ਰੂਪਨਗਰ ਵਿਖੇ ਐਮਰਜੈਂਸੀ ਵਾਰਡ ’ਚ ਮਹਿਲਾ ਮਰੀਜ਼ ’ਤੇ ਭੜਕੀ ਡਾਕਟਰ, ਜਾਣੋ ਪੂਰਾ ਮਾਮਲਾ

07/31/2022 1:17:55 PM

ਰੂਪਨਗਰ (ਕੈਲਾਸ਼)–ਪੰਜਾਬ ਸਰਕਾਰ ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕਰਨ ਦਾ ਪ੍ਰਚਾਰ ਰਹੀ ਹੈ ਅਤੇ ਡਾਕਟਰਾਂ ਨੂੰ ਇਸ ਸਬੰਧੀ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕੁਝ ਅੜੀਅਲ ਵਿਵਹਾਰ ਦੇ ਡਾਕਟਰ ਇਸ ਦੀ ਪ੍ਰਵਾਹ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਬੀਤੀ ਰਾਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਵੇਖਣ ਨੂੰ ਮਿਲਿਆ ਜਦੋਂ ਡਿਊਟੀ ’ਤੇ ਤਾਇਨਾਤ ਇਕ ਮਹਿਲਾ ਡਾਕਟਰ ਗੰਭੀਰ ਹਾਲਤ ਵਿਚ ਪਹੁੰਚੀ ਇਕ ਮਹਿਲਾ ਮਰੀਜ਼ 'ਤੇ ਭੜਕ ਗਈ। ਮਹਿਲਾ ਮਰੀਜ਼ ਬੈਂਕ ਦੀ ਕਰਮਚਾਰੀ ਹੈ ਅਤੇ ਉਸ ਦਾ ਡਿਊਟੀ ਦੌਰਾਨ ਐਕਸੀਡੈਂਟ ਹੋ ਗਿਆ ਸੀ। ਇਸ ਮਾਮਲੇ ਉਤੇ ਮਹਿਲਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟ ਕੀਤਾ ਹੈ। 

PunjabKesari

ਜਾਣਕਾਰੀ ਅਨੁਸਾਰ ਦੋਪਹੀਆ ਵਾਹਨ ਸਵਾਰ ਇਕ ਔਰਤ, ਜਿਸ ਦਾ ਇਕ ਮੋਟਰਸਾਈਕਲ ਸਵਾਰ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਔਰਤ ਨੂੰ 4 ਵੱਖ-ਵੱਖ ਥਾਵਾਂ ’ਤੇ ਫ੍ਰੈਕਚਰ ਹੋਣ ਕਾਰਨ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ ਸੀ। ਰਾਤ ਦੇ ਸਮੇਂ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਵੱਲੋਂ ਗੁੱਸੇ ਵਿਚ ਉਸ ਨਾਲ ਬੁਰਾ ਵਿਵਹਾਰ ਕੀਤਾ ਗਿਆ, ਜਦਕਿ ਮਹਿਲਾ ਮਰੀਜ਼ ਉਸ ਸਮੇਂ ਅਰਧ ਬੇਹੋਸ਼ੀ ਦੀ ਹਾਲਤ ਵਿਚ ਸੀ ਅਤੇ ਉਸ ਦਾ ਜਬਾੜਾ ਅਤੇ ਦੰਦ ਟੁੱਟ ਜਾਣ ਕਾਰਨ ਉਹ ਬੋਲਣ ਤੋਂ ਵੀ ਅਸਮੱਰਥ ਸੀ ਪਰ ਡਾਕਟਰ ਆਪਣਾ ਫਰਜ਼ ਭੁੱਲ ਕੇ ਆਪਣੇ ਅੜੀਅਲ ਵਿਵਹਾਰ ਵਿਚ ਉਸ ਨਾਲ ਗੁੱਸੇ ਵਿਚ ਬੋਲਦੀ ਰਹੀ, ਜਿਸ ਦਾ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟਾਇਆ। ਉਕਤ ਘਟਨਾ ਤੋਂ ਬਾਅਦ ਮਰੀਜ਼ ਨੂੰ ਉਨ੍ਹਾਂ ਨੇ ਨਿੱਜੀ ਹਸਪਤਾਲ ਵਿਚ ਸ਼ਿਫਟ ਕਰਨ ਦਾ ਫੈਸਲਾ ਲਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਹਸਪਤਾਲਾਂ ਵਿਚ ਅਜਿਹਾ ਵਿਵਾਦ ਹੁੰਦਾ ਰਿਹਾ ਤਾਂ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੋਂ ਭਰੋਸਾ ਉੱਠ ਜਾਵੇਗਾ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ, ਪੁਲਸ ਦੇ ਵੱਡੇ ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ

ਵਾਰਡ ਅਟੈਂਡੈਂਟ ਬੁਆਏ ਨੇ ਲਾਏ ਮਹਿਲਾ ਮਰੀਜ਼ ਦੇ ਬੁੱਲ੍ਹਾਂ ਨੂੰ ਟਾਂਕੇ
ਇਹ ਵੀ ਵੇਖਣ ਵਿਚ ਆਇਆ ਕਿ ਉਕਤ ਡਾਕਟਰ ਦੀ ਡਿਊਟੀ ਦੌਰਾਨ ਐਮਰਜੈਂਸੀ ਵਾਰਡ ਵਿਚ ਤਾਇਨਾਤ ਵਾਰਡ ਅਟੈਂਡੈਂਟ ਬੁਆਏ ਉਕਤ ਮਰੀਜ਼ ਨੂੰ ਸੱਟਾਂ ’ਤੇ ਟਾਂਕੇ ਲਾਉਂਦਾ ਦੇਖਿਆ ਗਿਆ, ਜਦਕਿ ਮਹਿਲਾ ਡਾਕਟਰ ਤੋਂ ਇਲਾਵਾ ਉਥੇ ਸਟਾਫ ਨਰਸਾਂ ਦੀ ਡਿਊਟੀ ਵੀ ਰਹਿੰਦੀ ਹੈ ਪਰ ਗੰਭੀਰ ਹਾਲਤ ਵਿਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਉਕਤ ਡਾਕਟਰ ਅਤੇ ਸਟਾਫ ਕਿੰਨਾ ਸੰਵੇਦਨਸ਼ੀਲ ਹੈ, ਇਸ ਬਾਰੇ ਵੀ ਪਰਿਵਾਰਕ ਮੈਂਬਰ ਅਤੇ ਲੋਕਾਂ ਵਿਚ ਚਰਚਾ ਬਣੀ ਰਹੀ।

PunjabKesari

ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ

ਐਮਰਜੈਂਸੀ ਵਿਚ ਬੈੱਡ ’ਤੇ ਆਕਸੀਜਨ ਲੇਵਲ ਚੈੱਕ ਕਰਨ ਵਾਲਾ ਆਕਸੀਮੀਟਰ ਵੀ ਖਰਾਬ
ਐਮਰਜੈਂਸੀ ਵਿਚ ਬੈੱਡ ’ਤੇ ਮਰੀਜ਼ ਦਾ ਐਕਸੀਜਨ ਲੇਵਲ ਚੈੱਕ ਕਰਨ ਲਈ ਸਿਰਫ ਇਕ ਹੀ ਆਕਸੀਮੀਟਰ ਸੀ ਪਰ ਇਹ ਵੀ ਖ਼ਰਾਬ ਪਿਆ ਸੀ, ਜਿਸ ਕਾਰਨ ਮਰੀਜ਼ ਆਕਸੀਜਨ ਲੇਵਲ ਚੈੱਕ ਕਰਨ ਲਈ ਐਮਰਜੈਂਸੀ ਵਿਚ ਫਿਕਸ ਰੱਖੇ ਗਏ। ਆਕਸੀਮੀਟਰ ਮਸ਼ੀਨ ਕੋਲ ਮਰੀਜ਼ ਨੂੰ ਸਟ੍ਰੈਚਰ ’ਤੇ ਪਾ ਕੇ ਲਿਆਂਦਾ ਗਿਆ ਤਾਂ ਜਾ ਕੇ ਉਸ ਦਾ ਆਕਸੀਜਨ ਲੇਵਲ ਚੈੱਕ ਹੋ ਸਕਿਆ।

ਇਸ ਤਰ੍ਹਾਂ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਡਾਕਟਰ ਤੇ ਵਾਰਡ ਅਟੈਂਡੈਂਟ ਤੋਂ ਹੋਵੇਗੀ ਪੁੱਛਗਿੱਛ : ਐੱਸ. ਐੱਮ. ਓ.
ਇਸ ਸਬੰਧੀ ਜਦੋਂ ਜ਼ਿਲਾ ਹਸਪਤਾਲ ਦੇ ਐੱਸ. ਐੱਮ. ਓ. ਰਾਜੀਵ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਉਕਤ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਅਤੇ ਇਸ ਤਰ੍ਹਾਂ ਦੀ ਲਾਪ੍ਰਵਾਹੀ ਕਦੇ ਵੀ ਸਹਿਣ ਨਾ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਬੰਧਤ ਡਾਕਟਰ ਅਤੇ ਵਾਰਡ ਅਟੈਂਡੈਂਟ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਨਸ਼ੇ ’ਚ ਡੁੱਬ ਰਿਹਾ ਪੰਜਾਬ ਦਾ ਭਵਿੱਖ: ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News