸਾਨਾਂ ਦਾ ਲਗਭਗ 200 ਏਕੜ ਨਾੜ ਨਸ਼ਟ ਹੋ ਗਿਆ । ਅੱਗ ਪਿੰਡ ਮੂਨਕਾਂ ਦੇ ਖੇਤਾਂ ਵਲੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਕੰਧਾਰੀ ਚੱਕ ਅਤੇ ਫੌਜੀ ਕਲੋਨੀ ਦੇ ਖੇਤਾਂ ਵੱਲ ਫੈਲ ਗਈ। ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗ ਅੱਗੇ ਬੇਬੱਸ ਦਿਖੇ। ਸੂਚਨਾ ਮਿਲਣ ਤੇ ਦਸੂਹਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ 10 ਵਜੇ ਦੇ ਕਰੀਬ ਸ਼ੁਰੂ ਹੋਈ ਅੱਗ ਤੇ ਲਗਭਗ 12 ਵਜੇ ਦੇ ਕਰੀਬ ਕਾਬੂ ਪਾਇਆ ਗਿਆ। ਇਸ ਦੌਰਾਨ ਅੱਗ ਕਾਰਨ ਫੌਜੀ ਕਲੋਨੀ ਮਾਡਲ ਟਾਊਨ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਲਗਭਗ 3. 5 ਏਕੜ ਕਣਕ ਸੜ ਗਈ ਅਤੇ ਵੱਖ-ਵੱਖ ਕਿਸਾਨਾਂ ਦੀ ਲਗਭਗ 200 ਏਕੜ ਜ਼ਮੀਨ 'ਚ ਮੌਜੂਦ ਨਾੜ ਨਸ਼ਟ ਹੋ ਗਿਆ।