ਮਕਾਨ ਬਣਾਉਣ ਲਈ ਲਿਆ ਸੀ ਕਰਜ਼ਾ, ਨਾ ਮੋੜ ਸਕੇ ਤਾਂ ਮਾਂ-ਪੁੱਤ ਸਣੇ 5 ਖ਼ਿਲਾਫ਼ ਦਰਜ ਹੋਇਆ ਮਾਮਲਾ

Sunday, Sep 08, 2024 - 03:43 AM (IST)

ਮਕਾਨ ਬਣਾਉਣ ਲਈ ਲਿਆ ਸੀ ਕਰਜ਼ਾ, ਨਾ ਮੋੜ ਸਕੇ ਤਾਂ ਮਾਂ-ਪੁੱਤ ਸਣੇ 5 ਖ਼ਿਲਾਫ਼ ਦਰਜ ਹੋਇਆ ਮਾਮਲਾ

ਜਲੰਧਰ (ਮਹੇਸ਼)- ਥਾਣਾ ਰਾਮਾ ਮੰਡੀ ਦੀ ਪੁਲਸ ਨੇ ਸਿਟੀਜ਼ਨ ਅਰਬਨ ਕੋ-ਆਪ੍ਰੇਟਿਵ ਬੈਂਕ ਲਿਮਟਿਡ ਦੀ ਕਿਸ਼ਨਪੁਰਾ ਬ੍ਰਾਂਚ ਤੋਂ ਮਕਾਨ ਬਣਾਉਣ ਲਈ ਸਾਲ 2019 ਵਿਚ ਲਿਆ ਕਰਜ਼ਾ ਵਾਪਸ ਨਾ ਕਰਨ 'ਤੇ ਮਾਂ-ਪੁੱਤ ਸਮੇਤ 5 ਵਿਅਕਤੀਆਂ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 329 (4), 238, 191 (3), 190 ਅਤੇ 351 (2) ਅਧੀਨ ਐੱਫ.ਆਈ.ਆਰ. ਨੰਬਰ 218 ਦਰਜ ਕੀਤੀ ਗਈ ਹੈ। ਇਹ ਮਾਮਲਾ ਉਕਤ ਬੈਂਕ ਦੇ ਮੈਨੇਜਰ ਰਮੇਸ਼ ਪ੍ਰਭਾਕਰ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਐੱਫ.ਆਈ.ਆਰ. 6 ਸਤੰਬਰ ਨੂੰ ਦਰਜ ਕੀਤੀ ਗਈ ਸੀ। 

ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰੀ ਪਤਨੀ ਸਵ. ਤ੍ਰਿਲੋਕ ਕੁਮਾਰ ਅਤੇ ਉਸ ਦੇ ਪੁੱਤਰ ਵਿਕਾਸ ਤੋਂ ਇਲਾਵਾ ਭਾਰਤ ਭੂਸ਼ਣ, ਰਾਕੇਸ਼ ਕੁਮਾਰ ਅਤੇ ਧਰਮਪਾਲ ਵਜੋਂ ਹੋਈ ਹੈ। ਮੈਨੇਜਰ ਰਮੇਸ਼ ਪ੍ਰਭਾਕਰ ਅਨੁਸਾਰ ਰਾਜ ਕੁਮਾਰੀ ਅਤੇ ਉਸ ਦੇ ਲੜਕੇ ਵਿਕਾਸ ਨੇ ਮਕਾਨ ਬਣਾਉਣ ਲਈ 1 ਮਾਰਚ 2019 ਨੂੰ ਉਕਤ ਬੈਂਕ ਦੀ ਕਿਸ਼ਨਪੁਰਾ ਸ਼ਾਖਾ ਤੋਂ 19 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇਹ ਮਕਾਨ ਰਾਜ ਕੁਮਾਰੀ ਪਤਨੀ ਤ੍ਰਿਲੋਕ ਸਿੰਘ ਦੇ ਨਾਂ 'ਤੇ 5 ਮਾਰਚ 2019 ਨੂੰ ਨੰਬਰ 2018-19/186/17358 'ਤੇ ਰਜਿਸਟਰਡ ਹੋਇਆ ਸੀ, ਜੋ ਉਸ ਨੇ ਬੈਂਕ ਵਿਚ ਗਿਰਵੀ ਰੱਖਿਆ ਹੋਇਆ ਸੀ ਅਤੇ ਉਸ ਨੇ ਆਪਣੇ ਵਲੋਂ ਲਏ ਕਰਜ਼ੇ ਦੀ ਅਦਾਇਗੀ 180 ਮਹੀਨੇ ਵਿਚ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬੈਂਕ ਨੂੰ ਅਦਾ ਕਰਨੀ ਸੀ।

ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...

ਰਾਕੇਸ਼ ਕੁਮਾਰ ਅਤੇ ਧਰਮਪਾਲ ਨੇ ਕਰਜ਼ਾ ਲੈਣ ਸਮੇਂ ਗਰੰਟੀ ਦਿੱਤੀ ਸੀ ਪਰ ਰਾਜ ਕੁਮਾਰੀ ਵੱਲੋਂ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਹੀਂ ਕੀਤਾ ਗਿਆ। 17 ਦਸੰਬਰ 2023 ਨੂੰ ਤਹਿਸੀਲਦਾਰ ਜਲੰਧਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਰਾਜ ਕੁਮਾਰੀ ਅਤੇ ਉਸ ਦੇ ਪੁੱਤਰ ਵਿਕਾਸ ਨੇ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਹੀਂ ਕੀਤਾ ਹੈ। ਇਸ ਲਈ ਬੈਂਕ ਨੂੰ ਉਨ੍ਹਾਂ ਦੇ ਮਕਾਨ ਦਾ ਕਬਜ਼ਾ ਦਿਵਾਇਆ ਜਾਵੇ, ਜਿਸ ਤੋਂ ਬਾਅਦ ਤਹਿਸੀਲਦਾਰ ਜਲੰਧਰ-1 ਰਾਮ ਚੰਦ, ਥਾਣਾ ਰਾਮਾ ਮੰਡੀ ਦੇ ਪੁਲਸ ਮੁਲਾਜ਼ਮ ਏ.ਐੱਸ.ਆਈ. ਮੋਹਨ ਸਿੰਘ, ਸਿਪਾਹੀ ਏਕਤਾ, ਅਮਨਦੀਪ ਕੌਰ ਦੀ ਮਦਦ ਨਾਲ 19 ਜੂਨ 2024 ਨੂੰ ਮਕਾਨ ਨੰਬਰ ਬੀ.ਐਕਸ-883 ਅਰਜੁਨ ਨਗਰ ਨੇੜੇ ਦੁਰਗਾ ਸ਼ਕਤੀ ਮੰਦਿਰ ਲੰਮਾ ਪਿੰਡ ਜਲੰਧਰ ਦਾ ਕਬਜ਼ਾ ਸ਼ਿਕਾਇਤਕਰਤਾ ਮੈਨੇਜਰ ਰਮੇਸ਼ ਪ੍ਰਭਾਕਰ ਨੂੰ ਦਿੱਤਾ ਗਿਆ ਸੀ।

ਤਹਿਸੀਲਦਾਰ ਰਾਮ ਚੰਦ ਨੇ ਘਰ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਅਤੇ ਬੈਂਕ ਕਰਮਚਾਰੀਆਂ ਦੀ ਹਾਜ਼ਰੀ ਵਿਚ ਤਾਲੇ 'ਤੇ ਆਪਣੀ ਸੀਲ ਲਗਾ ਕੇ ਘਰ ਦੀਆਂ ਚਾਬੀਆਂ ਬੈਂਕ ਦੇ ਬ੍ਰਾਂਚ ਮੈਨੇਜਰ ਨੂੰ ਸੌਂਪ ਦਿੱਤੀਆਂ। ਮੌਕੇ 'ਤੇ ਘਰ ਦੇ ਅੰਦਰ ਜੋ ਵੀ ਪਿਆ ਸੀ, ਉਸ ਦੀ ਸੂਚੀ ਤਿਆਰ ਕੀਤੀ ਗਈ, ਜਿਸ ਨੂੰ ਤਹਿਸੀਲਦਾਰ ਵੱਲੋਂ ਤਸਦੀਕ ਕੀਤਾ ਗਿਆ ਸੀ। ਉਥੇ 19 ਜੂਨ ਤੋਂ ਸੁਰੱਖਿਆ ਗਾਰਡ ਵੀ ਤਾਇਨਾਤ ਕੀਤੇ ਗਏ ਸਨ। 6 ਅਗਸਤ 2024 ਨੂੰ ਸਵੇਰੇ 7.30 ਵਜੇ ਜਦੋਂ ਸੁਰੱਖਿਆ ਗਾਰਡ ਡਿਊਟੀ ਬਦਲ ਰਹੇ ਸੀ ਤਾਂ ਹਥਿਆਰਾਂ ਨਾਲ ਲੈਸ 7-8 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਘਰ 'ਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News