ਬਰਾਮਦਗੀ ਨੂੰ ਲੱਗਾ ਇੰਜਣ, ਘਰੇਲੂ ਇੰਡਸਟਰੀ ਦੀ ਰਫਤਾਰ ਸੁਸਤ

06/03/2020 3:59:49 PM

ਜਲੰਧਰ (ਧਵਨ)— ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੰਡਸਟਰੀ ਅਤੇ ਵਪਾਰ 'ਚ ਛਾਈ ਮੰਦੀ ਹੌਲੀ-ਹੌਲੀ ਦੂਰ ਹੋਣ ਲੱਗੀ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਅਨਲਾਕ-1 ਤੋਂ ਬਾਅਦ ਸਾਰੇ ਬਾਜ਼ਾਰ ਖੁੱਲ੍ਹ ਚੁਕੇ ਹਨ। ਇੰਡਸਟਰੀ 'ਚ ਪਹਿਲਾਂ ਹੀ ਕੰਮਕਾਜ ਸ਼ੁਰੂ ਹੋ ਚੁੱਕਾ ਹੈ। ਹੁਣ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਅਤੇ ਟਰੇਡ 'ਚ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲੇਗਾ। ਬਰਾਮਦਗੀ (ਨਿਰਯਾਤ) ਨੂੰ ਇੰਜਣ ਲੱਗ ਚੁੱਕਾ ਹੈ, ਜਦਕਿ ਘਰੇਲੂ ਇੰਡਸਟਰੀ ਦੀ ਰਫਤਾਰ ਅਜੇ ਸੁਸਤ ਦਿਖਾਈ ਦੇ ਰਹੀ ਹੈ। ਇਸ ਸਬੰਧ ਵਿਚ ਕੁਝ ਉਦਮੀਆਂ ਨਾਲ ਚਰਚਾ ਕੀਤੀ ਗਈ, ਜਿਨ੍ਹਾਂ ਦੇ ਵਿਚਾਰ ਹੇਠ ਲਿਖੇ ਹਨ।

ਅਮਰੀਕਾ ਅਤੇ ਯੂਰਪ ਨੂੰ ਸ਼ੁਰੂ ਹੋਇਆ ਬਰਾਮਦਗੀ ਦਾ ਕੰਮ : ਸੁਰੇਸ਼ ਸ਼ਰਮਾ
ਬਰਾਮਦਕਾਰ ਸੁਰੇਸ਼ ਸ਼ਰਮਾ ਅਨੁਸਾਰ ਅਮਰੀਕਾ ਅਤੇ ਯੂਰਪ ਨੂੰ ਬਰਾਮਦ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਹੌਲੀ-ਹੌਲੀ ਇਸ 'ਚ ਹੋਰ ਤੇਜ਼ੀ ਵੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਬਰਾਮਦਗੀ ਦੇ ਆਰਡਰ ਵੀ ਮਿਲਣੇ ਸ਼ੁਰੂ ਹੋ ਗਏ ਹਨ। ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੀ ਗਿਣਤੀ ਵੱਧ ਸਕਦੀ ਹੈ। ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ 'ਚ ਕੰਮਕਾਜ ਪਹਿਲਾਂ ਹੀ ਚੱਲ ਰਿਹਾ ਹੈ। ਕੋਰੋਨਾ ਦੇ ਬਾਵਜੂਦ ਉਥੇ ਕੰਮਕਾਜ 'ਚ ਸੁਸਤੀ ਦਿਖਾਈ ਨਹੀਂ ਦਿੱਤੀ। ਅਸੀ ਉਮੀਦ ਕਰਦੇ ਹਾਂ ਕਿ ਜਲਦ ਅਰਥਵਿਵਸਥਾ ਪਟੜੀ 'ਤੇ ਪਰਤੇ ਅਤੇ ਇਸ ਵਿਚ ਸਾਰਿਆਂ ਦੇ ਹਿੱਤ ਸੁਰੱਖਿਅਤ ਹਨ।

ਇਹ ਵੀ ਪੜ੍ਹੋ: ਜਲੰਧਰ: ਭਿਆਨਕ ਹਾਦਸੇ ਨੇ ਲਈ 8 ਸਾਲਾ ਬੱਚੀ ਦੀ ਜਾਨ, ਦਿਲ ਨੂੰ ਝਿੰਜੋੜ ਦੇਣਗੀਆਂ ਇਹ ਤਸਵੀਰਾਂ

ਹੌਲੀ-ਹੌਲੀ ਘਰੇਲੂ ਵਪਾਰ ਵੀ ਜ਼ੋਰ ਫੜੇਗਾ : ਰਮੇਸ਼ ਮਿੱਤਲ
ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਦਾ ਮੰਨਣਾ ਹੈ ਕਿ ਲਾਕਡਾਊਨ ਅਤੇ ਕਰਫਿਊ ਕਾਰਣ ਘਰੇਲੂ ਵਪਾਰ ਪ੍ਰਭਾ੍ਵਿਤ ਹੋਇਆ ਹੈ ਪਰ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਇਥੇ ਰਿਕਵਰੀ ਰੇਟ 90 ਫੀਸਦੀ ਰਿਹਾ ਹੈ, ਜਦਕਿ ਬਾਕੀ ਦੇਸ਼ ਵਿਚ ਰਿਕਵਰੀ ਰੇਟ 47 ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੁਕਾਨਾਂ ਵਿਚ ਗਾਹਕ ਘੱਟ ਹਨ ਪਰ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵੱਧ ਜਾਵੇਗੀ। ਪੰਜਾਬ ਸਰਕਾਰ ਵਲੋਂ ਦੁਕਾਨਾਂ ਅਤੇ ਬਾਜ਼ਾਰ ਖੋਲ੍ਹਣ ਦਾ ਫੈਸਲਾ ਸ਼ਲਾਘਾਯੋਗ ਕਦਮ ਹੈ। ਹੁਣ ਲੇਬਰ ਅਤੇ ਕਰਮਚਾਰੀਆਂ ਨੂੰ ਵੀ ਕੰਮ ਮਿਲ ਗਿਆ ਹੈ ਅਤੇ ਕਿਸਾਨਾਂ ਦੀ ਫਸਲ ਵਿਚ ਵੀ ਵਿਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਢਾਈ ਮਹੀਨੇ ਤੱਕ ਘਰ ਵਿਚ ਬੈਠ ਕੇ ਤੰਗ ਆ ਚੁਕੇ ਸਨ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 9ਵੀਂ ਮੌਤ, ਲੁਧਿਆਣਾ ਦੇ DMC 'ਚ 64 ਸਾਲਾ ਵਿਅਕਤੀ ਨੇ ਤੋੜਿਆ ਦਮ (ਵੀਡੀਓ)

ਡੀਲਰਾਂ ਦੇ ਖੁੱਲ੍ਹਣ ਨਾਲ ਹੁਣ ਘਰੇਲੂ ਇੰਡਸਟਰੀ ਨੂੰ ਉਮੀਦਾਂ : ਵਿਨੋਦ ਘਈ
ਘਰੇਲੂ ਇੰਡਸਟਰੀ ਨਾਲ ਸਬੰਧ ਰੱਖਦੇ ਪ੍ਰਮੁੱਖ ਉਦਮੀ ਵਿਨੋਦ ਘਈ ਨੇ ਕਿਹਾ ਕਿ ਹੁਣ ਬਾਜ਼ਾਰ ਖੁੱਲ੍ਹੇ ਹਨ ਅਤੇ ਡੀਲਰਾਂ ਨੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ, ਇਸ ਲਈ ਆਉਣ ਵਾਲੇ ਦਿਨਾਂ ਵਿਚ ਘਰੇਲੂ ਇੰਡਸਟਰੀ ਨੂੰ ਵੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਹੁਣ ਕੁਝ ਹੋਰ ਮਹੀਨੇ ਲੱਗਣਗੇ। ਫਿਲਹਾਲ ਘਰੇਲੂ ਇੰਡਸਟਰੀ 'ਤੇ ਦਬਾਅ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਨਾਲ ਲੋਕਾਂ ਦੀ ਖਰੀਦ ਸ਼ਕਤੀ ਵੀ ਪ੍ਰਭਾਵਿਤ ਹੋਈ ਹੈ। ਹਾਲਾਤ ਅਜੇ ਚੁਣੌਤੀ ਵਾਲੇ ਹਨ, ਜਿਸ ਦਾ ਮੁਕਾਬਲਾ ਹਿੰਮਤ ਨਾਲ ਕਰਨ ਦੀ ਲੋੜ ਹੈ।

ਲੇਬਰ ਦੀ ਸਮੱਸਿਆ ਆਉਣ ਲੱਗੀ : ਨਰੇਸ਼ ਸ਼ਰਮਾ
ਪ੍ਰਮੁੱਖ ਬਰਾਮਦਕਾਰ ਨਰੇਸ਼ ਸ਼ਰਮਾ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਲੱਗੇ ਲਾਕਡਾਊਨ ਵਿਚ ਵੱਡੀ ਗਿਣਤੀ ਵਿਚ ਲੇਬਰ ਆਪਣੇ ਗ੍ਰਹਿ ਸੂਬਿਆਂ ਨੂੰ ਚਲੀ ਗਈ ਹੈ, ਜਿਸ ਦਾ ਅਸਰ ਹੁਣ ਸਾਹਮਣੇ ਆ ਰਿਹਾ ਹੈ। ਇੰਡਸਟਰੀ ਸਾਹਮਣੇ ਆਉਣ ਵਾਲੇ ਦਿਨਾਂ ਵਿਚ ਲੇਬਰ ਦਾ ਪ੍ਰਬੰਧ ਕਰਨਾ ਇਕ ਚੁਣੌਤੀ ਵਾਲਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜਿਵੇਂ-ਜਿਵੇਂ ਇੰਡਸਟਰੀ ਨੂੰ ਬਰਾਮਦਗੀ ਦੇ ਆਰਡਰ ਮਿਲਣੇ ਸ਼ੁਰੂ ਹੋਣਗੇ ਤਾਂ ਲੇਬਰ ਦੀ ਸਮੱਸਿਆ ਨੁਕਸਾਨ ਪਹੁੰਚਾਏਗੀ। ਅਜਿਹੇ ਹਾਲਾਤ ਇੰਡਸਟਰੀ ਲਈ ਚੁਣੌਤੀ ਵਾਲੇ ਹੋਣਗੇ।

ਇਹ ਵੀ ਪੜ੍ਹੋ: ਜਲੰਧਰ: ਮੁੰਡੇ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ


shivani attri

Content Editor

Related News