ਬੂਟੇ ਲਗਾਉਣ ਦੀ ਮੁਹਿੰਮ 'ਚ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਵੱਡਾ ਭ੍ਰਿਸ਼ਟਾਚਾਰ: ਨਿਮਿਸ਼ਾ ਮਹਿਤਾ

Thursday, Jul 25, 2024 - 06:11 PM (IST)

ਗੜ੍ਹਸ਼ੰਕਰ- ਜ਼ਿਲ੍ਹਾ ਹੁਸ਼ਿਆਰਪੁਰ 'ਚ 38 ਲੱਖ ਬੂਟੇ ਲਗਾਉਣ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ 38 ਲੱਖ ਬੂਟੇ ਜ਼ਿਲ੍ਹਾ ਹੁਸ਼ਿਆਪੁਰ 'ਚ ਲਗਾਉਣ ਦਾ ਦਾਅਵਾ ਸਰਾਸਰ ਗਲਤ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੀਤੇ ਦਿਨੀਂ ਮੀਡੀਆ 'ਚ ਜਾਰੀ ਖ਼ਬਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਲੱਖ ਬੂਟੇ ਲਗਾਉਣ ਦੀ ਗੱਲ ਸਾਹਮਣੇ ਆਈ ਸੀ। ਨਿਮਿਸ਼ਾ ਮਹਿਤਾ ਕਿਹਾ ਹੁਸ਼ਿਆਰਪੁਰ ਜ਼ਿਲ੍ਹਾ 'ਚ ਕੁੱਲ 7 ਹਲਕੇ ਹਨ ਅਤੇ ਜੇਕਰ 38 ਲੱਖ ਬੂਟੇ 7 ਹਲਕਿਆਂ 'ਚ ਵੰਡੇ ਜਾਣ ਤਾਂ 5 ਲੱਖ 42 ਹਜ਼ਾਰ 857 ਬੂਟੇ ਇਕ ਹਲਕੇ ਦੇ ਹਿੱਸੇ ਆਉਂਦੇ ਹਨ ਅਤੇ ਜੇਕਰ ਹਲਕਾ ਗੜ੍ਹਸ਼ੰਕਰ ਦੀ ਗੱਲ ਕਰੀਏ ਤਾਂ ਇਥੇ 173 ਪਿੰਡ ਅਤੇ 2 ਨਿੱਕੇ ਸ਼ਹਿਰ ਹਨ ਅਤੇ ਜੇਕਰ  5 ਲੱਖ 42 ਹਜ਼ਾਰ  857 ਬੂਟੇ ਇਨ੍ਹਾਂ 173 ਪਿੰਡਾਂ ਅਤੇ ਦੋ ਸ਼ਹਿਰਾਂ 'ਚ ਤਕਸੀਮ ਕਰਕੇ ਭੇਜਣੇ ਹੋਣ ਤਾਂ ਇਕ ਪਿੰਡ ਦੇ ਹਿੱਸੇ 312 ਬੂਟੇ ਆਉਂਦੇ ਹਨ।

ਇਹ ਵੀ ਪੜ੍ਹੋ-ਹੁਣ ਸ਼ਰਾਬ ਪੀ ਕੇ ਤੇ ਗਲਤ ਢੰਗ ਨਾਲ ਕਾਰ ਪਾਰਕ ਕਰਨ ਵਾਲਿਆਂ ਦੀ ਖੈਰ ਨਹੀਂ!

ਅੱਗੇ ਬੋਲਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਅਸਲੀਅਤ 'ਚ ਪਿੰਡਾਂ ਨੂੰ 100 ਤੋਂ 200 ਬੂਟੇ ਭੇਜੇ ਜਾ ਰਹੇ ਹਨ। ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ 'ਚ ਗਿਣਤੀ ਕਰਨ ਕਿ ਪ੍ਰਸ਼ਾਸਨ ਕਿੰਨੇ ਬੂਟੇ ਭੇਜ ਰਿਹਾ ਹੈ ਅਤੇ ਬੂਟੇ ਕਿੰਨੇ-ਕਿੰਨੇ ਬੂਟੇ ਅਸਲੀਅਤ 'ਚ ਲਗਾਏ ਜਾ ਰਹੇ ਹਨ। ਇਸ ਗੱਲ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਬਕਾਇਤਾ ਪਿੰਡ ਦੀ ਡਿਟੇਲ ਦੇ ਕੇ ਅਪਲੋਡ ਕਰਨ। ਨਿਮਿਸ਼ਾ ਮਹਿਤਾ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਬੂਟਿਆਂ ਦੇ ਨਾਂ ਦੇ ਵੱਡਾ ਘਪਲਾ ਕਰ ਰਿਹਾ ਹੈ ਕਿਉਂਕਿ ਬੂਟੇ ਜ਼ਿਆਦਾ ਹਿੱਸੇ ਆਉਂਦੇ ਹਨ ਅਤੇ ਪਿੰਡਾਂ ਨੂੰ ਬੂਟੇ ਬਹੁਤ ਥੋੜ੍ਹੇ ਭੇਜੇ ਜਾ ਰਹੇ ਹਨ। ਭਾਜਪਾ ਆਗੂ ਨੇ ਕਿਹਾ ਜੇਕਰ ਘਪਲਾ ਨਹੀਂ ਹੋ ਰਿਹਾ ਤਾਂ ਪ੍ਰਸ਼ਾਸਨ ਪਿੰਡ-ਪਿੰਡ ਕਿੰਨੇ-ਕਿੰਨੇ ਬੂਟੇ ਲਗਾ ਰਿਹਾ ਹੈ, ਇਸ ਵੇਰਵੇ ਨੂੰ ਬਕਾਇਤਾ ਜਨਤਕ ਕਰੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ

ਨਿਮਿਸ਼ਾ ਮਹਿਤਾ ਨੇ ਕਿਹਾ ਕੇਂਦਰ ਦੀ ਭਾਰਤ ਸਰਕਾਰ ਨੇ ਪਿਛਲੇ ਸਾਲ 160 ਕਰੋੜ ਰੁਪਏ ਬੂਟੇ ਲਗਾਉਣ ਅਤੇ ਜੰਗਲਾਂ 'ਚ ਪੌਦਾ ਰੋਪਣ ਵਾਸਤੇ ਭੇਜੇ ਸਨ ਪਰ ਉਹ ਕਿਧਰੇ ਵੀ ਖ਼ਰਚ ਹੋਇਆ ਨਜ਼ਰ ਨਹੀਂ ਆ ਰਿਹਾ। ਭਾਜਪਾ ਆਗੂ ਨੇ ਕਿਹਾ ਕਿ ਜੰਗਲ ਦਾ ਰਕਬਾ ਬਣਾਏ ਰੱਖਣ ਅਤੇ ਵਾਤਾਵਰਣ ਦਾ ਸੰਤੁਲਣ ਬਣਾਏ ਰੱਖਣ ਲਈ ਬੂਟੇ ਲਗਾਉਣ ਲਈ ਕੇਂਦਰ ਦੀ ਭਾਰਤ ਸਰਕਾਰ ਕਰੋੜਾਂ ਰੁਪਏ ਜਾਰੀ ਕਰਦੀ ਹੈ ਅਤੇ ਉਹ ਜਨਤਾ ਦੇ ਖ਼ੂਨ-ਪਸੀਨੇ ਦੇ ਟੈਕਸ ਦਾ ਪੈਸਾ ਹੈ। ਇਸ ਲਈ ਪ੍ਰਸ਼ਾਸਨ ਨੂੰ ਹਿਸਾਬ ਦੇਣਾ ਭਵੇਗਾ ਕਿ ਇਹ  ਬੂਟੇ ਕਿੱਥੇ-ਕਿੱਥੇ ਅਤੇ ਕਿੰਨੇ-ਕਿੰਨੇ ਲਗਾਏ ਜਾ ਰਹੇ ਹਨ ਤਾਂਕਿ ਜਨਤਾ ਆਪ ਹੀ ਪ੍ਰਸ਼ਾਸਨਿਕ ਕੰਮ ਕਰ ਸਕੇ।

ਇਹ ਵੀ ਪੜ੍ਹੋ-ਨਬਾਲਗ ਮੁੰਡੇ ਦੀ ਨਹਿਰ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News