ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਆਤਮਿਕ ਪ੍ਰਵਚਨ ਸਮਾਗਮ ਦਾ ਆਯੋਜਨ

Friday, Dec 13, 2024 - 04:57 PM (IST)

ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਆਤਮਿਕ ਪ੍ਰਵਚਨ ਸਮਾਗਮ ਦਾ ਆਯੋਜਨ

ਸ਼ਾਹਕੋਟ- ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪਿੰਡ ਦਾਨੇਵਾਲ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿਖੇ ਆਯੋਜਿਤ ਤਿੰਨ ਦਿਨਾਂ ਦੇ ਅਧਿਆਤਮਿਕ ਪ੍ਰਵਚਨ ਸਮਾਗਮ ਕੀਤਾ ਜਾ ਰਿਹਾ ਹੈ। ਅਧਿਆਤਮਿਕ ਪ੍ਰਵਚਨ ਸਮਾਗਮ ਦੇ ਪਹਿਲੇ ਦਿਨ ਸੰਸਥਾਨ ਦੀ ਪ੍ਰਚਾਰਿਕਾ ਸਾਧਵੀ ਪੂਰਨਾ ਭਾਰਤੀ ਜੀ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਅੱਜ ਦਾ ਇਨਸਾਨ ਵਿਸ਼ਿਆਂ ਵਿਕਾਰਾਂ ਦੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ, ਉਹ ਆਪਣੇ ਜੀਵਨ ਦੇ ਉਦੇਸ਼ ਨੂੰ ਭੁੱਲਿਆ ਹੋਇਆ ਹੈ। 

ਇਨਸਾਨ ਨੂੰ ਮੋਹ ਮਾਇਆ ਦੀ ਨੀਂਦ ਤੋਂ ਜਗਾਉਣ ਲਈ ਉਸ ਨੂੰ ਫਿਰ ਤੋਂ ਉਸ ਦੇ ਜੀਵਨ ਦੇ ਉਦੇਸ਼ ਬਾਰੇ ਜਾਣੂੰ ਕਰਾਉਣ ਲਈ ਮਹਾਪੁਰਸ਼ ਉਸ ਦੇ ਜੀਵਨ ਵਿੱਚ ਆਉਂਦੇ ਹਨ। ਸੰਤ ਚੌਕੀਦਾਰ ਦੀ ਤਰ੍ਹਾਂ ਕੰਮ ਕਰਦੇ ਹਨ, ਜੋ ਸਭ ਨੂੰ ਹੋਕਾ ਲਗਾਉਂਦੇ ਹਨ, ਜੋ ਜਾਗ ਜਾਂਦਾ ਹੈ ਉਹ ਆਪਣੇ ਘਰ ਨੂੰ ਬਚਾ ਲੈਂਦਾ ਹੈ ਪਰ ਜੋ ਸੁੱਤਾ ਰਹਿ ਜਾਂਦਾ ਹੈ, ਚੋਰ ਉਸ ਦਾ ਘਰ ਲੁੱਟ ਕੇ ਲੈ ਜਾਂਦੇ ਹਨ। ਇਹ ਚੋਰ ਕੋਈ ਹੋਰ ਨਹੀਂ ਸਗੋਂ ਸਾਡੇ ਅੰਦਰ ਦੇ ਵਿਸ਼ੇ ਵਿਕਾਰ, ਅਹੰਕਾਰ, ਲ਼ੋਭ, ਮੋਹ ਆਦਿ ਹਨ, ਜੋ ਸਾਡੀਆਂ ਚੰਗਿਆਈਆਂ ਨੂੰ ਲੁੱਟ ਰਹੇ ਰਨ, ਸਾਨੂੰ ਗੁਣਾਂ ਤੋਂ ਸੱਖਣਾ ਕਰ ਰਹੇ ਹਨ। 

PunjabKesari

ਇਹ ਵੀ ਪੜ੍ਹੋ- 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਸੰਤ ਮਹਾਪੁਰਸ਼ ਸਾਨੂੰ ਕਿਤਿਓਂ-ਬਾਹਰੋਂ ਨਹੀਂ ਸਗੋਂ ਸਾਡੀ ਆਤਮਾ ਨੂੰ ਜਗਾਉਂਦੇ ਹਨ। ਜਦੋਂ ਤੱਕ ਅਸੀਂ ਆਤਮਾ ਦੇ ਪੱਧਰ 'ਤੇ ਜਾਗਾਂਗੇ ਨਹੀਂ ਤਦ ਤੱਕ ਅਸੀਂ ਆਪਣੇ ਆਪ ਨੂੰ ਇਨ੍ਹਾਂ ਚੋਰਾਂ ਤੋਂ ਨਹੀਂ ਬਚਾ ਸਕਾਂਗੇ।  ਗੁਰੂਦੇਵ ਸਰਵ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦਾ ਕਥਨ ਹੈ ਕਿ ਜੋ ਖ਼ੁਦ ਜਾਗਿਆ ਹੋਇਆ ਹੁੰਦਾ ਹੈ, ਉਹੀ ਦੂਸਰਿਆਂ ਨੂੰ ਜਗਾ ਸਕਦਾ ਹੈ। ਪੂਰਨ ਮਹਾਪੁਰਸ਼ ਜੋ ਆਤਮਿਕ ਤੌਰ 'ਤੇ ਜਾਗੇ ਹੋਏ ਹੁੰਦੇ ਹਨ। ਪਰਮਾਤਮਾ ਦੇ ਨਾਲ ਇਕਮਿਕ ਹੁੰਦੇ ਹਨ, ਉਹ ਹੀ ਸੁੱਤੇ ਹੋਏ ਸਮਾਜ ਨੂੰ ਜਗਾਉਣ ਦਾ ਦਮ ਰੱਖਦੇ ਹਨ। ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਇਕ ਅਜਿਹਾ ਅੰਦੋਲਨ ਹੈ, ਜੋ ਗਿਆਨ ਦਾ ਚਾਨਣ ਬਣ ਕੇ ਜਨ ਜਨ ਨੂੰ ਜਗ੍ਹਾ ਰਿਹਾ ਹੈ ਅਤੇ ਜਿਸ ਦੀ ਅਗਵਾਈ ਹੇਠ ਲੱਖਾਂ ਸ਼ਰਧਾਲੂਆਂ ਨੇ ਆਤਮਿਕ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੰਵਾਰਿਆ ਹੈ। ਸਮਾਗਮ ਦੌਰਾਨ ਆਈ ਹੋਈ ਸੰਗਤ ਅਜਿਹੇ ਪ੍ਰਵਚਨ ਅਤੇ ਸ਼ਬਦ ਕੀਰਤਨ ਸੁਣ ਕੇ ਨਿਹਾਲ ਹੋਈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਨੂੰ ਗ੍ਰਨੇਡ ਅਟੈਕ ਦੀ ਧਮਕੀ, ਗੈਂਗਸਟਰਾਂ ਨੇ ਪੋਸਟ ਪਾ ਕਿਹਾ ਜੇ ਨਾਕਾ ਲਾਇਆ ਤਾਂ...
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News