ਸੀਚੇਵਾਲ ਦੀ ਅਗਵਾਈ ਹੇਠ ਸਿੰਘੂ ਬਾਰਡਰ ਦਿੱਲੀ ਲਈ ਜੱਥਾ ਰਵਾਨਾ

Sunday, Jan 03, 2021 - 01:50 PM (IST)

ਸੀਚੇਵਾਲ ਦੀ ਅਗਵਾਈ ਹੇਠ ਸਿੰਘੂ ਬਾਰਡਰ ਦਿੱਲੀ ਲਈ ਜੱਥਾ ਰਵਾਨਾ

ਸੁਲਤਾਨਪੁਰ ਲੋਧੀ— ਕਿਸਾਨ ਅੰਦੋਲਨ ਦੇ ਹੱਕ ’ਚ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਦੀ ਅਗਵਾਈ ’ਚ ਨਿਰਮਲ ਕੁਟੀਆ ਸੀਚੇਵਾਲ ਤੋਂ ਸਿੰਘੂ (ਕੁੰਡਲੀ) ਬਾਰਡਰ ਦਿੱਲੀ ਲਈ ਵੱਡੀ ਗਿਣਤੀ ’ਚ ਕਿਸਾਨਾਂ ਦੇ ਜੱਥੇ ਦੀ ਰਵਾਨਗੀ ਤੜਕੇ ਸਵੇਰੇ 4 ਵਜੇ ਹੋਈ। ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਇਹ ਜੱਥਾ ਨਿਰਮਲ ਕੁਟੀਆ ਸੀਚੇਵਾਲ ਤੋਂ ਰਵਾਨਾ ਹੋਇਆ। ਜੱਥੇ ’ਚ ਜਾ ਰਹੀਆਂ ਗੱਡੀਆਂ ’ਤੇ ਕਿਸਾਨ ਝੰਡੇ ਬੰਨੇ੍ਹ ਹੋਏ ਸਨ। 

ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ
ਇਸ ਜੱਥੇ ’ਚ ਬਾਬਾ ਸੁਰਜੀਤ ਸਿੰਘ ਸ਼ੰਟੀ, ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ,  ਸ਼ੇਰਪ੍ਰਤਾਪ ਸਿੰਘ ਪੰਨੂ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਲੋਹੀਆਂ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਜੀਤੀ ਨਿੱਝਰ ਕੋਠਾ, ਸਾਬਕਾ ਸਰਪੰਚ ਜਸਪਾਲ ਸਿੰਘ ਗੱਟੀ ਰਾਏਪੁਰ, ਸੰਤੋਖ ਸਿੰਘ ਝੰਡ ਕੜਾਲ ਨੌਂ ਅਬਾਦ, ਪਰਮਜੀਤ ਸਿੰਘ ਬੱਲ, ਅਮਰੀਕ ਸਿੰਘ ਸੰਧੂ, ਜਸਬੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਪੰਚ ਸਰਪੰਚ ਅਤੇ ਕਿਸਾਨ ਸ਼ਾਮਲ ਸਨ।

ਇਹ ਵੀ ਪੜ੍ਹੋ :15 ਸਾਲਾ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕੀਤਾ ਇਹ ਸ਼ਰਮਨਾਕ ਕਾਰਾ
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੂੰ ਅੱਜ ਯਾਨੀ ਐਤਵਾਰ ਨੂੰ 39 ਦਿਨ ਹੋ ਗਏ ਹਨ। ਉਥੇ ਹੀ ਦਿੱਲੀ ’ਚ ਅੱਜ ਪਏ ਮੀਂਹ ਕਾਰਨ ਗਾਜ਼ੀਪੁਰ ਸਰਹੱਦ ਦੇ ਪ੍ਰਦਰਸ਼ਨ ਸਥਾਨ ’ਤੇ ਪਾਣੀ ਭਰ ਗਿਆ ਹੈ, ਜਿਸ ਨੂੰ ਪ੍ਰਦਰਸ਼ਨਕਾਰੀ ਖ਼ੁਦ ਸਾਫ਼ ਕਰਦੇ ਦਿੱਸ ਰਹੇ ਹਨ। ਕਿਸਾਨਾਂ ਨੂੰ ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰਦੇ ਹੋਏ 37 ਦਿਨ ਹੋ ਗਏ ਹਨ।

ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ


author

shivani attri

Content Editor

Related News