Punjab: ਮਹਿਲਾ ਡੀਪੂ ਹੋਲਡਰ ''ਤੇ ਡਿੱਗੀ ਗਾਜ, ਹੋਈ ਸਸਪੈਂਡ, ਕਾਰਨਾਮਾ ਕਰੇਗਾ ਹੈਰਾਨ

Saturday, Oct 11, 2025 - 12:47 PM (IST)

Punjab: ਮਹਿਲਾ ਡੀਪੂ ਹੋਲਡਰ ''ਤੇ ਡਿੱਗੀ ਗਾਜ, ਹੋਈ ਸਸਪੈਂਡ, ਕਾਰਨਾਮਾ ਕਰੇਗਾ ਹੈਰਾਨ

ਮੇਹਟੀਆਣਾ (ਸੰਜੀਵ) - ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਹੁਸ਼ਿਆਰਪੁਰ ਵੱਲੋਂ ਪਿੰਡ ਪੰਡੋਰੀ ਕੱਦ ਦੇ ਲਾਭਪਾਤਰੀਆਂ ਵੱਲੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉਸੇ ਪਿੰਡ ਦੀ ਡੀਪੂ ਹੋਲਡਰ ਰਾਣੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪਿੰਡ ਪੰਡੋਰੀ ਕੱਦ ਦੇ ਲਾਭਪਾਤਰੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਲਾਭਪਾਤਰੀਆਂ ਨੂੰ ਬਣਦੀ ਮਿਕਦਾਰ ਤੋਂ ਘੱਟ ਕਣਕ ਦਿੱਤੀ ਜਾਂਦੀ ਹੈ। ਕਣਕ ਦੀ ਵੰਡ ਲਈ ਲਾਭਪਾਤਰੀਆਂ ਨੂੰ ਸੂਚਿਤ ਵੀ ਨਹੀਂ ਕੀਤਾ ਜਾਂਦਾ ਅਤੇ ਵੰਡ ਦੇਰ ਰਾਤ ਸਮੇਂ ਕੀਤੀ ਜਾਂਦੀ ਹੈ। ਸ਼ਿਕਾਇਤ ਦੇ ਅਧਾਰ ’ਤੇ ਪੜਤਾਲੀਆ ਅਫ਼ਸਰ ਵੱਲੋਂ ਉਕਤ ਡੀਪੂ ਹੋਲਡਰ ਦੇ ਰਾਸ਼ਨ ਦੀ ਸਪਲਾਈ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਹੁਣ ਦਸਤਾਵੇਜ਼ ਜਮ੍ਹਾ ਕਰਵਾਉਣ ਦਾ ਝੰਜਟ ਖ਼ਤਮ! ਹੋ ਗਿਆ ਵੱਡਾ ਐਲਾਨ

ਇਸ ਉਪਰੰਤ ਡੀਪੂ ਹੋਲਡਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਉਸ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੰਦੇ ਹੋਏ ਦਫ਼ਤਰ ਵਿਖੇ ਹਾਜ਼ਰ ਹੋਣ ਲਈ ਹਦਾਇਤ ਕੀਤੀ ਗਈ। ਡੀਪੂ ਹੋਲਡਰ ਨੇ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕੀਤਾ ਅਤੇ ਲਿਖਤੀ ਜਵਾਬ ਵੀ ਦਿੱਤਾ ਜੋਕਿ ਨਾ ਤਸੱਲੀ ਬਖ਼ਸ਼ ਪਾਇਆ ਗਿਆ। ਉਕਤ ਡੀਪੂ ਹੋਲਡਰ ਰਾਣੀ ਪਿੰਡ ਪੰਡੋਰੀ ਕੱਦ ਵੱਲੋਂ ‘ਪੰਜਾਬ ਟਾਰਗੇਟਿਡ ਪਬਲਿਕ ਡਿਸਟਰੀਬਿਊਸ਼ਨ ਸਿਸਟਮ (ਲਾਈਸੈਂਸਿੰਗ ਐਂਡ ਕੰਟਰੋਲ) ਆਰਡਰ 2016’ ਦੀ ਧਾਰਾ 10(1) ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਉਕਤ ਡੀਪੂ ਹੋਲਡਰ ਦਾ ਜ਼ਰੂਰੀ ਵਸਤਾਂ ਦਾ ਲਾਈਸੈਂਸ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News