ਧਾਰਮਿਕ ਉਤਸਵ ਕਮੇਟੀ ਨੇ ਮਾਡਲ ਹਾਊਸ ਚੌਂਕ ਤੋਂ ਕੱਢੀ ਤੀਜੀ ਵਿਸ਼ਾਲ ਪ੍ਰਭਾਤਫੇਰੀ

03/13/2023 2:02:15 PM

ਜਲੰਧਰ (ਪੁਨੀਤ, ਬਾਵਾ)–ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 30 ਮਾਰਚ ਨੂੰ ਸ਼੍ਰੀ ਰਾਮ ਚੌਕ ਤੋਂ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਸਬੰਧੀ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਧਾਰਮਿਕ ਉਤਸਵ ਕਮੇਟੀ ਮਾਡਲ ਹਾਊਸ ਚੌਂਕ ਇੰਦੂ ਦੇਵਾ ਜੀ ਮੰਦਿਰ ਤੋਂ ਤੀਜੀ ਸ਼ਾਨਦਾਰ ਅਤੇ ਵਿਸ਼ਾਲ ਪ੍ਰਭਾਤਫੇਰੀ ਕੱਢੀ ਗਈ, ਜਿਸ ਵਿਚ ਪ੍ਰਭੂ ਸ਼੍ਰੀ ਰਾਮ ਭਗਤ ਜੈਕਾਰੇ ਲਾਉਂਦੇ ਹੋਏ ਵੱਖ-ਵੱਖ ਗਲੀਆਂ ਵਿਚੋਂ ਹੁੰਦਿਆਂ ਘੁੱਲੂ ਦੀ ਚੱਕੀ ਨਿਊ ਮਾਡਲ ਹਾਊਸ ਸਥਿਤ ਨਰੇਸ਼ ਕੁਕਰੇਜਾ ਦੀ ਰਿਹਾਇਸ਼ ’ਤੇ ਪਹੁੰਚੇ, ਜਿਥੇ ਪ੍ਰਭਾਤਫੇਰੀ ਸਮਾਪਤ ਹੋਈ।

ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਪ੍ਰਭਾਤਫੇਰੀ ਦੇ ਆਯੋਜਨ ’ਤੇ ਹੇਮੰਤ ਪੰਡਿਤ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇੰਦੂ ਦੇਵਾ ਜੀ ਦਾ ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਕਨਵੀਨਰ ਨਵਲ ਕੰਬੋਜ ਨੇ ਪ੍ਰਭਾਤਫੇਰੀ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਵਿਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਸ਼ਾਮਲ ਹੋਣ ਨਾਲ ਮਰਿਆਦਾ ਤੇ ਸੱਚਾਈ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ।

ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼

 

ਭਗਤਾਂPunjabKesari ਨੇ ਕੀਤਾ ਭਗਵਾਨ ਸ਼੍ਰੀ ਰਾਮ ਦੇ ਭਜਨਾਂ ਦਾ ਗੁਣਗਾਨ
ਪ੍ਰਭਾਤਫੇਰੀ ਵਿਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਦੇ ਮੁਕੁਲ ਘਈ, ਵਿੱਕੀ ਘਈ, ਲਾਡਲੀ ਸੰਕੀਰਤਨ ਮੰਡਲ ਤੋਂ ਕਰਨ ਕ੍ਰਿਸ਼ਨ ਦਾਸ, ਸ਼੍ਰੀ ਰਾਧਾ-ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਦੇ ਸਾਰੇ ਭਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਮਹਾਮੰਤਰ ਨਾਲ ਸੰਕੀਰਤਨ ਕਰਦੇ ਹੋਏ ‘ਮੇਰੀ ਝੌਂਪੜੀ ਦੇ ਭਾਗ ਅੱਜ ਖੁੱਲ੍ਹ ਜਾਣਗੇ, ਰਾਮ ਆਣਗੇ’ ਭਜਨ ਗਾ ਕੇ ਸ਼੍ਰੀ ਰਾਮ ਭਗਤਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ।

ਫੁੱਲਾਂ ਦੀ ਵਰਖਾ, ਫਲ-ਫਰੂਟ ਅਤੇ ਲੰਗਰ ਵੰਡ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਦਾ ਸ਼ੁੱਭਆਰੰਭ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਤੋਂ ਹੋਇਆ। ਪੰਡਿਤ ਪ੍ਰਲਾਦ ਸ਼ਰਮਾ, ਓਮ ਪ੍ਰਕਾਸ਼ ਘਈ ਬੇਕਰੀ, ਵਰਿੰਦਰ ਕੁਮਾਰ, ਰਾਜੂ, ਆਨੰਦ ਸਵੀਟਸ ਸ਼ਾਪ, ਨਰਿੰਦਰ ਕੁਮਾਰ, ਸੁਰਿੰਦਰ ਕੁਮਾਰ, ਹਰੀਸ਼ ਸ਼ੁਕਲਾ, ਤਨਿਸ਼ਕ ਭਾਟੀਆ, ਵਿਜੇ ਭਾਟੀਆ, ਰਾਜੇਸ਼ ਖੁਰਾਣਾ, ਅਮਨ ਖੁਰਾਣਾ, ਵਿਕਾਸ ਖੁਰਾਣਾ, ਸੰਜੀਵ ਵਰਮਾ, ਰਾਣਾ, ਕੁਲਵੰਤ ਚੀਮਾ, ਸੁਰਿੰਦਰ ਘਈ, ਅਭਿਨਵ, ਉਮਾ ਰਾਣਾ, ਰਾਜਿੰਦਰ ਸਿੰਘ, ਰਿਚਾ, ਵਰਿੰਦਰ, ਬੰਟੀ, ਵਿਜੇ ਵਰਮਾ, ਅਰੁਣ ਵਰਮਾ, ਅਖਿਲ ਅਤੇ ਹੋਰ ਮੈਂਬਰਾਂ ਅਤੇ ਮਾਤਾ ਚਿੰਤਪੂਰਨੀ ਜਾਗਰਣ ਸਭਾ ਵੱਲੋਂ ਪ੍ਰਭਾਤਫੇਰੀ ਦੇ ਪੂਰੇ ਰਸਤੇ ’ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਨਵੀਂ ਐਕਸਾਈਜ਼ ਪਾਲਿਸੀ ਤਹਿਤ ਵੱਧਣਗੇ ਸ਼ਰਾਬ ਦੇ ਰੇਟ

PunjabKesari

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ਵਿਚ ਮੁੱਖ ਰੂਪ ਵਿਚ ਸੁਮੇਸ਼ ਆਨੰਦ, ਅਵਨੀਸ਼ ਅਰੋੜਾ, ਵਿਵੇਕ ਖੰਨਾ, ਯੋਗਾਚਾਰੀਆ ਵਰਿੰਦਰ ਸ਼ਰਮਾ, ਪੰਡਿਤ ਆਦਿੱਤਿਆ ਸ਼ਰਮਾ, ਮੱਟੂ ਸ਼ਰਮਾ, ਜਾਯ ਮਲਿਕ, ਸੁਨੀਲ ਕਪੂਰ, ਸੁਭਾਸ਼ ਅਰੋੜਾ, ਰੂਬਲ ਕੰਬੋਜ, ਰੋਜ਼ੀ ਅਰੋੜਾ, ਸੰਜੀਵ ਧਵਨ, ਅਨਿਲ ਮੱਲ੍ਹਣ, ਯੋਗੇਸ਼ ਮੁੰਜਾਲ, ਸਤਨਾਮ ਸਿੰਘ ਭਾਟੀਆ, ਕੁਲਵਿੰਦਰ ਸਿੰਘ ਚੀਮਾ, ਰਾਜੀਵ ਵਰਮਾ, ਲਲਿਤ ਮਹਿੰਦਰੂ, ਅਨਿਲ ਮੱਲ੍ਹਣ, ਨਰੇਸ਼ ਭਗਤ, ਨਿਰਮਲਾ ਕੱਕੜ, ਨਵੀਨ ਕੁਮਾਰ, ਗੁਲਸ਼ਨ ਸੱਭਰਵਾਲ, ਯਸ਼ਪਾਲ ਸਫਰੀ ਆਦਿ ਰਾਮ ਭਗਤ ਸ਼ਾਮਲ ਹੋਏ।

ਧਾਰਮਿਕ ਉਤਸਵ ਕਮੇਟੀ ਨੇ ਕੀਤਾ ਧੰਨਵਾਦ
ਧਾਰਮਿਕ ਉਤਸਵ ਕਮੇਟੀ ਦੇ ਕਨਵੀਨਰ ਹੇਮੰਤ ਪੰਡਿਤ, ਕਿਸ਼ਨ ਲਾਲ ਸਿੰਗਲਾ, ਸੁਰਿੰਦਰ ਛਿੰਦਾ, ਸੰਜੀਵ ਵਰਮਾ, ਸ਼ਿਵਮ ਪੰਸਾਰੀ, ਭੁਪਿੰਦਰ ਨਾਰੰਗ, ਨਰਿੰਦਰ ਭੋਲਾ, ਮੌਂਟੂ ਸਿੰ, ਨਰੇਸ਼ ਸਿੰਗਲਾ, ਸੰਜੀਵ ਜੈਨ, ਵਿਵੇਕ ਸਹਿਗਲ, ਵਿਕਰਮ ਸ਼ਰਮਾ, ਵਰਦਾਨ ਕਾਸਰਾ, ਮਦਨ ਲਾਲ ਅਰੋੜਾ ਅਤੇ ਕੁਲਭੂਸ਼ਨ ਅਰੋੜਾ ਨੇ ਸਾਰੇ ਧਰਮ ਪ੍ਰੇਮੀਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਖ਼ੌਫ਼ਨਾਕ ਅੰਜਾਮ ਤੱਕ ਪੁੱਜੀ 6 ਮਹੀਨੇ ਪਹਿਲਾਂ ਕਰਵਾਈ 'ਲਵ ਮੈਰਿਜ', ਦੁਖੀ ਵਿਆਹੁਤਾ ਨੇ ਗਲ਼ ਲਾਈ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News