ਨਾ ਬਣੋ ਲਾਪਰਵਾਹ, ਆਪਣੇ ਅਤੇ ਦੂਜਿਆਂ ਲਈ ਸਮਝੋ ਜ਼ਿੰਮੇਵਾਰੀ : ਐੱਸ.ਐੱਸ.ਪੀ.

03/27/2020 2:05:12 AM

ਨਵਾਂਸ਼ਹਿਰ, (ਮਨੋਰੰਜਨ)- ਐੱਸ.ਐੱਸ.ਪੀ. ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਲਕਾ ਮੀਨਾ ਨੇ ਜ਼ਿਲੇ ’ਚ ਕਰਫਿਊ ਲਾਗੂ ਹੋਣ ਦੇ ਬਾਅਦ ਜ਼ਿਲਾ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੀ ਇਸ ਭਿਆਨਕ ਮਹਾਮਾਰੀ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਉਸਨੂੰ ਹਲਕੇ ’ਚ ਨਾ ਲੈਣ। ਕਰਫਿਊ ਦੌਰਾਨ ਉਨ੍ਹਾਂ ਨਵਾਂਸ਼ਹਿਰ ਅਤੇ ਜ਼ਿਲੇ ਦੇ ਹੋਰ ਸ਼ਹਿਰਾਂ ਅਤੇ ਕਸਬਿਆ ਦਾ ਦੌਰਾ ਕੀਤਾ ਅਤੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆ ਨੂੰ ਕਰਫਿਊ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ। ਐੱਸ.ਐੱਸ.ਪੀ. ਅਲਕਾ ਮੀਨਾ ਦਾ ਕਹਿਣਾ ਹੈ ਕਿ ਲੋਕਾਂ ’ਚ ਅਜੇ ਵੀ ਸ਼ਾਇਦ ਇਹੀ ਧਾਰਣਾ ਹੈ ਕਿ ਇਹ ਬੀਮਾਰੀ ਉਨ੍ਹਾਂ ਤੋ ਕਾਫੀ ਦੂਰ ਹੈ, ਜਦਕਿ ਇਹ ਧਾਰਣਾ ਬੇਹਦ ਖਤਰਨਾਕ ਹੈ। ਲੋਕ ਖੁਦ ਦੇ ਨਾਲ ਆਪਣੇ ਪਰਿਵਾਰ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰਨ। ਨਾਲ ਹੀ ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਵਹਿਮ ਭਰਮ ’ਚ ਨਾ ਪੈਣ ਅਤੇ ਅਫਵਾਹਾ ’ਤੇ ਵਿਸ਼ਵਾਸ ਨਾ ਕਰਨ। ਚੀਨ, ਇਟਲੀ ਵਰਗੇ ਦੇਸ਼ਾ ’ਚ ਕੋਰੋਨਾ ਵਾਇਰਸ ਦੀ ਬੀਮਾਰੀ ਨੇ ਕਾਫੀ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਸਾਰੇ ਲੋਕ ਆਪਣਾ ਸਹਿਯੋਗ ਪ੍ਰਦਾਨ ਕਰਦੇ ਹੋਏ ਕੋਰੋਨਾ ਨੂੰ ਹਟਾਉਣ ਦੇ ਲਈ ਆਪਣੀ ਜ਼ਿੰਮੇਵਾਰੀ ਸਮਝਣ।


Bharat Thapa

Content Editor

Related News