6 ਗ੍ਰਾਮ ਹੈਰੋਇਨ ਸਮੇਤ ਔਰਤ ਗ੍ਰਿਫਤਾਰ

Friday, Jul 19, 2019 - 03:52 AM (IST)

6 ਗ੍ਰਾਮ ਹੈਰੋਇਨ ਸਮੇਤ ਔਰਤ ਗ੍ਰਿਫਤਾਰ

ਸੁਲਤਾਨਪੁਰ ਲੋਧੀ,(ਧੀਰ)- ਪੁਲਸ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਲਵੈਸਟਰ ਮਸੀਹ, ਏ. ਐੱਸ. ਆਈ. ਕੁਲਵੰਤ ਸਿੰਘ, ਐੱਚ. ਸੀ. ਮੇਜਰ ਸਿੰਘ, ਐੱਚ. ਸੀ. ਸ਼ਾਮ ਮਸੀਹ, ਲੇਡੀ ਕਾਂਸਟੇਬਲ ਸੁਖਵਿੰਦਰ ਕੌਰ ਆਦਿ ਪੁਲਸ ਪਾਰਟੀ ਨਾਲ ਪਿੰਡ ਮੋਠਾਂਵਾਲ ਤੋਂ ਲਾਟੀਆਂਵਾਲ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਲਾਟੀਆਂਵਾਲ ਸਾਈਡ ਤੋਂ ਇਕ ਔਰਤ ਨੂੰ ਪੈਦਲ ਆਉਂਦੇ ਵੇਖਿਆ ਜੋ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁਡ਼ਨ ਲੱਗੀ ਤੇ ਆਪਣੇ ਹੱਥ ’ਚ ਫਡ਼ੇ ਮੋਮੀ ਲਿਫਾਫੇ ਨੂੰ ਸਡ਼ਕ ਦੀ ਪਟਰੀ ’ਤੇ ਰੱਖ ਦਿੱਤਾ। ਜਿਸ ਨੂੰ ਪੁਲਸ ਪਾਰਟੀ ਨੇ ਲੇਡੀ ਹੈੱਡ ਕਾਂਸਟੇਬਲ ਸੁਖਵਿੰਦਰ ਕੌਰ ਦੀ ਮਦਦ ਨਾਲ ਰੋਕਿਆ ਤੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸ਼ਰਮ ਕੌਰ ਪਤਨੀ ਅਜਮੇਰ ਸਿੰਘ ਵਾਸੀ ਪਿੰਡ ਸੈਚਾ ਦਸਿਆ, ਜਿਸ ਪਾਸੋਂ ਉਸ ਵਲੋਂ ਰੱਖਿਆ ਗਿਆ ਮੋਮੀ ਲਿਫਾਫੇ ਨੂੰ ਚੁਕਾਇਆ ਤਾਂ ਖੋਲ ਕੇ ਵੇਖਿਆ ਕਿ ਉਸ ’ਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਉਕਤ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


author

Bharat Thapa

Content Editor

Related News