ਝੋਨੇ ’ਚ ਬੌਣੇਪਣ ਦੀ ਬੀਮਾਰੀ ਸਬੰਧੀ ਕਿਸਾਨੀ ਨੂੰ ਜਲਦੀ ਸਾਵਧਾਨੀ ਵਰਤਣ ਦੀ ਲੋੜ

Wednesday, Jun 14, 2023 - 02:43 PM (IST)

ਝੋਨੇ ’ਚ ਬੌਣੇਪਣ ਦੀ ਬੀਮਾਰੀ ਸਬੰਧੀ ਕਿਸਾਨੀ ਨੂੰ ਜਲਦੀ ਸਾਵਧਾਨੀ ਵਰਤਣ ਦੀ ਲੋੜ

ਰੂਪਨਗਰ (ਕੈਲਾਸ਼) : ਸਾਲ 2022 ਦੇ ਮਾਨਸੂਨ ਸੀਜ਼ਨ ਦੌਰਾਨ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਝੋਨਾ ਉਗਾਉਣ ਵਾਲੇ ਖੇਤਰਾਂ ਤੋਂ ਬੂਟਿਆਂ ਦੇ ਮੁਰਝਾਉਣ ਦੀਆਂ ਰਹੱਸਮਈ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਹਨ। ਇਸ ਬੀਮਾਰੀ ਨੇ ਪੂਰੇ ਉੱਤਰੀ ਭਾਰਤ ਵਿਚ ਝੋਨਾ ਉਗਾਉਣ ਵਾਲੇ ਸੈਂਕੜੇ ਏਕੜ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇ.ਵੀ.ਕੇ. ਰੂਪਨਗਰ ਦੇ ਡਾਇਰੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਾਇਰਸ ਦੀ ਪਛਾਣ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ’ਚ ਇਸ ਵਾਇਰਸ ਦਾ ਅਸਰ ਲਗਭਗ 34 ਹਜ਼ਾਰ ਹੈਕਟੇਅਰ ਰਕਬੇ ’ਚ ਦੇਖਿਆ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਸਾਲ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਜੂਨ ਦੇ ਅੱਧ ’ਚ ਸ਼ੁਰੂ ਹੁੰਦਾ ਹੈ ਅਤੇ ਕਿਸਾਨਾਂ ਨੂੰ ਇਸ ਸਾਲ ਇਸ ਤਰ੍ਹਾਂ ਹੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਇਸਦੇ ਲਈ ਕਿਸਾਨਾਂ ਨੂੰ ਪਹਿਲਾਂ ਹੀ ਜਾਗਰੂਕ ਹੋ ਜਾਣਾ ਚਾਹੀਦਾ ਹੈ। ਇਸ ਬੀਮਾਰੀ ਦੇ ਵਿਸ਼ੇਸ਼ ਲੱਛਣਾਂ ਬਾਰੇ ਪੀ.ਏ.ਯੂ. ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਨੇ ਦੱਸਿਆ ਕਿ ਪੌਸ਼ਟਿਕ ਤੱਤਾਂ ਦੀ ਸਿਫ਼ਾਰਸ਼ ਕੀਤੀ ਮਾਤਰਾ ਮਿਲਾਉਣ ਦੇ ਬਾਵਜੂਦ ਵਾਇਰਸ ਨਾਲ ਪ੍ਰਭਾਵਿਤ ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ। ਨਤੀਜੇ ਵਜੋਂ, ਝੋਨੇ ਦੇ ਬੂਟਿਆਂ ਦਾ ਆਕਾਰ ਸਾਧਾਰਨ ਆਕਾਰ ਦਾ ਇਕ ਤਿਹਾਈ ਜਾਂ ਅੱਧਾ ਰਹਿ ਜਾਂਦਾ ਹੈ।

ਇਹ ਵੀ ਪੜ੍ਹੋ : ਸੱਤਾ ਧਿਰ ਨੂੰ ਝਟਕਾ : ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਹੀਂ ਬਣ ਸਕਣਗੀਆਂ ਕਰੋੜਾਂ ਰੁਪਏ ਦੀਆਂ ਨਵੀਆਂ ਸੜਕਾਂ

ਉਨ੍ਹਾਂ ਕਿਹਾ ਕਿ ਬੌਣੇ ਬੂਟਿਆਂ ਦੀਆਂ ਜੜ੍ਹਾਂ ਮੁਕਾਬਲਤਨ ਛੋਟੀਆਂ ਹੁੰਦੀਆਂ ਹਨ ਅਤੇ ਅੰਤ ’ਚ ਬੂਟਾ ਸੁੱਕ ਜਾਂਦਾ ਹੈ। ਇਹ ਲੱਛਣ ਕਿਸਾਨਾਂ ਦੇ ਖੇਤਾਂ ’ਚ ਝੋਨੇ ਦੀਆਂ ਲਗਭਗ ਸਾਰੀਆਂ ਕਿਸਮਾਂ ’ਚ ਦੇਖੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬੀਜੀ ਗਈ ਝੋਨੇ ਦੀ ਫ਼ਸਲ ਦੇ ਮੁਕਾਬਲੇ ਪਹਿਲਾਂ ਬੀਜੀ ਗਈ ਝੋਨੇ ਦੀ ਫ਼ਸਲ ’ਚ ਬੌਣਾਪਣ ਦੇਖਿਆ ਗਿਆ ਹੈ। ਪੰਜਾਬ ’ਚ ਫਤਿਹਗੜ੍ਹ ਸਾਹਿਬ, ਪਟਿਆਲਾ, ਐੱਸ.ਏ.ਐੱਸ. ਨਗਰ, ਰੋਪੜ, ਪਠਾਨਕੋਟ ਅਤੇ ਲੁਧਿਆਣਾ ਜ਼ਿਲਿਆਂ ’ਚ 5-7 ਫੀਸਦੀ ਖੇਤਾਂ ’ਚ ਬੌਣੇਪਣ ਦੇ ਲੱਛਣ ਦਿਖਾਈ ਦਿੱਤੇ। ਪ੍ਰਭਾਵਿਤ ਖੇਤਰਾਂ ਵਿਚ ਮਰੇ ਹੋਏ ਬੂਟਿਆਂ ਦੀ ਗਿਣਤੀ 1 ਤੋਂ 6 ਪ੍ਰਤੀਸ਼ਤ ਤੱਕ ਹੈ। ਉਨ੍ਹਾਂ ਦੱਸਿਆ ਕਿ ਕੁਝ ਇਲਾਕਿਆਂ ਵਿਚ ਬੀਮਾਰੀ ਦਾ ਅਸਰ ਹੋਰ ਵੀ ਜ਼ਿਆਦਾ ਦੇਖਿਆ ਗਿਆ। ਪਲਾਂਟ ਪੈਥੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੇ ਵਿਗਿਆਨੀ ਸਰਗਰਮੀ ਨਾਲ ਉਨ੍ਹਾਂ ਖੇਤਰਾਂ ਦਾ ਸਰਵੇਖਣ ਕਰ ਰਹੇ ਹਨ ਜਿੱਥੇ ਪਿਛਲੇ ਸਾਲ ਇਹ ਬੀਮਾਰੀ ਦੇਖੀ ਗਈ ਸੀ, ਇਹ ਵਾਇਰਸ ਦੇ ਕਿਸੇ ਲੁਕਵੀਂ ਲਾਗ ਦਾ ਪਤਾ ਲਗਾਉਣ ਲਈ ਝੋਨੇ ਦੇ ਖੇਤਾਂ ਤੋਂ ਨਮੂਨੇ ਇਕੱਠੇ ਕਰ ਰਹੇ ਹਨ। ਡਾ. ਸੰਧੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਉਂਕਿ ਇਹ ਬੀਮਾਰੀ ਦਾ ਕਾਰਨ ਇਕ ਵਾਇਰਸ ਹੈ, ਇਸ ਲਈ ਇਸਦੀ ਰੋਕਥਾਮ ਲਈ ਕਿਸੇ ਸਿੱਧੇ ਰਸਾਇਣਕ ਢੰਗ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਇਹ ਵਾਇਰਸ ਸਫੇਦ ਪਿੱਠ ਵਾਲੇ ਟਿੱਡੇ ਨਾਮਕ ਇਕ ਇੱਕ ਛੋਟੇ ਕੀੜੇ ਫੈਲਦਾ ਹੈ ਅਤੇ ਇਸ ਕੀੜੇ ਦੀ ਮੌਜੂਦਗੀ ਲਈ ਜ਼ੋਨ ਵਾਲੇ ਬੂਟਿਆਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਉੱਘੇ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨਾਂ ਨੂੰ ਝੋਨੇ ਦੇ ਖੇਤਾਂ ’ਚੋਂ ਚਿੱਟੀ ਪਿੱਠ ਵਾਲੀਆਂ ਟਿੱਡੀਆਂ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਕੇ.ਵੀ.ਕੇ ਕੇਂਦਰ ਰੂਪਨਗਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਯੂ. ਪੀ. ਪੁਲਸ ਦੀ ਜੀਪ ਦਾ ਕੱਟਿਆ ਚਲਾਨ, ਹੁਣ ਭਰਨਾ ਹੋਵੇਗਾ 5 ਹਜ਼ਾਰ ਦਾ ਜੁਰਮਾਨਾ

ਕਿੰਝ ਕਰੀਏ ਵਾਇਰਸ ਤੋਂ ਬਚਾਅ
ਇਸ ਬਾਰੇ ਗੱਲ ਕਰਦਿਆਂ ਮੁੱਖ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਖੇਤਾਂ ’ਚ ਚਿੱਟੀ ਪਿੱਠ ਵਾਲੀਆਂ ਟਿੱਡੀਆਂ ਦੀ ਨਿਗਰਾਨੀ ਸ਼ੁਰੂ ਕਰ ਦੇਣੀ ਚਾਹੀਦੀ । ਇਸ ਲਈ ਖੇਤ ’ਚ ਕੁੱਝ ਬੂਟਿਆਂ ਨੂੰ ਥੋੜਾ ਜਿਹਾ ਟੇਢਾ ਕਰ ਕੇ 2-3 ਵਾਰ ਹਲਕਾ ਥਪਥਪਾਓ ਅਤੇ ਜੇਕਰ ਇਸ ਕੀੜੇ ਦੇ ਬੱਚੇ ਜਾਂ ਬਾਲਗ ਪਾਣੀ ’ਚ ਤੈਰਦੇ ਵਿਖਣ ਤਾਂ ਪ੍ਰਭਾਵੀ ਰੋਕਥਾਮ ਲਈ 94 ਮਿਲੀ ਪੈਕਸਾਲੋਨ 10 ਐੱਸ.ਸੀ. (ਟ੍ਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸਿਨ, ਟੋਕਨ, ਡੋਮਿਨੈਂਟ 20 ਐੱਸ.ਜੀ. (ਡਾਇਨੋਟੇਫੁਰਾਨ) ਜਾਂ 300 ਮਿ.ਲੀ. ਇਮੇਜਿਨ 10 (ਫਲੂਪੀਰੀਮਿਨ) ਨੂੰ 100 ਲਿਟਰ ਪਾਣੀ ’ਚ ਘੋਲ ਕੇ ਸਪਰੇਅ ਕਰੋ।

ਇਹ ਵੀ ਪੜ੍ਹੋ : ਫਾਇਨਾਂਸ ਕੰਪਨੀਆਂ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼, 10 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News