ਇਸ ਕੰਪਨੀ ਦੇ ਕਰਮਚਾਰੀਆਂ ''ਤੇ ਲੱਗੇ ਲੱਖਾਂ ਰੁਪਏ ਗਬਨ ਕਰਨ ਦੇ ਦੋਸ਼, ਰਚਿਆ ਸੀ ਅੱਗ ਲੱਗਣ ਦਾ ਡਰਾਮਾ

Thursday, Apr 10, 2025 - 04:25 PM (IST)

ਇਸ ਕੰਪਨੀ ਦੇ ਕਰਮਚਾਰੀਆਂ ''ਤੇ ਲੱਗੇ ਲੱਖਾਂ ਰੁਪਏ ਗਬਨ ਕਰਨ ਦੇ ਦੋਸ਼, ਰਚਿਆ ਸੀ ਅੱਗ ਲੱਗਣ ਦਾ ਡਰਾਮਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਟਾਂਡਾ ਦੇ ਰੇਲਵੇ ਸਟੇਸ਼ਨ ਚੌਂਕ ਵਿਚ ਯੂਨੀ ਮਨੀ ਫਾਈਨੈਂਸ਼ਲ ਸਰਵਿਸ ਦੀ ਬਰਾਂਚ ਵਿਚ ਅੱਗ ਲੱਗਣ ਦਾ ਡਰਾਮਾ ਰਚ ਕੇ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਅਦਾਰੇ ਦੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।  ਪੁਲਸ ਨੇ ਇਹ ਮਾਮਲਾ ਕੰਪਨੀ ਦੇ ਰੀਜ਼ਨਲ ਮੈਨੇਜਰ ਰਾਮ ਲੁਭਾਇਆ ਪੁੱਤਰ ਸਰਵਣ ਕੁਮਾਰ ਵਾਸੀ ਰਿਫਿਊਜੀ ਮੁਹੱਲਾ ਅਹੀਆਪੁਰ ਦੇ ਬਿਆਨ ਦੇ ਆਧਾਰ 'ਤੇ ਮੈਨੇਜਰ ਵਿਕਰਮ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਚੱਕ ਮਹਿਰਾ, ਫਾਰੇਕਸ ਬੀ. ਡੀ. ਐੱਸ. ਪ੍ਰਿਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬੋਦਲ ਛਾਉਣੀ, ਲੋਲਡ ਲੋਂਨ ਸਟਾਫ਼ ਰਸ਼ਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮੁਰਾਦਪੁਰ ਨਰੀਅਲ, ਚਪੜਾਸੀ ਸੋਮ ਪ੍ਰਕਾਸ਼ ਪੁੱਤਰ ਹਰਪ੍ਰੇਮ ਵਾਸੀ ਦਸਮੇਸ਼ ਨਗਰ ਟਾਂਡਾ ਖ਼ਿਲਾਫ਼ ਦਰਜ ਕੀਤਾ ਹੈ।

Big Breaking: ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਆਪਣੇ ਬਿਆਨ ਵਿਚ ਰਾਮ ਲੁਭਾਇਆ ਨੇ ਦੱਸਿਆ ਕਿ ਵਿਦੇਸ਼ੀ ਕਰੰਸੀ ਲੋਨ ਅਤੇ ਹੋਰ ਸੇਵਾਵਾਂ ਵਾਲੇ ਉਨ੍ਹਾਂ ਦੇ ਅਦਾਰੇ ਦੀ ਟਾਂਡਾ ਵਾਲੀ ਬਰਾਂਚ ਦੇ ਕਰਮਚਾਰੀ ਰਛਪਾਲ ਸਿੰਘ ਦਾ 9 ਅਪ੍ਰੈਲ ਨੂੰ ਸਵੇਰੇ 11 ਵਜੇ ਫੋਨ ਆਇਆ ਕਿ ਬਰਾਂਚ ਵਿਚ ਅੱਗ ਲੱਗ ਗਈ ਹੈ। ਜਦੋਂ ਉਹ ਜ਼ੋਨਲ ਹੈੱਡ ਵਿਵੇਕ ਨਈਅਰ ਨਾਲ ਮੌਕੇ 'ਤੇ ਪਹੁੰਚਿਆ ਤਾਂ ਉਕਤ ਮੁਲਜ਼ਮਾਂ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ ਹੈ। 

ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ! ਐਡਵਾਈਜ਼ਰੀ ਹੋ ਗਈ ਜਾਰੀ

ਸੀ. ਸੀ. ਟੀ. ਵੀ. ਡੀ. ਵੀ. ਆਰ. ਅਤੇ ਕਾਊਂਟਰਾਂ ਵਿਚ ਪਈ 35 ਲੱਖ 78 ਹਜ਼ਾਰ ਰੁਪਏ ਦੀ ਦੇਸੀ ਵਿਦੇਸ਼ੀ ਕਰੰਸੀ ਸੜ ਗਈ ਹੈ। ਇਸ ਦੌਰਾਨ ਇਕ ਕਾਊਂਟਰ ਵਿਚ ਲਗਭਗ 1 ਲੱਖ ਰੁਪਏ ਦੀ ਕਰੰਸੀ ਅੱਧ ਸੜੀ ਮਿਲੀ। ਉਨ੍ਹਾਂ ਦੋਸ਼ ਲਾਇਆ ਕਿ ਮਾਮਲਾ ਸ਼ੱਕੀ ਨਿਕਲਿਆ ਅਤੇ ਉਕਤ ਸਟਾਫ਼ ਮੈਂਬਰਾਂ ਨੇ ਹਮਸਲਾਹ ਹੋ ਕੇ ਇਹ ਅੱਗ ਲੱਗਣ ਦਾ ਡਰਾਮਾ ਰਚ ਕੇ 35 ਲੱਖ 78 ਹਜ਼ਾਰ ਰੁਪਏ ਦਾ ਗਬਨ ਕੀਤਾ ਹੈ। ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਬੱਚਿਆਂ ਦੀਆਂ ਲੱਗ ਗਈਆਂ ਮੌਜਾਂ: ਪੰਜਾਬ 'ਚ ਫਿਰ ਆ ਗਈਆਂ ਲਗਾਤਾਰ ਤਿੰਨ ਛੁੱਟੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News