ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ''ਚ ਕਿਸਾਨ ਭਾਈਚਾਰੇ ਨਾਲ ਖੜ੍ਹੈ ਸ਼੍ਰੋਮਣੀ ਅਕਾਲੀ ਦਲ : ਸਰਬਜੀਤ ਮੱਕੜ

09/26/2020 9:58:20 AM

ਜਲੰਧਰ (ਮਹੇਸ਼)— ਕਿਸਾਨ ਵਿਰੋਧੀ ਬਿੱਲਾਂ ਕਾਰਨ ਕਿਸਾਨੀ 'ਤੇ ਆਈ ਬਿਪਤਾ ਦਾ ਸਾਹਮਣਾ ਕਰ ਰਹੇ ਸਮੂਹ ਕਿਸਾਨ ਭਾਈਚਾਰੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਡੱਟ ਕੇ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜਲੰਧਰ ਛਾਉਣੀ ਤੋਂ ਇੰਚਾਰਜ ਅਤੇ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਹਲਕਾ ਆਦਮਪੁਰ ਦੀ ਅਗਵਾਈ ਵਿਚ ਰਾਮਾਂ ਮੰਡੀ ਚੌਕ ਅਤੇ ਪਿੰਡ ਪਰਤਾਪੁਰੇ ਵਿਖੇ ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਸਬੰਧੀ ਪਾਰਟੀ ਵੱਲੋਂ ਰੱਖੇ ਗਏ ਰੋਸ ਧਰਨਿਆਂ 'ਚ ਪੁੱਜੇ ਅਤੇ ਉਪਰੋਕਤ ਵਿਚਾਰ ਪ੍ਰਗਟ ਕੀਤੇ।

ਇਸ ਦੌਰਾਨ ਬਹੁਤ ਵੱਡੀ ਗਿਣਤੀ 'ਚ ਪਾਰਟੀ ਆਗੂ ਯੂਥ ਅਕਾਲੀ ਵਰਕਰ ਅਤੇ ਸਮੂਹ ਵਰਕਰਾ ਵੱਲੋਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਕਿਸਾਨਾਂ ਦੇ ਹੱਕ ਬੋਲਦੇ ਹੋਏ ਸਰਬਜੀਤ ਸਿੰਘ ਮੱਕੜ ਨੇ ਕਿਹਾ ਹੁਣ ਕਿਸਾਨਾਂ 'ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਚੁੱਪ ਨਹੀਂ ਬੈਠੇਗਾ, ਸੰਘਰਸ਼ ਕਰੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾ ਕੇ ਰਹੇਗਾ।

ਧਰਨੇ ਵਿੱਚ ਗੁਰਮੀਤ ਸਿੰਘ ਦਾਦੂਵਾਲ, ਅਜਮੇਰ ਸਿੰਘ, ਰਾਜਬੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਦਿਹਾਤੀ, ਸਰਪੰਚ ਬਲਬੀਰ ਸਿੰਘ, ਸੁਦਾਗਰ ਸਿੰਘ ਔਜਲਾ ਸੁਖਮਿੰਦਰ ਸਿੰਘ ਰਾਜਪਾਲ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ, ਸਤਿੰਦਰ ਸਿੰਘ, ਇੰਦਰਜੀਤ ਸਿੰਘ, ਕਰਨਬੀਰ ਸਿੰਘ ਕੰਗ ਕੁੱਕੜ ਪਿੰਡ, ਜੁਗਿੰਦਰ ਸਿੰਘ ਜੰਡਿਆਲਾ, ਸੁੱਖਾ ਪਹਿਲਵਾਨ, ਗੁਰਦੇਵ ਕੌਰ ਸੰਘਾ ਸ਼ਮਿੰਦਰ ਸਿੰਘ ਸਰਕਲ ਪ੍ਰਧਾਨ, ਸਤਨਾਮ ਸਿੰਘ, ਪਰਮਿੰਦਰ ਸਿੰਘ ਕੰਗ, ਸਰਕਲ ਪ੍ਰਧਾਨ ਪਰਮਿੰਦਰ ਸਿੰਘ, ਗੁਰਚਰਨ ਸਿੰਘ ਟਰਾਂਸਪੋਰਟ, ਬਲਰਾਜ ਸਿੰਘ ਜੰਡਿਆਲਾ, ਪੰਮਾ ਜੋਹਲ, ਰਾਜੇਸ਼ ਬਿੱਟੂ, ਜੀਤਾ, ਸੁਰਿੰਦਰ ਸਿੰਘ ਮਿਨਹਾਸ ਬਿੱਲਾ ਸਰਪੰਚ, ਗੁਰਿੰਦਰ ਸਿੰਘ, ਰਜਿੰਦਰ ਕੁਮਾਰ ਬੰਟੀ ਬਾਜਵਾ, ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ ਆਦਿ ਵੀ ਇਸ ਦੌਰਾਨ ਮੁੱਖ ਤੌਰ 'ਤੇ ਹਾਜ਼ਰ ਸਨ।


shivani attri

Content Editor

Related News