ਕਿਸਾਨੀ ਘੋਲ ਵਿਚ ਯੋਗਦਾਨ ਪਾਉਣ ਲਈ ਅਮਰੀਕਾ ਤੋਂ ਭਾਰਤ ਪਹੁੰਚਿਆ ਪਰਵਾਸੀ ਭਾਰਤੀਆਂ ਦਾ ਜਥਾ

Saturday, Jan 23, 2021 - 01:41 PM (IST)

ਕਿਸਾਨੀ ਘੋਲ ਵਿਚ ਯੋਗਦਾਨ ਪਾਉਣ ਲਈ ਅਮਰੀਕਾ ਤੋਂ ਭਾਰਤ ਪਹੁੰਚਿਆ ਪਰਵਾਸੀ ਭਾਰਤੀਆਂ ਦਾ ਜਥਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਅਤੇ 26  ਜਨਵਰੀ ਦੀ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਹਿੱਸਾ ਪਾਉਣ ਲਈ ਪਰਵਾਸੀ ਭਾਰਤੀਆਂ ਦਾ ਇਕ ਵੱਡਾ ਵਫ਼ਦ ਅਮਰੀਕਾ ਤੋਂ ਭਾਰਤ ਪਹੁੰਚਿਆ ਹੈ। 

ਯੂ. ਐੱਸ. ਏ. ਐੱਨ. ਆਰ. ਆਈ. ਇੰਡਿਆਨਾ ਸੰਸਥਾ ਦੇ ਪ੍ਰਬੰਧਕ ਸਰਬਜੀਤ ਬਲਦੇਵ ਸਿੰਘ ਸੱਲਾ ਦੀ ਅਗਵਾਈ ਵਿਚ ਪਹੁੰਚੇ ਜਥੇ ਨੂੰ ਅੱਜ ਪਿੰਡ ਤਲਵੰਡੀ ਸੱਲਾਂ ਤੋਂ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਅਤੇ ਐੱਸ. ਜੀ. ਪੀ. ਸੀ. ਦੇ ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾ ਨੇ ਰਵਾਨਾ ਦਿੱਲੀ ਕਿਸਾਨ ਅੰਦੋਲਨ ਲਈ ਬੱਸਾਂ ਰਾਹੀਂ  ਰਵਾਨਾ ਕੀਤਾ।

ਇਹ ਵੀ ਪੜ੍ਹੋ: ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

PunjabKesari

ਇਸ ਮੌਕੇ ਜਥੇ ਨਾਲ ਖ਼ੁਦ ਵੀ ਰਵਾਨਾ ਹੋਏ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਅਤੇ ਜਥੇਦਾਰ ਤਾਰਾ ਸਿੰਘ ਸੱਲਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਮੁੱਚੇ ਵਿਸ਼ਵ ਦੇ ਭਾਈਚਾਰੇ ਵਿੱਚ ਰੋਸ ਹੈ ਅਤੇ ਹੁਣ ਹਰੇਕ ਵਿਅਕਤੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਕਰਵਾਉਣ ਲਈ ਜੱਦੋ ਜਹਿਦ ਕਰ ਰਿਹਾ ਹੈ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਕੇਂਦਰ ਸਰਕਾਰ ਅੰਨ੍ਹੀ-ਬੋਲੀ ਹੋ ਚੁੱਕੀ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾ ਕੇ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਹੁਣ ਦੇਸ਼ ਦਾ ਅੰਨਦਾਤਾ ਵਾਪਸ ਪਰਤੇਗਾ। ਕਿਸਾਨ ਇਸ ਮੌਕੇ ਉਨ੍ਹਾਂ ਹੋਰ ਦੱਸਿਆ ਕਿ ਬਲਦੇਵ ਸਿੰਘ ਸੱਲਾਂ ਦੀ ਅਗਵਾਈ ਵਿਚ ਅਮਰੀਕਾ ਤੋਂ ਵਿਸ਼ੇਸ਼ ਤੌਰ ਉਤੇ ਪਹੁੰਚਿਆ ਇਹ ਵਫ਼ਦ ਜਿੱਥੇ ਕਿਸਾਨ ਅੰਦੋਲਨ ਵਿਚ ਆਪਣਾ ਯੋਗਦਾਨ ਪਾਵੇਗਾ। ਉਥੇ ਹੀ ਲੋੜ ਅਨੁਸਾਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਵਿੱਤੀ ਅਤੇ ਸਮੱਗਰੀ ਦੁਆਰਾ ਮੱਦਦ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ

ਉਨ੍ਹਾਂ ਹੋਰ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਬੇਟ ਖੇਤਰ ਤੋਂ ਹੋਰ ਜਥੇ ਵੀ ਇਸੇ ਤਰ੍ਹਾਂ ਦਿੱਲੀ ਵੱਲ ਕੂਚ ਕਰਨਗੇ। ਇਸ ਮੌਕੇ ਇਕੱਤਰ ਹੋਏ ਪਰਵਾਸੀ ਭਾਰਤੀਆਂ ਅਤੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸਰਪੰਚ ਜਸਪਾਲ ਸਿੰਘ , ਸੁਖਵਿੰਦਰ ਸਿੰਘ ਬਾਜਵਾ  ,ਜਸਵਿੰਦਰ ਸਿੰਘ ਪੱਪੀ ਰੜਾ, ਤਲਵਿੰਦਰ ਸਿੰਘ ਸੀਹਰਾ, ਸੁਖਵਿੰਦਰ ਸਿੰਘ ਬਾਜਵਾ, ਪਾਲਾ ਸਿੰਘ ,ਗੈਰੀ ਯੂ. ਐੱਸ. ਏ. ਸੁਰਜੀਤ ਸਿੰਘ , ਸੁਖਵਿੰਦਰ ਸਿੰਘ ਬੇਗੋਵਾਲ, ਅਜੀਤ ਸਿੰਘ ਡੱਡੀਆਂ, ਸੇਵਾਮੁਕਤ ਡੀ. ਐੱਸ. ਪੀ. ਪ੍ਰਿਤਪਾਲ ਸਿੰਘ, ਉਂਕਾਰ ਸਿੰਘ , ਜਸਵੀਰ ਸਿੰਘ ,ਬਿੱਟੂ ਟਾਂਡਾ ਅਤੇ  ਹੋਰ ਕਿਸਾਨ ਅਤੇ ਪਰਵਾਸੀ ਭਾਰਤੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਲੋਕਲ ਬਾਡੀ ਚੋਣਾਂ ਲਈ ਜਲੰਧਰ ਵਿਚ ‘ਆਪ’ ਨੇ ਉਮੀਦਵਾਰਾਂ ਦਾ ਕੀਤਾ ਐਲਾਨ
  


author

shivani attri

Content Editor

Related News