ਡੀ. ਸੀ. ਦਫਤਰ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

Wednesday, Jun 19, 2019 - 10:32 PM (IST)

ਡੀ. ਸੀ. ਦਫਤਰ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਕਪੂਰਥਲਾ (ਮਹਾਜਨ)-ਸੂਬਾ ਬਾਡੀ ਵੱਲੋਂ ਨਵੇਂ ਬਣੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ 'ਚ ਲਏ ਗਏ ਫੈਸਲੇ ਅਨੁਸਾਰ ਸਮੂਹ ਪੰਜਾਬ ਦੇ ਡੀ. ਸੀ. ਦਫ਼ਤਰਾਂ, ਉਪ ਮੰਡਲ ਮੈਜਿਸਟ੍ਰੇਟ ਦਫਤਰਾਂ, ਤਹਿਸੀਲਾਂ ਤੇ ਉਪ ਤਹਿਸੀਲ 'ਚ ਕੰਮ ਕਰਦੇ ਡੀ. ਸੀ. ਦਫਤਰ ਕਰਮਚਾਰੀਆਂ ਵੱਲੋਂ ਦੂਜੇ ਦਿਨ ਮੰਗਲਵਾਰ ਨੂੰ ਦੀ ਪੰਜਾਬ ਰਾਜ ਜ਼ਿਲਾ ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਜਾਰੀ ਰੱਖਦੇ ਹੋਏ ਮੁਕੰਮਲ ਤੌਰ 'ਤੇ ਕੰਮਕਾਜ ਠੱਪ ਰੱਖੇ ਗਏ। ਇਸ ਮੌਕੇ ਮੈਂਬਰਾਂ ਵੱਲੋਂ ਗੇਟ ਰੈਲੀ ਕੱਢਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਜਮ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਕੰਮਲ ਤੌਰ 'ਤੇ ਕੀਤੀ ਗਈ ਕਲਮ ਛੋੜ ਹੜਤਾਲ ਕਾਰਨ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਆਪਣਾ ਕੰਮ ਕਰਵਾਏ ਬਿਨਾਂ ਹੀ ਵਾਪਸ ਮੁੜਨਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਧਿਆਨ ਨਾ ਦਿੱਤੇ ਜਾਣ ਕਾਰਨ ਕਰਮਚਾਰੀਆਂ 'ਚ ਰੋਸ ਵੱਧਦਾ ਜਾ ਰਿਹਾ ਹੈ। ਕਰਮਚਾਰੀਆਂ ਦੀ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਪੰਜਾਬ ਬਾਡੀ ਵੱਲੋਂ ਸਰਬਸੰਮਤੀ ਨਾਲ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਮੁਕੰਮਲ ਜਾਰੀ ਕਰਦੇ ਹੋਏ 20 ਜੂਨ ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਰਜਵਾਨ ਖਾਨ, ਸਤਬੀਰ ਸਿੰਘ ਚੰਦੀ, ਤੇਜਵੰਤ ਸਿੰਘ, ਨਿਸ਼ਾ ਤਲਵਾੜ, ਗੁਲਸ਼ਨ ਕੁਮਾਰ, ਅਸ਼ਵਨੀ ਕੁਮਾਰ ਰੀਡਰ, ਭੁਪਿੰਦਰ ਸਿੰਘ, ਸੰਦੀਪ ਜੋਸ਼ੀ, ਰਘੂ ਕੁਮਾਰ, ਸਰਿਤਾ ਬਹਿਲ, ਨਰਿੰਦਰ ਭੱਲਾ, ਅਮਿਤਾ, ਨੀਲਮ ਕੁਮਾਰੀ, ਸ਼ਵੇਤਾ ਭਗਤ, ਨੀਲਮ ਕੁਮਾਰ, ਮਨਮੋਹਨ ਸ਼ਰਮਾ, ਸੰਜੀਵ ਕੁਮਾਰ, ਪਰਮਜੀਤ ਸਿੰਘ, ਸੰਦੀਪ ਕੌਰ, ਚੰਦਰ ਕਾਂਤਾ, ਦਲਜੀਤ ਕੌਰ, ਰਾਜੇਸ਼ ਕੁਮਾਰ, ਸੁਖਜਿੰਦਰ ਸਿੰਘ, ਸਰਿਤਾ ਬਹਿਲ, ਯਸ਼ਪਾਲ ਸ਼ਰਮਾ, ਵਿਕਰਮ ਸ਼ਰਮਾ, ਗੋਪਾਲ ਸਿੰਘ, ਯੋਗੇਸ਼ ਤਲਵਾੜ, ਮੋਹਿਤ ਸਿੰਘ, ਪਰਮਜੀਤ ਸਿੰਘ, ਪਰਮਦੀਪ ਤੇ ਹੋਰ ਹਾਜ਼ਰ ਸਨ।


author

satpal klair

Content Editor

Related News