ਸਤਲੁਜ ਬੰਨ੍ਹ ਤੋਂ ਤੋਤਾ 3 ਕਿਲੋ ਡੋਡਿਆਂ ਸਣੇ ਕਾਬੂ

Tuesday, Feb 19, 2019 - 11:05 PM (IST)

ਸਤਲੁਜ ਬੰਨ੍ਹ ਤੋਂ ਤੋਤਾ 3 ਕਿਲੋ ਡੋਡਿਆਂ ਸਣੇ ਕਾਬੂ

ਲੋਹੀਆਂ ਖਾਸ, (ਮਨਜੀਤ)— ਸਥਾਨਕ ਥਾਣੇ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ ਤਿੰਨ ਕਿਲੋ ਡੋਡਿਆਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਅਮਨਦੀਪ ਕੌਰ ਐੱਲ. ਐੱਸ. ਆਈ. ਪੁਲਸ ਪਾਰਟੀ ਨਾਲ ਇਲਾਕੇ ਦੀ ਗਸ਼ਤ ਕਰ ਰਹੇ ਸਨ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਇਕ ਸ਼ੱਕੀ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਤਿੰਨ ਕਿਲੋ ਦੇ ਕਰੀਬ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮਾਂ ਦੀ ਪਹਿਚਾਣ ਤੋਤਾ ਸਿੰਘ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੈਣ ਥਾਣਾ ਤੇ ਜਿਲਾ ਕਪੂਰਥਲਾ ਵਜੋ ਹੋਈ ਜਿਸ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


author

KamalJeet Singh

Content Editor

Related News