ਬਾਪ-ਬੇਟਾ ਮਿਲ ਕੇ ਵੇਚਦੇ ਸਨ ਹੈਰੋਇਨ, ਦੋਵੇਂ ਗ੍ਰਿਫ਼ਤਾਰ

01/03/2024 3:07:01 PM

ਜਲੰਧਰ (ਮਹੇਸ਼)–ਕਮਿਸ਼ਨਰੇਟ ਜਲੰਧਰ ਦੀ ਫਤਿਹਪੁਰ (ਪ੍ਰਤਾਪਪੁਰਾ) ਚੌਕੀ ਦੀ ਪੁਲਸ ਨੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਬਾਪ-ਬੇਟੇ ਨੂੰ ਉਨ੍ਹਾਂ ਦੀ ਮੰਜ਼ਿਲ ਵਿਚ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਉਨ੍ਹਾਂ ਨੂੰ ਰਸਤੇ ਵਿਚ ਦਬੋਚ ਲਿਆ। ਦੋਵੇਂ ਮਿਲ ਕੇ ਹੈਰੋਇਨ ਵੇਚਦੇ ਸਨ। ਐੱਸ. ਐੱਚ. ਓ. ਜਮਸ਼ੇਰ ਭਰਤ ਮਸੀਹ ਲੱਧੜ ਨੇ ਦੱਸਿਆ ਕਿ ਫਤਿਹਪੁਰ ਪੁਲਸ ਚੌਂਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਸੀਨੀਅਰ ਕਾਂਸਟੇਬਲ ਤੇਜਪਾਲ ਸਿੰਘ ਬਾਠ ਅਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਮਨੀਲਾ ਰਿਜਾਰਟ ਜਮਸ਼ੇਰ ਤੋਂ ਫੜੇ ਗਏ ਉਕਤ ਨਸ਼ਾ ਸਮੱਗਲਰਾਂ ਦੀ ਪਛਾਣ ਸੁਖਦੇਵ ਉਰਫ਼ ਸ਼ੁਭਮ ਪੁੱਤਰ ਅਮਰਜੀਤ ਅਤੇ ਅਮਰਜੀਤ ਉਰਫ਼ ਬਿੱਲਾ ਪੁੱਤਰ ਰਾਮ ਲਾਲ ਦੋਵੇਂ ਨਿਵਾਸੀ ਮੁਹੱਲਾ ਨਿੰਮਵਾਲਾ ਪਿੰਡ ਜਮਸ਼ੇਰ ਖ਼ਾਸ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼

ਐੱਸ. ਆਈ. ਬਲਵਿੰਦਰ ਕੁਮਾਰ ਦੀ ਹਾਜ਼ਰੀ ਵਿਚ ਸ਼ੁਭਮ ਦੀ ਤਲਾਸ਼ੀ ਲੈਣ ’ਤੇ 6 ਗ੍ਰਾਮ ਹੈਰੋਇਨ ਅਤੇ ਉਸਦੇ ਪਿਤਾ ਅਮਰਜੀਤ ਬਿੱਲਾ ਤੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵਾਂ ਖ਼ਿਲਾਫ਼ ਸਦਰ ਵਿਚ 1 ਜਨਵਰੀ ਨੂੰ ਸਾਲ ਦੇ ਪਹਿਲੇ ਦਿਨ ਐੱਨ. ਡੀ. ਪੀ. ਐੱਸ. ਐਕਟ ਤਹਿਤ 2 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਦੋਵਾਂ ਨਸ਼ਾ ਸਮੱਗਲਰਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਰਿੰਦਰਪਾਲ ਸਿੰਘ ਸੰਧੂ ਚੌਂਕੀ ਇੰਚਾਰਜ ਵੱਲੋਂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਹੈ ਕਿ ਸੁਖਦੇਵ ਉਰਫ਼ ਸ਼ੁਭਮ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿਚ ਮਾਮਲੇ ਦਰਜ ਹਨ, ਜਿਨ੍ਹਾਂ ਵਿਚੋਂ ਇਕ ਚੋਰੀ ਦਾ ਅਤੇ ਦੂਜਾ ਨਸ਼ਾ ਸਮੱਗਲਿੰਗ ਦਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਸ਼ੁਭਮ ਜੇਲ੍ਹ ਵੀ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਟਰੱਕ ਆਪਰੇਟਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੌਰਾਨ ਪ੍ਰਧਾਨ ਹੈੱਪੀ ਸੰਧੂ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News