ਬਾਬਾ ਰੂੜ ਸਿੰਘ ਕਲੱਬ ਵੱਲੋਂ ਕਿਸਾਨ ਅੰਦੋਲਨ ਲਈ 50 ਹਜ਼ਾਰ ਦੀ ਵਿੱਤੀ ਮਦਦ ਭੇਟ
Saturday, Jan 09, 2021 - 03:44 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਲਈ ਬਾਬਾ ਰੂੜ ਸਿੰਘ ਕਲੱਬ ਬੁੱਢੀਪਿੰਡ ਵੱਲੋਂ 50 ਹਜ਼ਾਰ ਦਾ ਸਹਿਯੋਗ ਦਿੱਤਾ ਹੈ। ਕਲੱਬ ਦੇ ਸੇਵਾਦਾਰਾਂ ਸੁਖਬੀਰ ਸਿੰਘ ਚੌਹਾਨ ਅਤੇ ਕੁਲਜੀਤ ਸਿੰਘ ਬੁੱਢੀਪਿੰਡ ਨੇ ਇਹ ਰਾਸ਼ੀ ਕਿਸਾਨ ਅੰਦੋਲਨ ਵਿੱਚ ਲੱਗੇ ਦੋਆਬਾ ਕਿਸਾਨ ਕਮੇਟੀ ਦੇ ਆਗੂ ਅਮਰਜੀਤ ਸਿੰਘ ਸੰਧੂ ਅਤੇ ਲੋਕ ਇਨਕਲਾਬ ਮੰਚ ਦੇ ਮੈਂਬਰਾਂ ਨੂੰ ਭੇਟ ਕਰਦੇ ਹੋਏ ਆਖਿਆ ਅੰਨਦਾਤਿਆ ਦੇ ਸੰਘਰਸ਼ ਵਿੱਚ ਅੱਜ ਸਾਰਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਆਖਿਆ ਵਿੱਤੀ ਮਦਦ ਦੇ ਨਾਲ-ਨਾਲ ਪਿੰਡ ’ਚੋਂ ਵੱਡਾ ਜੱਥਾ ਵੀ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਲਈ ਦਿੱਲੀ ਰਵਾਨਾ ਹੋਵੇਗਾ। ਇਸ ਮੌਕੇ ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿੱਚ ਡਟੇ ਕਿਸਾਨਾਂ ਦੇ ਰਿਹਾਸਿਸ਼ ਅਤੇ ਹੋਰ ਸਹੂਲਤਾਂ ਲਈ ਕੀਤੇ ਜਾ ਰਹੇ ਮੰਚ ਦੇ ਉੱਦਮਾਂ ਦੀ ਸਲਾਘਾ ਕੀਤੀ।
ਇਸ ਮੌਕੇ ਮੰਚ ਦੇ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਲਈ ਮੰਚ ਨੂੰ ਰਣਬੀਰ ਸਿੰਘ ਕਨੇਡਾ ਨੇ 57500 ਰੁਪਏ ਅਤੇ ਹੋਰ ਪਰਵਾਸੀ ਪੰਜਾਬੀਆਂ ਨੇ ਮਦਦ ਭੇਟ ਕੀਤੀ ਹੈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਖਾਲਸਾ, ਹਰਦੀਪ ਖੁੱਡਾ, ਸੁਖਨਿੰਦਰ ਸਿੰਘ ਕਲੋਟੀ, ਤਜਿੰਦਰ ਸਿੰਘ ਢਿੱਲੋਂ, ਪ੍ਰਦੀਪ ਵਿਰਲੀ, ਬਲਜੀਤ ਸਿੰਘ,ਤਰਨਜੀਤ ਸਿੰਘ ਆਦਿ ਮੌਜੂਦ ਸਨ।