GNA ਯੂਨੀਵਰਸਿਟੀ ਵਿੱਖੇ ਫਾਨੁਕ ਸੈਂਟਰ ਆਫ ਐਕਸੀਲੈਂਸ ਦੀ ਹੋਈ ਸਥਾਪਨਾ

03/10/2023 3:57:54 PM

ਫਗਵਾੜਾ (ਜਲੋਟਾ)– ਜੀ. ਐੱਨ. ਏ. ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਨੇ ਫਾਨੁਕ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਫਾਨੁਕ ਸੈਂਟਰ ਆਫ ਐਕਸੀਲੈਂਸ (ਸੀਓਈ) ਦੀ ਸਥਾਪਨਾ ਕੀਤੀ ਹੈ। ਇਸ ਦੇ ਤਹਿਤ ਸੀ. ਓ. ਈ. ਸੀ. ਐੱਨ. ਸੀ. ਸਿਮੂਲੇਟਰਸ ਅਤੇ ਰੋਬੋਗਾਈਡ ਸਿਸਟਮ ਨੂੰ ਇੰਸਟਾਲ ਕੀਤਾ ਗਿਆ ਹੈ। ਫਾਨੁਕ ਸੀਓਈ ਦਾ ਮੁੱਖ ਉਦੇਸ਼ ਇੰਜੀਨੀਅਰਿੰਗ ਅਤੇ ਹੋਰ ਸਬੰਧਤ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਸੀ. ਐੱਨ. ਸੀ. ਨਿਰਮਾਣ ਅਤੇ ਰੋਬੋਟਿਕ ਐਪਲੀਕੇਸ਼ਨਾਂ ਦੇ ਖੇਤਰ ਵਿੱਚ ਉੱਨਤ ਸਿਖਲਾਈ ਪ੍ਰਦਾਨ ਕਰਨਾ ਹੈ। ਇਸ ਸੀ. ਓ. ਈ. ਦੇ ਤਹਿਤ ਉੱਨਤ ਸਿਖਲਾਈਆਂ ਪ੍ਰਾਪਤ ਕਰਨ ਨਾਲ, ਵਿਦਿਆਰਥੀਆਂ ਦੀ ਤਕਨੀਕੀ ਸਮਰੱਥਾ, ਰੁਜ਼ਗਾਰਯੋਗਤਾ ਅਤੇ ਉੱਦਮਤਾ ਵਿੱਚ ਵਾਧਾ ਹੋਵੇਗਾ ਅਤੇ ਉਹ ਉਦਯੋਗਾਂ ਵਿੱਚ ਆਸਾਨੀ ਨਾਲ ਕਾਰਜ ਕਰ ਪਾਣਗੇ।

ਫਾਨੁਕ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਜੀ. ਐੱਨ. ਏ. ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਦੇ ਉੱਘੇ ਸਣਤਕਾਰ ਅਤੇ ਸਮਾਜ ਸੇਵੀ ਸ. ਗੁਰਸਰਨ ਸਿੰਘ ਸਿਹਰਾ ਨੇ ਆਪਣੇ ਕਰ ਕਮਲਾ ਨਾਲ ਮੌਕੇ 'ਤੇ ਮੌਜੂਦ ਰਹੇ ਆਪਣੇ ਪੁੱਤਰ ਅਤੇ ਜੀ. ਐੱਨ. ਏ. ਗਰੁੱਪ ਦੇ ਪ੍ਰਧਾਨ ਸ. ਗੁਰਦੀਪ ਸਿੰਘ ਸਿਹਰਾ, ਪੰਜਾਬ ਕੇਸਰੀ ਗਰੁਪ ਦੇ ਬਿਉਰੋ ਚੀਫ ਵਿਕਰਮ ਜਲੋਟਾ, ਡਾ ਵੀ ਕੇ ਰਤਨ ਵਾਈਸ ਚਾਂਸਲਰ ਜੀ ਐੱਨ ਏ ਯੂਨੀਵਰਸਿਟੀ, ਡਾ. ਮੋਨਿਕਾ ਹੰਸਪਾਲ ਡੀਨ ਅਕਾਦਮਿਕ, ਪ੍ਰੋ. ਸੀ. ਆਰ. ਤ੍ਰਿਪਾਠੀ ਡੀਨ ਫੈਕਲਟੀ ਆਫ ਇੰਜੀਨੀਅਰਿੰਗ ਡਿਜ਼ਾਈਨ ਐਂਡ ਆਟੋਮੇਸ਼ਨ ਅਤੇ ਸ੍ਰੀ ਮਯੰਕ ਗੁਪਤਾ ਰੀਜ਼ਨਲ ਮੈਨੇਜਰ ਫਾਨੁਕ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਹੋਰ ਪਤਵੰਤਿਆਂ ਦੀ ਸੁਚੱਜੀ ਹਾਜ਼ਰੀ ਵਿੱਚ ਕੀਤਾ।

ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਇਸ ਤਾਰੀਖ਼ ਨੂੰ ਲਈ ਜਾਵੇਗੀ ਅੰਗਰੇਜ਼ੀ ਦੀ ਪ੍ਰੀਖਿਆ

ਪ੍ਰੋ. ਸੀ. ਆਰ. ਤ੍ਰਿਪਾਠੀ ਨੇ ਫਾਨੁਕ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਾਰੇ ਪਤਵੰਤਿਆਂ, ਡੀਨਾਂ, ਮੁਖੀਆਂ ਅਤੇ ਮਾਹਰਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਪ੍ਰੋ. ਤ੍ਰਿਪਾਠੀ ਨੇ ਪਤਵੰਤਿਆਂ ਅਤੇ ਹੋਰਾਂ ਨੂੰ ਸੀਐੱਨਸੀ ਸਿਮੂਲੇਟਰ ਅਤੇ ਰੋਬੋਗਾਈਡ ਦੀਆਂ ਸਹੂਲਤਾਂ ਵੀ ਦਿਖਾਈਆਂ। ਉਨ੍ਹਾਂ ਨੇ ਉਤਕ੍ਰਿਸ਼ਟਤਾ ਕੇਂਦਰ ਦੇ ਮਹੱਤਵ ਅਤੇ ਇਸ ਦੇ ਉਦੇਸ਼ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਨਵੀਨਤਮ ਟੈਕਨੋਲੋਜੀਆਂ ਲਿਆਉਣ ਲਈ ਹਮੇਸ਼ਾ ਆਪਣਾ ਨਿਰੰਤਰ ਸਮਰਥਨ ਦੇਣ ਲਈ ਪ੍ਰਬੰਧਨ ਦਾ ਧੰਨਵਾਦ ਕੀਤਾ ਜਿਸ ਨਾਲ ਉਦਯੋਗ ਅਤੇ ਅਕਾਦਮਿਕਤਾ ਦਰਮਿਆਨ ਪਾੜੇ ਨੂੰ ਦੂਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਵੇਖਦੇ ਹੋਏ, ਜੀ. ਐੱਨ. ਏ. ਯੂਨੀਵਰਸਿਟੀ ਨੂੰ ਉਦਯੋਗਿਕ ਸਵੈਚਾਲਨ ਵਾਸਤੇ ਤਿਆਰੀ ਕਰਨ ਲਈ ਵਿਭਿੰਨ ਸੰਸਥਾਵਾਂ ਦੇ ਨਾਲ ਕੰਮ ਕਰਨਾ ਪੈਂਦਾ ਹੈ। ਸੀਓਈ ਦੇ ਪਿੱਛੇ ਕੋਸ਼ਿਸ਼ ਇਹ ਹੈ ਕਿ ਸਾਡੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕੀਤਾ ਜਾਵੇ। ਇਹ ਉਹਨਾਂ ਨੂੰ ਸੀਐੱਨਸੀ ਮਸ਼ੀਨਾਂ, ਰੋਬੋ ਗਾਈਡ ਅਤੇ ਉਦਯੋਗਿਕ ਆਟੋਮੇਸ਼ਨ ਦੀਆਂ ਅਸਲ ਪ੍ਰਣਾਲੀਆਂ ਦੀ ਅਸੈਂਬਲੀ ਨੂੰ ਸਮਝਣ ਵਿੱਚ ਮਦਦ ਕਰੇਗਾ ਜੋਕਿ ਸੀ.ਐੱਨ.ਸੀ. ਡਾਈ ਅਤੇ ਮੋਲਡ ਨਿਰਮਾਣ ਮਸ਼ੀਨਾਂ ਨਾਲ ਜੁੜਿਆ ਹੋਇਆ ਹੈ। ਸ. ਗੁਰਸਰਨ ਸਿੰਘ ਸਿਹਰਾ (ਚੇਅਰਮੈਨ ਜੀ. ਐੱਨ. ਏ. ਗਰੁੱਪ) ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਅਸ਼ੀਰਵਾਦ ਦਿੱਤਾ ਅਤੇ ਆਪਣਾ ਪਿਛਲਾ ਤਜਰਬਾ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ "ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਸਿਖਲਾਈ ਦੇਣ ਲਈ ਥੀਸਿਸ ਕਿਸਮ ਦੀਆਂ ਪਹਿਲਕਦਮੀਆਂ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਜਾ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ ਨੌਜਵਾਨ

ਸ. ਗੁਰਦੀਪ ਸਿੰਘ ਸਿਹਰਾ, (ਪ੍ਰਧਾਨ ਜੀ. ਐੱਨ. ਏ. ਗੇਅਰਜ਼) ਨੇ ਨਵੀਨਤਮ ਤਕਨੀਕਾਂ ਨਾਲ ਭਰਪੂਰ ਫਾਨੁਕ ਸੀਓਈ ਦੀ ਸਥਾਪਨਾ ਲਈ ਸੀ.ਆਰ ਤਿ੍ਪਾਠੀ ਅਤੇ ਸਮੁੱਚੀ ਫੈਕਲਟੀ ਨੂੰ ਵਧਾਈ ਦਿੱਤੀ।  ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ  ਉੱਭਰ ਰਹੇ ਨੌਜਵਾਨ ਇੰਜੀਨੀਅਰਾਂ ਨੂੰ ਇਸ ਕਿਸਮ ਦੀਆਂ ਉੱਨਤ ਤਕਨਾਲੋਜੀਆਂ ਸਿੱਖਣੀਆਂ ਚਾਹੀਦੀਆਂ ਹਨ ਅਤੇ ਆਪਣੇ ਕੈਰੀਅਰ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਅੰਤ ਵਿੱਚ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਵੀ. ਕੇ. ਰਤਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੀ. ਓ. ਈ. ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਇੱਕੋ ਇਕ ਕੇਂਦਰ ਹੈ, ਜਿਸ ਵਿੱਚ ਉਦਯੋਗ 4.0 ਲਈ ਲੋੜੀਂਦੀਆਂ ਤਕਨਾਲੋਜੀਆਂ ਹਨ ਅਤੇ ਵਿਦਿਆਰਥੀਆਂ ਨੂੰ ਆਪਣੇ ਉੱਜਵਲ ਭਵਿੱਖ ਲਈ ਸੀ. ਓ. ਈ. ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ। 

ਇਹ ਵੀ ਪੜ੍ਹੋ :  ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News