ਜ਼ਮੀਨ ਤਕਸੀਮ ਦੇ ਮਾਮਲਿਆਂ ਦਾ ਹੋਵੇ ਜਲਦ ਨਿਪਟਾਰਾ : ਡੀ. ਸੀ.

12/11/2020 5:36:11 PM

ਜਲੰਧਰ (ਚੋਪੜਾ)— ਮਾਲ ਅਧਿਕਾਰੀ ਜ਼ਮੀਨ ਤਕਸੀਮ ਦੇ ਪੈਂਡਿੰਗ ਮਾਮਲਿਆਂ ਦਾ ਜਲਦ ਨਿਪਟਾਰਾ ਕਰਦਿਆਂ ਲੋਕਾਂ ਦੀ ਸਹੂਲਤ ਲਈ ਇਕ ਵਿਵਹਾਰਿਕ ਵਿਧੀ ਵਿਕਸਿਤ ਕਰਨ। ਉਕਤ ਨਿਰਦੇਸ਼ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲ ਅਧਿਕਾਰੀ ਅਜਿਹੇ ਮਾਮਲਿਆਂ ਵਿਚ ਘੱਟ ਤੋਂ ਘੱਟ ਪੈਂਡੈਂਸੀ ਯਕੀਨੀ ਬਣਾਉਣ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੇ ਮਾਮਲਿਆਂ ਵਿਚ ਸਾਰੇ ਹਿੱਸੇਦਾਰ ਪਹਿਲਾਂ ਹੀ ਆਪਸੀ ਬਟਵਾਰੇ ਲਈ ਸਹਿਮਤੀ ਦੇ ਚੁੱਕੇ ਹਨ, ਉਨ੍ਹਾਂ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਮੰਗੀ ਗਈ ਰਿਪੋਰਟ ਨਿਰਧਾਰਿਤ ਸਮਾਂਹੱਦ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਭੇਜਣ। ਅਜਿਹੇ ਮਾਮਲਿਆਂ ਵਿਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਡਿਫਾਲਟਰਾਂ ਕੋਲੋਂ ਵਸੂਲੀ ਲਈ ਜਲਦ ਤੋਂ ਜਲਦ ਠੋਸ ਯਤਨ ਕਰਨ ਅਤੇ ਭੁਗਤਾਨ ਨਾ ਕਰਨ ਵਾਲਿਆਂ 'ਤੇ ਕਾਰਵਾਈ ਲਈ ਨੋਟਿਸ ਜਾਰੀ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ:  ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਘਨਸ਼ਾਮ ਥੋਰੀ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਜਲਦ ਤੋਂ ਜਲਦ ਆਸ਼ਰਿਤ ਸਰਟੀਫਿਕੇਟ ਜਾਰੀ ਕਰਨ ਲਈ ਮਾਨਵਤਾ ਪ੍ਰਤੀ ਨਜ਼ਰੀਆ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ. ਡੀ. ਸੀ. ਜਸਬੀਰ ਸਿੰਘ, ਐੱਸ. ਡੀ. ਐੱਮਜ਼ ਰਾਹੁਲ ਸਿੰਧੂ, ਡਾ. ਜੈਇੰਦਰ ਸਿੰਘ, ਗੌਤਮ ਜੈਨ, ਡਾ. ਵਿਨੀਤ ਕੁਮਾਰ, ਸੰਜੀਵ ਕੁਮਾਰ ਸ਼ਰਮਾ ਅਤੇ ਮਾਲੀਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ:  ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

ਅਧਿਕਾਰੀ ਐੱਮ. ਪੀ. ਲੈੱਡਜ਼ ਯੋਜਨਾ ਅਧੀਨ ਚੱਲ ਰਹੇ ਕੰਮਾਂ ਨੂੰ ਕਰਨ ਜਲਦ ਪੂਰਾ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਐੱਮ. ਪੀ. ਲੈੱਡਜ਼ ਯੋਜਨਾ ਤਹਿਤ ਚੱਲ ਰਹੇ ਵਿਕਾਸ ਕੰਮਾਂ ਨੂੰ ਤੁਰੰਤ ਪੂਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਯੋਜਨਾ ਅਧੀਨ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਤਰੱਕੀ ਦਾ ਜਾਇਜ਼ਾ ਲੈਣ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲੇ ਵਿਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ। ਇਹ ਵਿਕਾਸ ਪ੍ਰਾਜੈਕਟ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ, ਖੇਡ, ਸਿਹਤ, ਨਗਰ ਨਿਗਮ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਵਿਭਾਗ ਮੁਖੀਆਂ ਨੂੰ ਵੀ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰ ਕੇ ਸਬੰਧਤ ਵਰਤੋਂ ਸਰਟੀਫਿਕੇਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ 15 ਦਿਨਾਂ ਦੇ ਅੰਦਰ-ਅੰਦਰ ਸਰਟੀਫਿਕੇਟ ਜਮ੍ਹਾ ਕਰਵਾਉਣ ਵਿਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼

55 ਮਾਡਲ ਖੇਡ ਮੈਦਾਨ, 55 ਛੱਪੜਾਂ ਅਤੇ 128 ਸਕੂਲਾਂ ਦੇ ਪ੍ਰਾਜੈਕਟ ਸਮਾਂ-ਹੱਦ ਅੰਦਰ ਹੋਣ ਪੂਰੇ
ਜ਼ਿਲ੍ਹੇ ਦੇ 55 ਮਾਡਲ ਖੇਡ ਮੈਦਾਨ, 55 ਛੱਪੜਾਂ ਅਤੇ 128 ਸਕੂਲਾਂ 'ਚ ਕੰਧਾਂ ਦੀ ਮੁਰੰਮਤ ਜਾਂ ਨਿਰਮਾਣ ਦੇ ਚੱਲ ਰਹੇ ਪ੍ਰਾਜੈਕਟ ਸਮਾਂ-ਹੱਦ ਵਿਚ ਪੂਰੇ ਕੀਤੇ ਜਾਣ। ਉਕਤ ਨਿਰਦੇਸ਼ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਮੀਟਿੰਗ ਦੌਰਾਨ ਦਿੱਤੇ।

ਇਹ ਵੀ ਪੜ੍ਹੋ:  ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ

ਘਨਸ਼ਾਮ ਥੋਰੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਅਤੇ ਕੰਵਰਜੈਂਸ ਅਧੀਨ ਚੱਲ ਰਹੇ ਸਾਰੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ ਮਗਨਰੇਗਾ ਯੋਜਨਾ ਅਧੀਨ 128 ਕੰਮਾਂ ਲਈ 2.79 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ 50 ਕੰਮ ਪਹਿਲਾਂ ਹੀ ਆਰੰਭ ਹੋ ਚੁੱਕੇ ਹਨ। 2.43 ਕਰੋੜ ਰੁਪਏ ਦੀ ਲਾਗਤ ਦੀ 60 ਮਾਡਲ ਖੇਡ ਮੈਦਾਨਾਂ ਨੂੰ ਵੀ ਮਨਜ਼ੂਰੀ ਿਦੱਤੀ ਗਈ ਅਤੇ 34 ਸਥਾਨਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 55 ਮਾਡਲ ਤਲਾਬਾਂ ਦਾ ਪ੍ਰਾਜੈਕਟ ਵੀ ਚੱਲ ਰਿਹਾ ਹੈ ਅਤੇ 4.29 ਕਰੋੜ ਦੀ ਲਾਗਤ ਨਾਲ 33 ਸਥਾਨਾਂ 'ਤੇ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ:  ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਛੱਪੜ ਸਾਫ ਕੀਤੇ ਗਏ ਪਾਣੀ ਦੀ ਸਿੰਚਾਈ ਲਈ ਵਰਤੋਂ ਯਕੀਨੀ ਬਣਾਉਣਗੇ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਕੰਮਾਂ ਲਈ ਟੈਂਡਰ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਇਹ ਅਗਲੇ ਹਫਤੇ ਅੰਦਰ ਸ਼ੁਰੂ ਹੋ ਜਾਣਗੇ। ਡਿਪਟੀ ਕਮਿਸ਼ਨਰ ਨੇ ਸਰਕਾਰੀ ਯੋਜਨਾਵਾਂ ਅਧੀਨ ਫੰਡ ਦੀ ਸਹੀ ਵਰਤੋਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਯਕੀਨੀ ਹੋਵੇਗਾ ਪੈਸਾ ਸਹੀ ਦਿਸ਼ਾ ਵਿਚ ਖਰਚ ਕੀਤਾ ਗਿਆ। ਇਸ ਮੌਕੇ ਏ. ਡੀ. ਸੀ. ਵਿਸ਼ੇਸ਼ ਸਾਰੰਗਲ, ਐੱਸ. ਡੀ. ਐੱਮ. ਰਾਹੁਲ ਸਿੰਧੂ, ਗੌਤਮ ਜੈਨ, ਡਾ. ਜੈਇੰਦਰ ਸਿੰਘ, ਵਿਨੀਤ ਕੁਮਾਰ, ਸੰਜੀਵ ਕੁਮਾਰ ਸ਼ਰਮਾ ਅਤੇ ਕਈ ਮਹਿਕਮਿਆਂ ਦੇ ਮੁਖੀ ਮੌਜੂਦ ਸਨ।
ਇਹ ਵੀ ਪੜ੍ਹੋ:  ਫੇਸਬੁੱਕ 'ਤੇ ਫਿਰ ਬੋਲੇ ਨਵਜੋਤ ਸਿੱਧੂ, ਸਰਕਾਰ 'ਤੇ ਚੁੱਕੇ ਵੱਡੇ ਸਵਾਲ


shivani attri

Content Editor

Related News