ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਵਿੱਤ ਮੰਤਰੀ ਨੂੰ ਸੌਂਪਿਆ ਗਿਆ ਮੰਗ ਪੱਤਰ
Wednesday, Nov 12, 2025 - 02:39 PM (IST)
ਜਲੰਧਰ (ਵੈੱਬ ਡੈਸਕ)- ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵੱਲੋਂ ਵਿੱਤ ਮੰਤਰੀ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਫ਼ਰਦ ਕੇਂਦਰ ਡਾਟਾ ਐਂਟਰੀ ਆਪਰੇਟਰ ਦੀਆਂ ਨੌਕਰੀਆਂ ਦੀ ਸੁਰੱਖਿਅਤ ਕਰਨ ਅਤੇ ਪੰਜਾਬ ਸਰਕਾਰ ਦੇ ਵਿਭਾਗ ਅਧੀਨ ਕਰਨ ਦੀ ਐਸੋਸੀਏਸ਼ਨ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ। ਫ਼ਰਦ ਕੇਂਦਰ ਆਪਰੇਟਰ ਯੂਨੀਅਨ ਨੇ ਵਿੱਤ ਮੰਤਰੀ ਨੂੰ ਸੌਂਪੀ ਗਈ ਚਿੱਠੀ ਵਿਚ ਕਿਹਾ ਕਿ ਅਸੀਂ ਸਮੂਹ ਪੰਜਾਬ ਦੇ ਜ਼ਿਲ੍ਹਿਆਂ ਦੇ ਫਰਦ ਕੇਂਦਰਾਂ ਵਿੱਚ ਲਗਭਗ 900 ਤੋਂ ਵੀ ਵੱਧ ਡਾਟਾ ਐਟਰੀ ਆਪਟੇਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਹਾਂ। ਸਾਨੂੰ ਜਮਾਬੰਦੀਆਂ, ਖਸਰਾ ਗਿਰਦਾਵਰੀ, ਇੰਤਕਾਲਾਤ ਦਰਜ ਕਰਨ ਪੰਜਾਬ ਦੇ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ ਕਰਕੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਕ ਪ੍ਰਈਵੇਟ ਕੰਪਨੀ CMS ਕੰਪਿਊਟਰਜ਼ ਲਿਮ. ਕੰਪਨੀ ਦੁਆਰਾ ਭਰਤੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ: SHO ਭੂਸ਼ਣ ਮਗਰੋਂ ਬੁਰਾ ਫਸਿਆ ਪੰਜਾਬ ਪੁਲਸ ਦਾ ਇਹ DSP! ਡਿੱਗੇਗੀ ਗਾਜ
ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 18 ਸਾਲਾਂ ਤੋਂ ਅਸੀਂ ਬਿਨਾਂ ਕਿਸੇ ਰੁਕਾਵਟ ਦੇ ਮਿਹਨਤ ਨਾਲ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਦਾ ਮੈਨੂਅਲ ਜਮਾਬੰਦੀ ਅਤੇ ਡਿਜੀਟਲ ਜਮਾਬੰਦੀ ( ਜਮਾਬੰਦੀਆਂ ਤਿਆਰ ਕਰਨਾ, ਇੰਤਕਾਲ ਦਰਜ ਕਰਨਾ, ਪੀ. ਐੱਮ. ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਐਂਟਰੀਆਂ, ਖਰਾਬੇ ਦਾ ਰਿਕਾਰਡ ਦਰਜ ਕਰਨਾ ) ਦਾ ਰਿਕਾਰਡ ਆਨਲਾਈਨ ਕੀਤਾ ਹੈ ਅਤੇ ਹੋਰ ਸੇਵਾਵਾਂ ਚੋਣਾਂ ਦੀ ਡਿਊਟੀ ਅਤੇ ਕੋਵਿਡ-19 ਦੌਰਾਨ ਵਰਕ ਸਟੇਸ਼ਨਾਂ ਅਤੇ ਫੀਲਡ ਵਿੱਚ ਕੰਮ ਕਰਦੇ ਆ ਰਹੇ ਹਾਂ। ਜਿਸ ਦਾ ਲਾਭ ਸਿੱਧੇ ਤੌਰ 'ਤੇ ਆਮ ਜਨਤਾ ਅਤੇ ਦੇਸ਼ ਵਿਦੇਸ਼ ਵਿੱਚ ਰਹਿਦੇ ਪੰਜਾਬੀਆਂ ਨੂੰ ਆਪਣੀ ਜ਼ਮੀਨ ਦਾ ਰਿਕਾਰਡ ਦੀ ਨਕਲ ਅਸਾਨੀ ਨਾਲ ਮਿਲਣ ਵਿੱਚ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਨੂਅਲ ਜਮਾਬੰਦੀ ਤੋਂ ਡਿਜੀਟਲ ਜਮਾਬੰਦੀ ਦਾ ਡਾਟਾ ਐਟਰੀ ਦਾ ਕਾਰਜ ਸਾਲ 2007 ਸ਼ੁਰੂ ਹੋਇਆ ਤਾਂ ਉਸ ਸਮੇਂ ਸਾਨੂੰ CMS ਕੰਪਿਊਟਰਜ਼ ਲਿਮ. ਕੰਪਨੀ ਵੱਲੋਂ ਸਿਰਫ਼ 2800 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਗਈ। ਮੌਜੂਦਾ ਸਮੇਂ ਵਿੱਚ ਸਾਨੂੰ CMS ਕੰਪਿਊਟਰਜ਼ ਲਿਮ. ਕੰਪਨੀ ਵੱਲੋਂ ਸਿਰਫ਼ 8000 ਰੁਪਏ ਮਹੀਨਾ ਤਨਖ਼ਾਹ ਮਿਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 2 ਨੌਜਵਾਨਾਂ ਸਮੇਤ ਯੂਕ੍ਰੇਨ ਦੇ ਜੰਗੀ ਖੇਤਰ ’ਚ ਫਸੇ 19 ਭਾਰਤੀ, 5 ਲਾਪਤਾ, ਵੀਡੀਓ ਨੇ ਖੋਲ੍ਹੇ ਰਾਜ਼
ਪਿਛਲੇ 18 ਸਾਲਾ ਵਿੱਚ 2800 ਰੁਪਏ ਮਹੀਨੇ ਤੋਂ ਵਧ ਕਰਕੇ 8000 ਰੁਪਏ ਮਹੀਨਾ ਸਾਲ 2007 ਤੋਂ ਲੈ ਕੇ ਹੁਣ 2025 ਤੱਕ ਸਾਡੀ ਤਨਖ਼ਾਹ ਵਿੱਚ ਸਿਰਫ਼ 5200 ਰੁਪਏ ਦਾ ਹੀ ਵਾਧਾ ਹੋਇਆ ਹੈ। ਜੋ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਹਰ ਸਾਲ ਤਨਖ਼ਾਹ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ CMS ਕੰਪਿਊਟਰਜ਼ ਲਿਮ. ਕੰਪਨੀ ਪਿਛਲੇ ਲੰਮੇ ਸਮੇਂ ਤੋਂ ਆਪਣਾ ਵਿੱਤੀ ਲਾਭ ਕਮਾ ਰਹੀ ਹੈ ਅਤੇ ਜਦੋਂ ਵੀ ਫ਼ਰਦ ਕੇਂਦਰ ਮੁਲਾਜ਼ਮਾਂ ਨੇ ਤਨਖ਼ਾਹ ਦੇ ਵਾਧੇ ਦੀ ਮੰਗ ਕੀਤੀ ਹੈ ਤਾਂ ਫ਼ਰਦ ਕੇਦਰ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੇ ਰਾਜਨੀਤਿਕ ਸੰਗਠਨ ਅਤੇ ਯੂਨੀਅਨ ਸੰਗਠਨ ਨਾਲ ਨਾ-ਜੁੜਨ ਦੀ ਧਮਕੀ ਦਿੰਦੀ ਆ ਰਹੀ ਹੈ ਅਤੇ ਨੌਕਰੀ ਤੋਂ ਕੱਢ ਦੇਣ ਦੀ ਵੀ ਸਮੇਂ ਸਮੇਂ 'ਤੇ ਧਮਕੀ ਦਿੰਦੀ ਰਹਿੰਦੀ ਹੈ ਪਰ ਫ਼ਰਦ ਕੇਂਦਰ ਮੁਲਾਜ਼ਮਾਂ ਦਾ ਵਿੱਤੀ ਅਤੇ ਸਮਾਜਿਕ ਸ਼ੋਸ਼ਣ ਕਰ ਰਹੀ ਹੈ।
ਯੂਨੀਅਨ ਨੇ ਅੱਗੇ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਲੰਬੇ ਸਮੇਂ ਤੋਂ ਫ਼ਰਦ ਕੇਂਦਰ ਨਾਲ ਜੁੜੇ ਹਨ ਅਤੇ ਕਾਫ਼ੀ ਫ਼ਰਦ ਕੇਂਦਰ ਮੁਲਾਜ਼ਮਾਂ ਦੀ ਉਮਰ ਸੀਮਾ ਵੀ ਹੁਣ ਕੋਈ ਹੋਰ ਨੌਕਰੀ ਪ੍ਰਾਪਤ ਕਰਨ ਵਿੱਚ ਵੀ ਅਸਮਰੱਥ ਹੋ ਚੁੱਕੇ ਹਨ। ਸਾਡੇ ਪਰਿਵਾਰਾਂ ਦੇ ਗੁਜ਼ਾਰੇ ਸਥਿਤੀ ਗੰਭੀਰ ਹੋ ਰਹੀ ਹੈ, ਜਿਸ ਕਾਰਨ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੇ ਪਰਿਵਾਰਾਂ ਅਤੇ ਬੱਚਿਆਂ ਦਾ ਭਵਿੱਖ ਬਹੁਤ ਹੀ ਹਨ੍ਹੇਰੇ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਛੁੱਟੀ ਕਿਸੇ ਕਾਰਨ ਮੁਲਾਜ਼ਮ ਨੂੰ ਕਿਸੇ ਬੀਮਾਰੀ ਦੀ ਕਰਕੇ ਛੁੱਟੀ ਲੈਣੀ ਪੈਂਦੀ ਹੈ ਤਾਂ ਉਸ ਦੀ ਤਨਖ਼ਾਹ ਕੱਟ ਦਿੱਤੀ ਜਾਂਦੀ ਹੈ ਜਦਕਿ ਉਸ ਨੂੰ ਮੈਡੀਕਲ ਛੁੱਟੀ ਹੋਣੀ ਚਾਹੀਦੀ ਹੈ।
ਔਰਤਾਂ ਨੂੰ ਸੁਰੱਖਿਆਤ ਨੌਕਰੀ ਦਾ ਮੌਕਾ ਅਤੇ ਜੱਚਾ-ਬੱਚਾ ਦੀ ਬਣਦੀ ਛੁੱਟੀ ਤਨਖ਼ਾਹ ਕੱਟੇ ਬਿਨਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਤਜ਼ਰਬੇ ਦੇ ਆਧਾਰ 'ਤੇ ਨਿਯੁਕਤੀ ਕੀਤੀ ਜਾਵੇ। ਸਰਕਾਰੀ ਵਿਭਾਗ ਜਾ ਹੋਰ ਸਰਕਾਰੀ ਕੰਮ ਕਾਜ (ਪੀ. ਐੱਮ. ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਐਂਟਰੀਆਂ, ਖਰਾਬੇ ਸੇਵਾਵਾਂ ਚੋਣਾਂ ਦੀ ਡਿਊਟੀ ਅਤੇ ਮਾਲ ਵਿਭਾਗ ਸਮੇ ਵਰਕ ਸਟੇਸ਼ਨਾਂ ਤੇ ਦਾ ਕੰਮ ਕਾਜ ) ਵਿੱਚ ਤਾਇਨਾਤੀ ਸਮਾਂ ਬਣਦਾ ਮਾਨ-ਸਨਮਾਨ ਅਤੇ ਲਿਖਤੀ ਪੱਤਰ ਜਾਰੀ ਕੀਤਾ ਜਾਵੇ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
ਇਹ ਹਨ ਪੰਜਾਬ ਫ਼ਰਦ ਕੇਂਦਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ
.1. ਇਹ ਕਿ ਸਾਨੂੰ ਕਿਰਤ ਕਾਨੂੰਨ ਮੁਤਾਬਕ ਘੱਟੋ-ਘੱਟ ਡੀ. ਸੀ. ਰੇਟ ਤਨਖ਼ਾਹ ਦਿੱਤੀ ਜਾਵੇ।
2. ਸਾਡੀਆਂ ਸੇਵਾਵਾਂ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾ ਦੇ ਅਧੀਨ ਲਿਆ ਜਾਵੇ।
3. ਜੇਕਰ ਕਿਸੇ ਵੀ ਆਪਰੇਟਰ ਨਾਲ ਕਿਸੇ ਕਿਸਮ ਦਾ ਹਾਦਸਾ ਹੁੰਦਾ ਹੈ ਤਾਂ ਪਿੱਛੇ ਉਸ ਦੇ ਪਰਿਵਾਰ ਦੀ ਜਾਂ ਉਸ ਦੀ ਕਿਸੇ ਕਿਸਮ ਦੀ ਆਰਥਿਕ ਸਹਾਇਤਾ ਕੰਪਨੀ ਵੱਲੋਂ ਨਹੀਂ ਕੀਤੀ ਜਾਂਦੀ, ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਆਪਰੇਟਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੀਮਾ ਪਾਲਿਸੀ ਦੇ ਅਧੀਨ ਸਰੁੱਖਿਆ ਮਹੁੱਈਆ ਕਰਵਾਈ ਜਾਵੇ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਨਵੇਂ ਵਿਵਾਦ 'ਤੇ CM ਮਾਨ ਦਾ ਵੱਡਾ ਬਿਆਨ! ਕਿਹਾ-ਹੁਣ ਤਾਂ ਸਰਕਾਰੀ ਪਾਗਲਖਾਨਾ ਖੋਲ੍ਹਣਾ ਪੈਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
