ਸੜਕ ਹਾਦਸੇ 'ਚ ਪਿਓ-ਪੁੱਤਰ ਹੋਏ ਜ਼ਖ਼ਮੀ
Monday, Oct 14, 2024 - 05:18 AM (IST)
ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ 'ਤੇ ਪਿੰਡ ਜੱਟਾਂ ਦੀ ਸਰਾਂ ਨੇੜੇ ਸਾਈਕਲ 'ਤੇ ਆਪਣੇ ਬੇਟੇ ਨਾਲ ਜਾ ਰਹੇ ਇਕ ਵਿਅਕਤੀ ਨੂੰ ਇਕ ਸਕੂਟਰੀ ਸਵਾਰ ਵੱਲੋਂ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਜ਼ੇਰੇ ਇਲਾਜ ਪੂਰਨ ਚੰਦ ਪੁੱਤਰ ਨੱਥੂ ਰਾਮ ਨੇ ਦੱਸਿਆ ਕਿ ਉਹ ਮੁਹੱਲਾ ਉਪਲਾਂ ਸੁਲਤਾਨਪੁਰ ਲੋਧੀ ਦਾ ਨਿਵਾਸੀ ਹੈ ਅਤੇ ਲੰਮੇ ਸਮੇਂ ਤੋਂ ਬਾਰਦਾਨਾ ਰਿਪੇਅਰ ਕਰਨ ਲਈ ਰੋਜ਼ਾਨਾ ਕਿਸੇ ਪਿੰਡ ਵਿੱਚ ਆਪਣੇ ਗੂੰਗੇ ਬੇਟੇ ਨਾਲ ਜਾਂਦਾ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਉਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਕਰੀਬ 10 ਵਜੇ ਪਿੰਡ ਜੱਟਾਂ ਦੀ ਸਰਾਂ ਨੇੜੇ ਪੁੱਜਾ ਤਾਂ ਪਿੱਛੋਂ ਤੋਂ ਆ ਰਹੇ ਐਕਟਿਵਾ ਸਵਾਰ ਨੇ ਮੈਨੂੰ ਜ਼ੋਰਦਾਰ ਟੱਕਰ ਮਾਰ ਕੇ ਸੁੱਟ ਦਿੱਤਾ, ਜਿਸ ਦੌਰਾਨ ਉਹ ਅਤੇ ਉਸ ਦਾ ਬੇਟਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸਿਰ ਤੋਂ ਖ਼ੂਨ ਬਹੁਤ ਮਾਤਰਾ ਵਿੱਚ ਵਹਿ ਗਿਆ। ਉਸ ਨੇ ਦੱਸਿਆ ਕਿ ਉੱਥੇ ਹੀ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਨੇ ਸਾਨੂੰ ਲਹੂ-ਲੁਹਾਣ ਅਵਸਥਾ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਦੱਸਿਆ ਕਿ ਮੌਕੇ 'ਤੇ ਉਸ ਐਕਟਿਵਾ ਸਵਾਰ ਨੇ ਕਿਹਾ ਕਿ ਮੇਰੇ ਤੋਂ ਬਰੇਕ ਨਹੀਂ ਲੱਗੀ ਅਤੇ ਉਹ ਆਪਣਾ ਮੋਬਾਇਲ ਨੰਬਰ ਦੇ ਕੇ ਚਲਾ ਗਿਆ ਕਿ ਮੈਂ ਇਸ ਦਾ ਇਲਾਜ ਦਾ ਖ਼ਰਚ ਦੇਵਾਂਗਾ ਪਰ ਹੁਣ ਉਸ ਨੇ ਫੋਨ ਨੂੰ ਸਵਿੱਚ ਆਫ਼ ਕਰ ਲਿਆ ਹੈ। ਉਸ ਨੇ ਪੁਲਸ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕਰਦਿਆਂ ਗੁਹਾਰ ਲਗਾਈ ਕਿ ਉਸ ਦਾ ਮੇਰੇ ਕੋਲ ਮੋਬਾਇਲ ਨੰਬਰ ਹੈ, ਦਾ ਪਤਾ ਲਗਾ ਕੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ