ਦੁੱਖਦਾਈ ਖ਼ਬਰ: ਨੰਗਲ ਲੁਬਾਣਾ ਦੇ ਬਜ਼ੁਰਗ ਦੀ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
Sunday, Aug 20, 2023 - 02:16 AM (IST)

ਬੇਗੋਵਾਲ (ਭੂਪੇਸ਼, ਰਜਿੰਦਰ) : ਬੇਗੋਵਾਲ ਦੇ ਮੰਡ ਇਲਾਕੇ ਨੰਗਲ ਲੁਬਾਣਾ 'ਚ ਬਿਆਸ ਦਰਿਆ ਦੇ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ 72 ਸਾਲਾ ਬਜ਼ੁਰਗ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਗੋਵਾਲ ਨੇੜਲੇ ਪਿੰਡ ਨੰਗਲ ਲੁਬਾਣਾ ਦਾ ਵਸਨੀਕ ਪਿਆਰਾ ਸਿੰਘ ਪੁੱਤਰ ਸੰਤੋਖ ਸਿੰਘ ਦੀ ਹਵੇਲੀ ਪਿੰਡ ਦੇ ਧੁੱਸੀ ਬੰਨ੍ਹ ਅੰਦਰ ਮੰਡ ਇਲਾਕੇ 'ਚ ਹੈ, ਜਿਥੇ ਹੁਣ ਬਿਆਸ ਦਰਿਆ ਕਰਕੇ ਹੜ੍ਹ ਆਇਆ ਹੋਇਆ ਹੈ। ਮ੍ਰਿਤਕ ਅੱਜ ਆਪਣੀ ਹਵੇਲੀ 'ਚ ਰੱਖੇ ਕਣਕ ਵਾਲੇ ਡਰੰਮ ਦੇਖਣ ਗਿਆ ਸੀ। ਜਦੋਂ ਉਹ ਹਵੇਲੀ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਪਾਣੀ 'ਚੋਂ ਲੰਘਦੇ ਸਮੇਂ ਉਸ ਦਾ ਪੈਰ ਪਾਣੀ 'ਚ ਡੂੰਘੇ ਥਾਂ ਪੈ ਗਿਆ ਤੇ ਉਹ ਤਿਲਕ ਕੇ ਡਿੱਗ ਗਿਆ।
ਇਹ ਵੀ ਪੜ੍ਹੋ : ਡੇਰੇ ਦੇ ਗ੍ਰੰਥੀ ਨੇ ਪ੍ਰਬੰਧਕਾਂ ਤੋਂ ਤੰਗ ਆ ਚੁੱਕਿਆ ਖ਼ੌਫਨਾਕ ਕਦਮ, 2 ਖ਼ਿਲਾਫ਼ ਮਾਮਲਾ ਦਰਜ
ਘਟਨਾ ਦਾ ਪਤਾ ਲੱਗਣ 'ਤੇ ਐੱਸ.ਡੀ.ਐੱਮ. ਭੁਲੱਥ ਸੰਜੀਵ ਕੁਮਾਰ ਸ਼ਰਮਾ ਤੇ ਐੱਸ.ਐੱਚ.ਓ. ਬੇਗੋਵਾਲ ਕ੍ਰਿਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਇਸ ਦੌਰਾਨ ਨੌਜਵਾਨਾਂ ਦੀ ਮਦਦ ਨਾਲ ਪਿਆਰਾ ਸਿੰਘ ਨੂੰ ਪਾਣੀ 'ਚੋਂ ਬੇਹੋਸ਼ੀ ਦੀ ਹਾਲਤ ਵਿੱਚ ਕੱਢ ਕੇ ਸਬ-ਡਵੀਜ਼ਨ ਹਸਪਤਾਲ ਭੁਲੱਥ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਗੱਲਬਾਤ ਦੌਰਾਨ ਐੱਸ.ਐੱਚ.ਓ. ਬੇਗੋਵਾਲ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ 'ਚ ਰਖਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8