ਜਲੰਧਰ ਦੇ ਪਟੇਲ ਚੌਂਕ ਨੇੜੇ ਬਿਜਲੀ ਮੁਲਾਜ਼ਮਾਂ ਨੇ ਰੋਸ ਵਜੋਂ ਕੀਤੀ ਗੇਟ ਰੈਲੀ
Wednesday, Aug 13, 2025 - 12:47 PM (IST)

ਜਲੰਧਰ (ਕੁੰਦਨ, ਪੰਕਜ)- ਬਿਜਲੀ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਦੇ ਜੁਆਇੰਟ ਫੋਰਮ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ। ਮੁਲਾਜ਼ਮਾਂ ਵੱਲੋਂ 11 ਤੋਂ ਲੈ ਕੇ 13 ਅਗਸਤ ਤਕ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਜਲੰਧਰ ਦੇ ਪਟੇਲ ਚੌਂਕ ਨੇੜੇ ਸੋਮਰਾਜ ਯੂਨੀਅਨ ਪ੍ਰਧਾਨ ਗੁਰਜੀਤ ਦੀ ਅਗਵਾਈ ਵਿਚ ਬਿਜਲੀ ਮੁਲਾਜ਼ਮਾਂ ਵੱਲੋਂ ਜਲੰਧਰ ਸਰਕਲ ਵੱਲੋਂ ਸ਼ਕਤੀ ਸਦਨ ਬਾਹਰ ਗੇਟ ਰੈਲੀ ਕੱਢੀ ਗਈ। ਇਸ ਮੌਕੇ ਗੇਟ ਰੈਲੀ ਦੌਰਾਨ ਰਾਜਾ, ਪੁਸ਼ਪ ਰਾਜ, ਮੇਹਤੋਂ, ਨਿਖਿਲ, ਅਖਿਲ ਸਮੇਤ ਹੋਰ ਕਈ ਵਿਅਕਤੀ ਸ਼ਾਮਲ ਸਨ।
ਇਹ ਵੀ ਪੜ੍ਹੋ: ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ
ਇਥੇ ਇਹ ਵੀ ਦੱਸਣਯੋਗ ਹੈ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ 3 ਦਿਨ ਪਾਵਰ ਸਿਸਟਮ ਚਲਾਉਣਾ ਵਿਭਾਗ ਲਈ ਚੁਣੌਤੀ ਭਰਿਆ ਰਿਹਾ। ਇਸ ਘਟਨਾਕ੍ਰਮ ਕਾਰਨ ਵਿਭਾਗ ਅਤੇ ਸੀਨੀਅਰ ਅਧਿਕਾਰੀਆਂ ਦੀ ਪ੍ਰੇਸ਼ਾਨੀ ਵਧਦੀ ਹੋਈ ਨਜ਼ਰ ਆਈ। ਇਸੇ ਸਿਲਸਿਲੇ ਵਿਚ ਵਿਭਾਗ ਵੱਲੋਂ ਸਬ-ਸਟੇਸ਼ਨਾਂ, ਸਕਾਡਾ ਕੰਟਰੋਲ ਸੈਂਟਰ ਵਰਗੇ ਅਹਿਮ 33 ਸਥਾਨਾਂ ’ਤੇ ਲਗਭਗ 69 ਕਰਮਚਾਰੀਆਂ ਦੀ ਅਸਥਾਈ ਤਾਇਨਾਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਰੰਗਲਾ ਵਿਹੜਾ ਕੰਪਲੈਕਸ 'ਤੇ ਲਿਆ ਗਿਆ ਵੱਡਾ ਐਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e