ਡਿਪਟੀ ਕਮਿਸ਼ਨਰ ਨੇ 5 ਸੀਨੀਅਰ ਸਹਾਇਕਾਂ ਅਤੇ 3 ਕਲਰਕਾਂ ਦੇ ਕੀਤੇ ਤਬਾਦਲੇ
Friday, Apr 01, 2022 - 04:09 PM (IST)

ਜਲੰਧਰ (ਚੋਪੜਾ)–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ 5 ਸੀਨੀਅਰ ਸਹਾਇਕਾਂ ਅਤੇ 3 ਕਲਰਕਾਂ ਦੇ ਤਬਾਦਲੇ ਕੀਤੇ। ਡਿਪਟੀ ਕਮਿਸ਼ਨਰ ਨੇ ਹੁਕਮਾਂ ’ਚ ਕਿਹਾ ਕਿ ਟਰੈਵਲ ਏਜੰਟਾਂ ਦੇ ਲਾਇਸੈਂਸ ਦਾ ਕੰਮ ਹੁਣ ਐੱਮ. ਏ.-1 ਬ੍ਰਾਂਚ ਵੱਲੋਂ ਕੀਤਾ ਜਾਇਆ ਕਰੇਗਾ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ’ਚ ਰਾਕੇਸ਼ ਕੁਮਾਰ ਅਰੋੜਾ ਸੀਨੀਅਰ ਸਹਾਇਕ ਨੂੰ ਜੀ. ਪੀ. ਐੱਫ.-4 ਤੋਂ ਐੱਲ. ਏ. ਬ੍ਰਾਂਚ, ਅਮਿਤ ਸ਼ਰਮਾ ਸੀਨੀਅਰ ਸਹਾਇਕ ਨੂੰ ਜੀ. ਪੀ. ਐੱਫ.-3 ਤੋਂ ਐੱਮ. ਏ.-2, ਬਲਵਿੰਦਰ ਕੌਰ ਸੀਨੀਅਰ ਸਹਾਇਕ ਨੂੰ ਐੱਲ. ਐੱਫ. ਏ. ਤੋਂ ਰਿਲੀਫ ਰੀਸੈਟਲਮੈਂਟ ਅਤੇ ਰੀਹੈਬਲੀਟੇਸ਼ਨ ਬ੍ਰਾਂਚ, ਰੋਮੀ ਸੀਨੀਅਰ ਸਹਾਇਕ ਨੂੰ ਐੱਲ. ਏ. ਤੋਂ ਐੱਸ. ਆਰ. ਸੀ. ਬ੍ਰਾਂਚ, ਅਨੁਦੀਪ ਸੀਨੀਅਰ ਸਹਾਇਕ ਨੂੰ ਡੀ. ਆਰ. ਏ. (ਐੱਮ) ਤੋਂ ਡੀ. ਆਰ. ਏ. (ਐੱਮ. ਐਂਡ ਟੀ.), ਮਨਦੀਪ ਸਿੰਘ ਕਲਰਕ ਨੂੰ ਅਸਲਾ ਬ੍ਰਾਂਚ ਤੋਂ ਐੱਮ. ਏ.-1 ਬ੍ਰਾਂਚ, ਸਿਮਰਨਪ੍ਰੀਤ ਕੌਰ ਨੂੰ ਡੀ. ਆਰ. ਏ. (ਐੱਮ) ਬ੍ਰਾਂਚ ਤੋਂ ਆਰ. ਆਈ. ਏ. ਬ੍ਰਾਂਚ, ਰਾਜਵਿੰਦਰ ਕੌਰ ਕਲਰਕ ਨੂੰ ਆਰ. ਆਈ. ਏ. ਬ੍ਰਾਂਚ ਤੋਂ ਡੀ. ਆਰ. ਏ. (ਐੱਮ) ਬ੍ਰਾਂਚ ਵਿਚ ਟਰਾਂਸਫਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ 3 ਬ੍ਰਾਂਚਾਂ ਨੂੰ ਕੀਤਾ ਖ਼ਤਮ, 2 ਨੂੰ ਕੀਤਾ ਮਰਜ
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਮੁੱਖ ਕਾਰਨ ਰਿਹਾ ਕਿ ਪੰਜਾਬ ਸਰਕਾਰ ਨੇ ਜੀ. ਪੀ. ਫੰਡ-3, ਜੀ. ਪੀ. ਫੰਡ-4 ਅਤੇ ਐੱਲ. ਐੱਫ. ਏ. ਬ੍ਰਾਂਚਾਂ ਨੂੰ ਖਤਮ ਕਰ ਦਿੱਤਾ ਹੈ, ਜਦਕਿ ਡੀ. ਆਰ. ਏ. ਟੀ. ਅਤੇ ਡੀ. ਆਰ. ਏ. ਐੱਮ. ਬ੍ਰਾਂਚ ਨੂੰ ਆਫਿਸ ’ਚ ਮਰਜ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਬ੍ਰਾਂਚਾਂ ਵਿਚ ਕੰਮ ਕਰਨ ਵਾਲੇ ਸਟਾਫ ਨੂੰ ਹੋਰ ਬ੍ਰਾਂਚਾਂ ਵਿਚ ਐਡਜਸਟ ਕੀਤਾ ਗਿਆ ਹੈ।