ਬਰਲਟਨ ਪਾਰਕ ''ਚ ਪਟਾਕਿਆਂ ਦੇ ਸਟਾਲਾਂ ਲਈ ਆਏ 308 ਬਿਨੇਕਾਰਾਂ ''ਚੋਂ 20 ਨੂੰ ਦਿੱਤਾ ਲਾਇਸੈਂਸ

Saturday, Oct 19, 2019 - 01:04 PM (IST)

ਬਰਲਟਨ ਪਾਰਕ ''ਚ ਪਟਾਕਿਆਂ ਦੇ ਸਟਾਲਾਂ ਲਈ ਆਏ 308 ਬਿਨੇਕਾਰਾਂ ''ਚੋਂ 20 ਨੂੰ ਦਿੱਤਾ ਲਾਇਸੈਂਸ

ਜਲੰਧਰ (ਕਮਲੇਸ਼)— ਬਰਲਟਨ ਪਾਰਕ 'ਚ ਪਟਾਕਿਆਂ ਲਈ ਲਾਏ ਜਾਣ ਵਾਲੇ ਸਟਾਲਾਂ ਨੂੰ ਲੈ ਕੇ ਬੀਤੇ ਦਿਨ ਰੈੱਡ ਕਰਾਸ ਭਵਨ 'ਚ ਡਰਾਅ ਦੇ ਜ਼ਰੀਏ 20 ਬਿਨੇਕਾਰਾਂ ਨੂੰ ਲਾਇਸੈਂਸ ਦੇਣ ਦਾ ਐਲਾਨ ਕੀਤਾ ਗਿਆ। ਡੀ. ਸੀ. ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਾਕਿਆਂ ਦੇ ਟੈਂਪਰੇਰੀ ਲਾਇਸੈਂਸ ਲਈ 308 ਬਿਨੇਕਾਰ ਆਏ ਸਨ, ਜਿਨ੍ਹਾਂ 'ਚੋਂ ਡਰਾਅ ਦੇ ਜ਼ਰੀਏ 20 ਬਿਨੇਕਾਰਾਂ ਨੂੰ ਚੁਣਿਆ ਗਿਆ ਹੈ। ਬਿਨੇਕਾਰਾਂ ਵਿਚੋਂ 2 ਬਿਨੇਕਾਰ ਅਜਿਹੇ ਹਨ, ਜਿਨ੍ਹਾਂ ਖਿਲਾਫ ਐਕਸਪਲੋਸਿਵ ਐਕਟ ਦਾ ਮਾਮਲਾ ਦਰਜ ਹੈ, ਜਿਸ ਕਾਰਨ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ। ਕਾਗਜ਼ੀ ਕਾਰਵਾਈ ਤੋਂ ਬਾਅਦ 2 ਦਿਨਾਂ ਵਿਚ ਲਾਇਸੈਂਸ ਜਾਰੀ ਕਰ ਦਿੱਤੇ ਜਾਣਗੇ। ਡੀ. ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਘੱਟ ਤੋਂ ਘੱਟ ਪਟਾਕੇ ਚਲਾਉਣ।


author

shivani attri

Content Editor

Related News