ਜ਼ਮੀਨ ਵਾਹੁਣ ਅਤੇ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ 3 ਖ਼ਿਲਾਫ਼ ਕੇਸ ਦਰਜ
Wednesday, Dec 09, 2020 - 01:00 PM (IST)

ਫਗਵਾੜਾ (ਹਰਜੋਤ)— ਪਿੰਡ ਵਜੀਦੋਵਾਲ ਵਿਖੇ ਇਕ ਵਿਅਕਤੀ ਵੱਲੋਂ ਖ਼ਰੀਦੀ ਗਈ ਜ਼ਮੀਨ ਨੂੰ ਜਬਰੀ ਵਾਹੁਣ ਅਤੇ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ 'ਚ ਸਦਰ ਪੁਲਸ ਨੇ 3 ਵਿਅਕਤੀਆਂ ਖਿਲਾਫ਼ ਧਾਰਾ 447, 506, 427, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਜਸਵਿੰਦਰਪਾਲ ਪੁੱਤਰ ਸ਼ਾਦੀ ਰਾਮ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਇਹ ਜ਼ਮੀਨ ਖਰੀਦੀ ਸੀ। ਜਿੱਥੇ ਪਸ਼ੂਆਂ ਲਈ ਚਾਰਾ ਆਦਿ ਬੀਜਿਆ ਹੋਇਆ ਹੈ। ਜਿੱਥੇ ਰਮਨ ਕੁਮਾਰ ਪੁੱਤਰ ਮੋਹਨ ਲਾਲ, ਪ੍ਰਿੰਸ ਕੁਮਾਰ ਪੁੱਤਰ ਧਰਮਵੀਰ ਵਾਸੀਆ ਪਿੰਡ ਵਜੀਦੋਵਾਲ ਤੇ ਕੁਲਵਿੰਦਰ ਸਿੰਘ ਉਰਫ਼ ਤੋਤਾ ਪੁੱਤਰ ਅਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਇਹ ਜ਼ਮੀਨ ਵਾਹ ਦਿੱਤੀ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਜਿਸ ਸਬੰਧ 'ਚ ਪੁਲਸ ਨੇ ਕੇਸ ਦਰਜ ਕੀਤਾ ਹੈ।