ਦੇਹਰੀਵਾਲ ਵੇਟਲਿਫਟਿੰਗ ਸੈਂਟਰ ''ਚ ਪੁੱਜੇ ਇੰਗਲੈਂਡ ਕਾਮਨਵੈੱਲਥ ਟੀਮ ਦੇ ਕੋਚ ਨੇਟ ਕੂਪਰ ਤੇ ਗਿਆਨ ਸਿੰਘ ਚੀਮਾ
Wednesday, Feb 07, 2024 - 02:26 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਸਰਕਾਰੀ ਹਾਈ ਸਕੂਲ ਦੇਹਰੀਵਾਲ ਵਿਚ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਚਲਾਏ ਜਾ ਰਹੇ ਵੇਟਲਿਫਟਿੰਗ ਸੈਂਟਰ ਵਿਖੇ ਵਿਸ਼ੇਸ਼ ਰੂਪ ਵਿਚ ਪਹੁੰਚੇ ਇੰਗਲੈਂਡ ਤੋਂ ਕਾਮਨਵੈੱਲਥ ਖੇਡਾਂ ਦੇ ਵੇਟਲਿਫਟਿੰਗ ਕੋਚ ਨੇਟ ਕੂਪਰ ਅਤੇ ਗਿਆਨ ਸਿੰਘ ਚੀਮਾ ਨੇ ਖਿਡਾਰੀਆਂ ਨੂੰ ਖੇਡ ਦੇ ਗੁਰ ਸਿਖਾਏ ਹਨ। ਸਕੂਲ ਪਹੁੰਚਣ 'ਤੇ ਸਕੂਲ ਮੁਖੀ ਜਤਿੰਦਰਪਾਲ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਭਿੰਡਰ ਅਤੇ ਪਿੰਡ ਦੇ ਸਰਪੰਚ ਹਰਦਿਆਲ ਸਿੰਘ ਅਤੇ ਪਿੰਡ ਵਾਸੀਆਂ ਨੇ ਦੋਵੇਂ ਹਸਤੀਆਂ ਦਾ ਭਰਵਾਂ ਸਵਾਗਤ ਕਰਦੇ ਹੋਏ ਸੈਂਟਰ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਿਖਲਾਈ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸੈਂਟਰ ਦੇ ਖਿਡਾਰੀਆਂ ਦੀਆਂ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਥੋੜ੍ਹੇ ਹੀ ਸਮੇਂ ਵਿਚ ਪ੍ਰਾਪਤੀਆਂ ਬਾਰੇ ਦੱਸਿਆ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ
ਇਸ ਮੌਕੇ ਪਹਿਲੇ ਪੜਾਅ ਵਿਚ 1982 ਏਸ਼ੀਅਨ ਖੇਡਾਂ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਅਤੇ ਨੇਟ ਕੂਪਰ ਦੇ ਕੋਚ ਗਿਆਨ ਸਿੰਘ ਚੀਮਾ ਨੇ ਵੇਟਲਿਫਟਿੰਗ ਖੇਡ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰ ਰਹੀ ਸੈਂਟਰ ਦੀ ਸਮੂਹ ਟੀਮ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨਾਲ ਖੇਡ ਨਾਲ ਜੁੜੇ ਆਪਣੇ ਤਜੁਰਬੇ ਸਾਂਝੇ ਕਰਦੇ ਹੋਏ ਖੇਡ ਦੀਆਂ ਬਰੀਕੀਆਂ, ਖੁਰਾਕ ਅਤੇ ਅਭਿਆਸ ਦੇ ਟਿਪਸ ਦਿੱਤੇ| ਉਨ੍ਹਾਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਦੇ ਹੋਏ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ| ਉਨ੍ਹਾਂ ਸੈਂਟਰ ਨਾਲ ਹਮੇਸ਼ਾ ਜੁੜੇ ਰਹਿਣ ਅਤੇ ਮਦਦ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕਾਮਨਵੈੱਲਥ ਇੰਗਲੈਂਡ ਨੈਸ਼ਨਲ ਟੀਮ ਦੇ ਕੋਚ ਨੇਟ ਕੂਪਰ ਨੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਵੇਟਲਿਫਟਿੰਗ ਦੇ ਗੁਰ ਸਿਖਾਏ ਅਤੇ ਆਖਿਆ ਕਿ ਟੀਚੇ ਦੀ ਪ੍ਰਾਪਤੀ ਲਈ ਸਖਤ ਸ਼ਰੀਰਕ ਮੇਹਨਤ ਦੇ ਨਾਲ ਨਾਲ ਖਿਡਾਰੀਆਂ ਨੂੰ ਮਾਨਸਿਕ ਰੂਪ ਵਿਚ ਵੀ ਮਜ਼ਬੂਤ ਹੋਣਾ ਹੋਵੇਗਾ| ਇਸ ਦੌਰਾਨ ਦੋਨਾਂ ਕੋਚਾਂ ਨੇ ਖਿਡਾਰੀਆਂ ਵੱਲੋਂ ਖੇਡ ਅਭਿਆਸ ਨਾਲ ਜੁੜੇ ਆਪਣੇ ਕਈ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੂੰ ਮਾਰਦਰਸ਼ਨ ਦੇ ਰੂਪ ਵਿਚ ਮਿਲੇ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਹਰਦੀਪ ਸਿੰਘ ਬੀਰਮਪੁਰ ਦੀ ਅਗਵਾਈ ਵਿਚ ਚੀਮਾ ਅਤੇ ਕੂਪਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਬੀਰਮਪੁਰ,ਹਰਜੋਤ ਸਿੰਘ ਬੀਰਮਪੁਰ, ਸਰਪੰਚ ਹਰਦਿਆਲ ਸਿੰਘ, ਮਨਦੀਪ ਲਿੱਤਰ, ਸਤਨਾਮ ਸਿੰਘ ਸੈਣੀ, ਸੰਨੀ ਦੇਹਰੀਵਾਲ, ਨੰਬਰਦਾਰ ਉਂਕਾਰ ਸਿੰਘ, ਕੁਲਵਿੰਦਰ ਸਿੰਘ, ਲੱਬੀ, ਬਲਦੇਵ ਸਿੰਘ, ਗੁਰਦੀਪ ਸਿੰਘ, ਗੁਰਵੀਰ ਰਿੰਕੂ,ਸਰਬਜੋਤ ਸੰਧੂ, ਗੁਰਵਿੰਦਰ ਪੰਨੂ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਸਸਤੀ ਦਾਲ ਤੇ ਆਟੇ ਤੋਂ ਬਾਅਦ ਹੁਣ ਜਲੰਧਰ ਦੀ ਇਸ ਮੰਡੀ 'ਚ ਮਿਲ ਰਹੇ ਸਸਤੇ ਚੌਲ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।