ਦਰਜਨਾਂ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਕੇ ‘ਆਪ’ ’ਚ ਹੋਏ ਸ਼ਾਮਲ

Friday, Jan 21, 2022 - 03:51 PM (IST)

ਦਰਜਨਾਂ ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਕੇ ‘ਆਪ’ ’ਚ ਹੋਏ ਸ਼ਾਮਲ

ਨੂਰਪੁਰਬੇਦੀ (ਭੰਡਾਰੀ)-ਅੱਜ ‘ਆਪ’ ਦੇ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਪਿੰਡ ਦਹੀਰਪੁਰ ਦੇ ਅਕਾਲੀ ਦਲ ਤੇ ਕਾਂਗਰਸ ਦੇ ਸਮਰਥਕ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਦਹੀਰਪੁਰ ਵਿਖੇ ਪਿਛਲੇ ਦਿਨੀਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਕੁਝ ਲੋਕਾਂ ਨੂੰ ਸ਼ਾਮਲ ਕਰਨ ਦਾ ਜੋ ਦਾਅਵਾ ਕੀਤਾ ਗਿਆ ਸੀ, ਨੂੰ ਅੱਜ ਪਿੰਡ ਵਾਸੀਆਂ ਨੇ ਨਕਾਰਦਿਆਂ ਲੋਕਲ ਉਮੀਦਵਾਰ ਐਡਵੋਕੇਟ ਚੱਢਾ ਦੇ ਹੱਕ ’ਚ ਖੜ੍ਹਨ ਦਾ ਐਲਾਨ ਕੀਤਾ। ਇਸ ਦੌਰਾਨ ਪਿਆਰਾ ਸਿੰਘ ਸੈਣੀ, ਸੁੱਚਾ ਸਿੰਘ, ਸੁਰਜੀਤ ਸਿੰਘ, ਜਗਤ ਸਿੰਘ, ਕਰਨੈਲ ਸਿੰਘ, ਸੰਤੋਖ ਸਿੰਘ, ਕਰਮਜੀਤ ਸਿੰਘ, ਹਰਜਿੰਦਰ ਸਿੰਘ, ਦੌਲਤ ਸਿੰਘ, ਗੁਰਨਾਮ ਸਿੰਘ ਤੇ ਚੰਨਣ ਸਿੰਘ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ।

ਇਸੇ ਤਰ੍ਹਾਂ ਪਿੰਡ ਅੱਡਾ ਬੈਂਸ ਵਿਖੇ ਅਮਨਦੀਪ ਬੈਂਸ, ਦੀਪਕ ਕੁਮਾਰ, ਮਨੋਜ ਕੁਮਾਰ, ਸਾਹਿਲ ਕੁਮਾਰ, ਬਲਦੇਵ ਕੁਮਾਰ, ਕੁਲਦੀਪ ਚੰਦ, ਹਰਮੇਸ ਕੁਮਾਰ, ਭੋਲੀ ਦੇਵੀ, ਅੰਜਨਾ ਬੈਂਸ, ਸੰਤੋਸ਼ ਕੁਮਾਰੀ, ਪ੍ਰੀਤੀ ਰਾਏ, ਲਵਲੀ, ਸੁਸ਼ਮਾ ਆਦਿ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸੋਨੀ ਪਰਿਵਾਰ, ਜਰਨੈਲ ਸਿੰਘ, ਕਮਲਜੀਤ ਸਿੰਘ ਸਾਬਕਾ ਸਰਪੰਚ, ਰਾਮ ਸਰੂਪ ਛੇਤਰਾਂ, ਕਰਨੈਲ ਸਿੰਘ ਸੈਣੀ ਆਦਿ ਪਿੰਡ ਵਾਸੀ ਹਾਜ਼ਰ ਸਨ।


author

Manoj

Content Editor

Related News