ਕਰਜ਼ ਮੁਆਫੀ ਦੇ ਤੀਜੇ ਪੜ੍ਹਾਅ ਤਹਿਤ ਵਿਧਾਇਕ ਗਿਲਜ਼ੀਆਂ ਨੇ 505 ਕਿਸਾਨਾਂ ਨੂੰ ਵੰਡੇ ਸਰਟੀਫਿਕੇਟ

Thursday, Jan 31, 2019 - 04:19 PM (IST)

ਕਰਜ਼ ਮੁਆਫੀ ਦੇ ਤੀਜੇ ਪੜ੍ਹਾਅ ਤਹਿਤ ਵਿਧਾਇਕ ਗਿਲਜ਼ੀਆਂ ਨੇ 505 ਕਿਸਾਨਾਂ ਨੂੰ ਵੰਡੇ ਸਰਟੀਫਿਕੇਟ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬੇ ਦੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸ਼ੁਰੂ ਕਰਜ਼ਾ ਮੁਆਫੀ ਮੁਹਿੰਮ ਦੇ ਤੀਜੇ ਪੜਾਅ ਲਈ ਟਾਂਡਾ 'ਚ ਕਰਜ਼ਾ ਮੁਆਫੀ ਸਮਾਗਮ ਕਰਵਾਇਆ ਗਿਆ। ਦਾਣਾ ਮੰਡੀ ਟਾਂਡਾ 'ਚ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜ਼ੀਆਂ, ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਰਜੀਵ ਸ਼ਰਮਾ, ਡਿਪਟੀ ਰਜਿਸਟਰਾਰ ਗੁਰਪ੍ਰੀਤ ਸਿੰਘ, ਮੈਨੇਜਰ ਸੰਜੀਵ ਸ਼ਰਮਾ ਦੀ ਅਗਵਾਈ 'ਚ ਹੋਏ ਸਮਾਗਮ 'ਚ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਨੇ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਵਿਧਾਇਕ ਗਿਲਜ਼ੀਆਂ ਨੇ ਇਸ ਦੌਰਾਨ ਹਲਕਾ ਉੜਮੁੜ ਨਾਲ ਸੰਬੰਧਤ 505 ਛੋਟੇ ਕਿਸਾਨਾਂ ਦੇ ਲਗਭਗ 4 ਕਰੋੜ 40 ਲੱਖ 89 ਹਜ਼ਾਰ ਰੁਪਏ ਦੇ ਕਰਜ਼ੇ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। 

ਇਸ ਮੌਕੇ ਵਿਧਾਇਕ ਗਿਲਜ਼ੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗੁਵਾਈ 'ਚ ਪੰਜਾਬ ਦੀ ਬਦਹਾਲ ਹੋਈ ਕਿਸਾਨੀ ਅਤੇ ਕਿਸਾਨਾਂ ਦੀ ਬਾਂਹ ਫੜੀ ਹੈ। ਸੂਬੇ 'ਚ ਕਿਸਾਨ ਕਰਜ਼ ਮੁਆਫੀ ਦਾ ਇਤਿਹਾਸਕ ਕੰਮ ਕਾਂਗਰਸ ਸਰਕਾਰ ਨੇ ਕਰਦੇ ਹੋਏ ਸੂਬੇ ਦੀ ਤਰਾਂ ਹਲਕਾ ਉੜਮੁੜ ਦੇ ਕਿਸਾਨਾਂ ਦੀ ਮਦਦ ਲਈ ਅੱਜ ਤੋਂ ਪਹਿਲਾਂ 1850 ਛੋਟੇ ਕਿਸਾਨਾਂ ਦੇ ਲਗਭਗ 18 ਕਰੋੜ 22 ਲੱਖ ਦੇ ਕਰਜ਼ ਮੁਆਫ ਕੀਤੇ ਹਨ।  ਉਨ੍ਹਾਂ ਨੇ ਕਿਹਾ ਕਿ ਰਹਿੰਦੇ ਕਿਸਾਨਾਂ ਦੇ ਵੀ ਕਰਜ਼ੇ ਮੁਆਫ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਤਬਾਹ ਕੀਤੀ ਸੂਬੇ ਦੀ ਆਰਥਿਕਤਾ ਨੂੰ ਲੀਹੇ ਲਿਆਉਣ ਦੇ ਨਾਲ ਨਾਲ ਵਿਕਾਸ ਦੇ ਕੰਮ ਸ਼ੁਰੂ ਕੀਤੇ ਹਨ, ਜਿਸ ਦੇ ਤਹਿਤ ਹਲਕਾ ਉੜਮੁੜ 'ਚ 64 ਕਰੋੜ ਦੀ ਲਾਗਤ ਨਾਲ ਲਗਭਗ 400 ਕਿਲੋਮੀਟਰ ਸੜਕਾਂ ਬਣਾਇਆ ਜਾ ਰਹੀਆਂ ਹਨ। 

ਟਾਂਡਾ ਨਗਰ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਦੀ ਗਰਾਂਟ ਹਲਕੇ ਲਈ ਆਈ ਹੈ। ਇਸ ਮੌਕੇ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜ਼ੀਆਂ ਨੇ ਜਿੱਥੇ ਕਾਂਗਰਸ ਸਰਕਾਰ ਇਕ-ਇਕ ਕਰਕੇ ਆਪਣੇ ਵਾਅਦੇ ਪੂਰੇ ਕਰ ਰਹੀ ਹੈ, ਉੱਥੇ ਹੀ ਮੋਦੀ ਸਰਕਾਰ ਜੁਮਲੇ ਬਾਜ਼ੀ ਦੀ ਸਰਕਾਰ ਸਾਬਤ ਹੋਈ ਹੈ। ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਵਿਧਾਇਕ ਗਿਲਜ਼ੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ 'ਚ ਮੈਨੇਜਰ ਕੇ. ਐੱਸ. ਭੱਲਾ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਗਿਲਜ਼ੀਆਂ, ਤਹਿਸੀਲਦਾਰ ਤਰਸੇਮ ਸਿੰਘ, ਨਾਇਬ ਤਹਿਸੀਲਦਾਰ ਓਂਕਾਰ ਸਿੰਘ, ਸਕੱਤਰ ਮਾਰਕੀਟ ਕਮੇਟੀ ਗੁਰਕ੍ਰਿਪਾਲ ਸਿੰਘ, ਵਰਿਆਮ ਸਿੰਘ, ਐੱਮ.ਡੀ. ਅਮਨਪ੍ਰੀਤ ਸਿੰਘ ਬਰਾੜ, ਮੈਨੇਜਰ ਸੰਜੀਵ ਕੁਮਾਰ ਸ਼ਰਮਾ, ਬ੍ਰਾਂਚ ਮੈਨੇਜਰ ਵਿਸ਼ਾਲਦੀਪ ਸਿੰਘ, ਜਿਲਾ ਪਰਿਸ਼ਦ ਮੈਂਬਰ ਰਵਿੰਦਰ ਪਾਲ ਸਿੰਘ ਗੋਰਾ, ਅਨਿਲ ਪਿੰਕਾ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰ, ਪ੍ਰਧਾਨ ਅਤੇ ਕਮੇਟੀ ਮੈਂਬਰ ਆਦਿ ਮੌਜੂਦ ਸਨ।


author

shivani attri

Content Editor

Related News