ਭੋਗਪੁਰ ਵਿਖੇ ਵਾਪਰੇ ਸੜਕ ਹਾਦਸੇ ’ਚ ਪਿਤਾ ਦੀ ਮੌਤ, ਪੁਤਰ ਜ਼ਖ਼ਮੀ

03/25/2022 12:49:36 PM

ਭੋਗਪੁਰ (ਰਾਣਾ)-ਪਿੰਡ ਲੁਹਾਰਾਂ (ਚਾਹੜਕੇ) ਨਿਵਾਸੀ ਐਕਟਿਵਾ ਸਵਾਰ ਪਿਉ-ਪੁੱਤਰ ਨਾਲ ਸੜਕ ਹਾਦਸਾ ਵਾਪਰ ਗਿਆ। ਸਤਨਾਮ ਸਿੰਘ ਅਤੇ ਰਣਜੀਤ ਸਿੰਘ ਸਾਮਾਨ ਦੀ ਖ਼ਰੀਦਦਾਰੀ ਲਈ ਆਦਮਪੁਰ ਟੀ-ਪੁਆਇੰਟ ਕੋਲ ਸੜਕ ’ਤੇ ਜਾ ਰਹੇ ਸਨ, ਜਿੱਥੇ ਉਹ ਜਲੰਧਰ ਤੋਂ ਟਾਂਡਾ ਵੱਲ ਜਾ ਰਹੇ ਤੇਜ਼ ਰਫ਼ਤਾਰ ਟਿੱਪਰ ਦਾ ਸ਼ਿਕਾਰ ਬਣ ਗਏ। 

ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਟਿੱਪਰ ਚਾਲਕ ਰਣਜੀਤ ਸਿੰਘ ਪਿੰਡ ਦਰੀਆ ਥਾਣਾ ਟਾਂਡਾ ਨੂੰ ਟਿੱਪਰ ਸਮੇਤ ਕਾਬੂ ਕਰ ਲਿਆ ਹੈ ਅਤੇ ਟੱਕਰ ਦੌਰਾਨ ਬਜ਼ੁਰਗ ਸਤਨਾਮ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਰਣਜੀਤ ਸਿੰਘ ਨੂੰ ਨਿੱਜੀ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਦੇਣ ਮਗਰੋਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਰਣਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਅਮਰੀਕਾ ਵਾਪਸ ਜਾਣਾ ਸੀ ਅਤੇ ਉਹ 18 ਸਾਲਾ ਦੇ ਲੰਮੇ ਅਰਸੇ ਬਾਅਦ ਪੱਕਾ ਹੋ ਕੇ ਆਪਣੇ ਪਿੰਡ ਪਰਤਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਸ਼ਿਆਰਪੁਰ ਵਿਖੇ ਪੰਜਾਬ-ਹਿਮਾਚਲ ਬਾਰਡਰ ’ਤੇ ਚੱਲੀਆਂ ਗੋਲ਼ੀਆਂ, ਔਰਤ ਦੀ ਮੌਤ


shivani attri

Content Editor

Related News