ਸੰਸਾਰਪੁਰ ’ਚ ਜਲੰਧਰ ਨਿਗਮ ਦੀ ਵੱਡੀ ਕਾਰਵਾਈ, 50 ਦੁਕਾਨਾਂ ਵਾਲੀ ਨਾਜਾਇਜ਼ ਮਾਰਕਿਟ ''ਤੇ ਚੱਲੀ ਡਿੱਚ ਮਸ਼ੀਨ

03/04/2023 3:02:36 PM

ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਨਿਰਦੇਸ਼ਾਂ ’ਤੇ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਵੱਖ-ਵੱਖ ਥਾਵਾਂ ’ਤੇ ਵੱਡੇ ਪੱਧਰ ’ਤੇ ਕਾਰਵਾਈ ਕੀਤੀ। ਇਸ ਦੌਰਾਨ ਛਾਉਣੀ ਹਲਕੇ ਅਧੀਨ ਪਿੰਡ ਸੰਸਾਰਪੁਰ ਵਿਚ ਨਾਜਾਇਜ਼ ਢੰਗ ਨਾਲ ਬਣ ਰਹੀ 50 ਦੁਕਾਨਾਂ ਵਾਲੀ ਮਾਰਕੀਟ ਨੂੰ ਡਿੱਚ ਮਸ਼ੀਨ ਨਾਲ ਤੋੜ ਦਿੱਤਾ ਗਿਆ। ਇਸ ਕਾਰਵਾਈ ਦੀ ਅਗਵਾਈ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਕੀਤੀ। ਜ਼ਿਕਰਯੋਗ ਹੈ ਕਿ ਇਸ ਨਾਜਾਇਜ਼ ਮਾਰਕਿਟ ਨੂੰ ਨਿਗਮ ਨੇ ਕੁਝ ਦਿਨ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਸੀ ਪਰ ਉਥੇ ਕੰਮ ਬਾਦਸਤੂਰ ਜਾਰੀ ਸੀ, ਜਿਸ ਕਾਰਨ ਬੀਤੇ ਦਿਨ ਸਵੇਰੇ-ਸਵੇਰੇ ਇਸ ’ਤੇ ਡਿੱਚ ਮਸ਼ੀਨ ਚਲਾ ਦਿੱਤੀ ਗਈ।

ਲੱਧੇਵਾਲੀ ਰੋਡ ’ਤੇ ਨਾਜਾਇਜ਼ ਕਾਲੋਨੀ ਅਤੇ ਕਮਰਸ਼ੀਅਲ ਨਿਰਮਾਣ ਨੂੰ ਰੋਕਿਆ
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਲੱਧੇਵਾਲੀ ਵਿਚ ਯੂਨੀਵਰਸਿਟੀ ਰੋਡ ’ਤੇ ਗਰੀਨ ਕਾਊਂਟੀ ਕਾਲੋਨੀ ਅਤੇ ਪੈਟਰੋਲ ਪੰਪ ਨੇੜੇ ਲਗਭਗ 3 ਏਕੜ ਵਿਚ ਨਾਜਾਇਜ਼ ਢੰਗ ਨਾਲ ਕਾਲੋਨੀ ਕੱਟੀ ਜਾ ਰਹੀ ਸੀ, ਜਿਸ ਦਾ ਕੰਮ ਰੁਕਵਾ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : ਪਲਾਂ 'ਚ ਪਿਆ ਚੀਕ-ਚਿਹਾੜਾ, ਗੇਟ ਤੋੜ ਕੇ ਘਰ 'ਚ ਵੜੀ ਗੱਡੀ ਨੇ 6 ਸਾਲਾ ਬੱਚੇ ਨੂੰ ਲਿਆ ਲਪੇਟ 'ਚ

ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਵਿਚ ਕੱਟੀ ਜਾ ਰਹੀ ਇਸ ਕਾਲੋਨੀ ’ਤੇ ਨਿਗਮ ਨੇ ਕੁਝ ਸਮਾਂ ਪਹਿਲਾਂ ਵੀ ਡਿੱਚ ਚਲਾਈ ਸੀ ਪਰ ਹੁਣ ਫਿਰ ਉਥੇ ਪਲਾਟਿੰਗ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਸੀ, ਜਿਸ ਸਬੰਧੀ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸੇ ਸੜਕ ’ਤੇ ਯਮੀ ਬਾਈਟ ਨੇੜੇ ਵੀ ਨਾਜਾਇਜ਼ ਢੰਗ ਨਾਲ ਇਕ ਕਮਰਸ਼ੀਅਲ ਨਿਰਮਾਣ ਹੋ ਰਿਹਾ ਸੀ ਅਤੇ ਬੇਸਮੈਂਟ ਦਾ ਲੈਂਟਰ ਪਾਏ ਜਾਣ ਦੀ ਤਿਆਰੀ ਸੀ, ਜਿਸ ਨੂੰ ਨਿਗਮ ਨੇ ਦੁਪਹਿਰੇ ਸਖ਼ਤੀ ਨਾਲ ਰੁਕਵਾ ਤਾਂ ਦਿੱਤਾ ਪਰ ਸ਼ਾਮ ਨੂੰ ਸੂਚਨਾ ਮਿਲੀ ਕਿ ਨਿਗਮ ਅਧਿਕਾਰੀਆਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਉਥੇ ਲੈਂਟਰ ਪਾ ਦਿੱਤਾ ਗਿਆ। ਨਿਗਮ ਦੇ ਮੁਤਾਬਕ ਇਸ ਨਾਜਾਇਜ਼ ਨਿਰਮਾਣ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਕੀਤੀ ਜਾ ਸਕਦੀ ਹੈ।

PunjabKesari

ਬਿਨਾਂ ਕੰਪਲੀਸ਼ਨ ਸਰਟੀਫਿਕੇਟ ਲਏ ਚੱਲ ਰਹੀਆਂ ਸੰਸਥਾਵਾਂ ’ਤੇ ਵੀ ਹੋਵੇਗੀ ਕਾਰਵਾਈ, ਨੋਟਿਸ ਜਾਰੀ
ਨਗਰ ਨਿਗਮ ਦੇ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਕਮਰਸ਼ੀਅਲ ਸੰਸਥਾਵਾਂ ’ਤੇ ਸਖ਼ਤੀ ਵਰਤਣ ਦਾ ਫ਼ੈਸਲਾ ਲਿਆ ਹੈ, ਜਿਹੜੀਆਂ ਨਿਗਮ ਤੋਂ ਕੰਪਲੀਸ਼ਨ ਸਰਟੀਫਿਕੇਟ ਲਏ ਬਿਨਾਂ ਹੀ ਕਾਰੋਬਾਰ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਬਿਲਡਿੰਗ ਬਾਈਲਾਜ਼ ਅਨੁਸਾਰ ਕਮਰਸ਼ੀਅਲ ਨਕਸ਼ਾ ਪਾਸ ਕਰਵਾ ਕੇ ਬਣੀ ਬਿਲਡਿੰਗ ਨੂੰ ਕੰਪਲੀਸ਼ਨ ਸਰਟੀਫਿਕੇਟ ਲੈ ਕੇ ਹੀ ਉਥੇ ਕਮਰਸ਼ੀਅਲ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਹੈ। ਸ਼ਹਿਰ ਵਿਚ ਇਸ ਸਮੇਂ ਕਈ ਕਮਰਸ਼ੀਅਲ ਸੰਸਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨੇ ਨਿਗਮ ਤੋਂ ਕੰਪਲੀਸ਼ਨ ਸਰਟੀਫਿਕੇਟ ਹੀ ਨਹੀਂ ਲਿਆ। ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਰਾਮਾ ਮੰਡੀ ਇਲਾਕੇ ਵਿਚ ਜੌਹਲ ਹਸਪਤਾਲ ਨੇੜੇ ਬਣੀ ਮਾਰਕੀਟ ਦੀ ਇਕ ਸੰਸਥਾ ਨੂੰ ਨੋਟਿਸ ਜਾਰੀ ਕੀਤਾ, ਜਿਸ ਦਾ ਕੰਪਲੀਸ਼ਨ ਸਰਟੀਫਿਕੇਟ ਲਏ ਬਿਨਾਂ ਹੀ ਉਥੇ ਕਾਰੋਬਾਰ ਸ਼ੁਰੂ ਹੋ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ੁਸ਼ਖ਼ਬਰੀ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਮਰੀਕਾ-ਕੈਨੇਡਾ ਲਈ ਉਡਾਣ ਭਰਨਗੇ ਜਹਾਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News