ਮੁਲਾਜਮ ਜਥੇਬੰਦੀ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਟਾਂਡਾ ''ਚ ਫੂਕਿਆ ਸੂਬਾ ਸਰਕਾਰ ਦਾ ਪੁਤਲਾ

08/07/2020 4:35:25 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) -   ਪੰਜਾਬ ਯੂ.ਟੀ. ਅਤੇ ਪੈਨਸ਼ਨਰ ਮੁਲਾਜ਼ਮ ਸੰਘਰਸ਼ ਦੇ ਸੱਦੇ ਤੇ ਅੱਜ ਵੱਖ ਵੱਖ ਮਹਿਕਮਿਆਂ ਨਾਲ ਸੰਬੰਧਿਤ  ਕਰਮਚਾਰੀਆਂ ਨੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ | ਸਰਕਾਰੀ ਹਸਪਤਾਲ ਚੌਕ ਵਿੱਚ ਪੁਤਲਾ ਫੂਕਣ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਨੇ ਜਨਰਲ ਸਕੱਤਰ ਅਮਰਜੀਤ ਸਿੰਘ ਚੌਹਾਨ,ਗੁਰਮੀਤ ਸਿੰਘ, ਸ਼ਿਵ  ਕੁਮਾਰ ਪੈਨਸ਼ਨਰ ਆਗੂ, ਜ਼ਿਲ੍ਹਾ ਆਗੂ ਸੁਖਦੇਵ ਜਾਜਾ ਦੀ ਅਗਵਾਈ ਵਿਚ ਸ਼ਿਮਲਾ ਪਹਾੜੀ ਪਾਰਕ ਵਿੱਚ ਰੈਲੀ ਕੀਤੀ |

PunjabKesari

ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਜਲ ਸਰੋਤ ਮਹਿਕਮੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਤੇ ਕੱਟ ਲਾ ਦਿੱਤਾ ਗਿਆ ਹੈ | ਜਿਸ ਨਾਲ ਮੁਲਾਜ਼ਮਾਂ ਵਿਚ ਵੱਡੀ ਬੇਚੈਨੀ ਪਾਈ ਜਾ ਰਹੀ ਹੈ ਅਤੇ ਬਾਕੀ ਰਹਿੰਦੇ ਮਹਿਕਮਿਆਂ ਬਾਰੇ ਵੀ ਪੋਸਟਾਂ ਨੂੰ ਕੱਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਉਸ ਦੇ ਨਾਲ ਹੀ ਮੁਲਾਜ਼ਮਾਂ ਉੱਤੇ 2 ਸੌ ਰੁਪਏ ਜਜ਼ੀਆ ਟੈਕਸ ਲਾਉਣਾ, ਮੋਬਾਈਲ ਭੱਤਾ  ਕੱਟ  ਕੇ ਘੱਟ ਕਰਨਾ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ, ਡੀ.ਏ. ਦੀਆਂ ਕਿਸ਼ਤਾਂ ਜਾਰੀ ਨਾ ਕਰਨੀਆਂ ਆਦਿ ਹੋਰ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਰੈਲੀ ਕੱਢ ਕੇ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪਰਮਿੰਦਰ ਸਿੰਘ, ਰਾਜ ਰਾਣੀ, ਲਖਵਿੰਦਰ ਸਿੰਘ, ਜੋਗਾ ਸਿੰਘ,ਅਵਤਾਰ ਸਿੰਘ ,ਆਸ਼ਾ ਰਾਣੀ, ਮਨਜੀਤ ਕੌਰ, ਮਨਜਿੰਦਰ ਸਿੰਘ, ਰਾਜ ਕੁਮਾਰੀ, ਯੋਧਾ ਸਿੰਘ ਅਤੇ ਆਸ਼ਾ ਵਰਕਰ ਯੂਨੀਅਨ ਦੀਆਂ ਮੈਂਬਰ ਆਦਿ ਮੌਜੂਦ ਸਨ |

 


Harinder Kaur

Content Editor

Related News