ਬਿਜਲੀ ਕੱਟਾਂ ਤੋਂ ਦੁਖ਼ੀ ਕਿਸਾਨਾਂ ਨੇ ਚਮਕੌਰ ਸਾਹਿਬ ਦੋਰਾਹਾ ਮਾਰਗ ਕੀਤਾ ਜਾਮ, ਰਾਹਗੀਰ ਪਰੇਸ਼ਾਨ
Sunday, Jul 11, 2021 - 03:22 PM (IST)
ਰੋਪੜ (ਸੱਜਣ ਸੈਣੀ)- ਬਿਜਲੀ ਸੰਕਟ ਨੂੰ ਲੈ ਕੇ ਸਮੇਂ ਦੀ ਵੱਡੀ ਖ਼ਬਰ ਰੋਪੜ ਤੋਂ ਹੈ, ਜਿੱਥੇ ਚਮਕੌਰ ਸਾਹਿਬ- ਦੋਰਾਹਾ ਮਾਰਗ 'ਤੇ ਕਿਸਾਨਾਂ ਵੱਲੋਂ ਬਿਜਲੀ ਦੇ ਕੱਟਾਂ ਤੋਂ ਦੁਖ਼ੀ ਹੋ ਕੇ ਰੋਪੜ-ਚਮਕੌਰ ਸਾਹਿਬ-ਦੋਰਾਹਾ ਸੜਕ 'ਤੇ ਜਾਮ ਲਗਾਇਆ ਗਿਆ ਹੈ। ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਮਹਿਕਮੇ ਵੱਲੋਂ ਲਗਾਤਾਰ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਦੀ ਝੋਨੇ ਦੀ ਫਸਲ ਖ਼ਰਾਬ ਹੋ ਰਹੀ ਹੈ।
ਇਹ ਵੀ ਪੜ੍ਹੋ: ਬੰਗਾ ਵਿਖੇ ਲੁਟੇਰਿਆਂ ਦਾ ਖ਼ੌਫ਼, ਕਰਮਚਾਰੀਆਂ 'ਤੇ ਹਮਲਾ ਕਰਕੇ ਲੁਟਿਆ ਪੈਟਰੋਲ ਪੰਪ
ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਲਗਾਤਾਰ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਬਿਜਲੀ ਦੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ, ਜਿਸ ਕਰਕੇ ਕਿਸਾਨਾਂ ਦੇ ਝੋਨੇ ਲਈ ਪਾਣੀ ਪੂਰਾ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼, ਮੁੱਖ ਸਪਲਾਇਰ ਗ੍ਰਿਫ਼ਤਾਰ
ਕਿਸਾਨਾਂ ਦੇ ਸਿਤਾਰਿਆਂ ਦੇ ਵਿਚ ਮੌਕੇ 'ਤੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਇਸ ਗੱਲ 'ਤੇ ਅੜੇ ਰਹੇ ਹਨ ਕਿ ਪਹਿਲਾਂ ਉਨ੍ਹਾਂ ਨੂੰ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਜਾਵੇ ਕਿ ਖੇਤੀ ਲਈ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ
ਇਹ ਵੀ ਪੜ੍ਹੋ: ਰੂਪਨਗਰ ਦੇ ਮੋਰਿੰਡਾ ’ਚ ਸ਼ਰਮਨਾਕ ਘਟਨਾ, 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।