ਆਦਮਪੁਰ ਏਅਰਪੋਰਟ ਦਾ ਨਾਂ ਜਲੰਧਰ ਏਅਰਪੋਰਟ ਰੱਖੇ ਜਾਣ ਦੀ ਉੱਠੀ ਮੰਗ
Monday, Feb 20, 2023 - 12:05 PM (IST)
ਜਲੰਧਰ (ਖੁਰਾਣਾ)- ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੇ ਐਤਵਾਰ ਇਕ ਸਥਾਨਕ ਹੋਟਲ ’ਚ ਸ਼ਹਿਰ ਦੇ ਮੁਖੀ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੇ ਨਾਲ ਬੈਠਕੀ ਕੀਤੀ, ਉਸ ਦੌਰਾਨ ਜਲੰਧਰ ਆਟੋ ਪਾਰਟਸ ਮੈਨੂਫੈਕਚਰਸ ਐਸੋਸੀਏਸ਼ਨ (ਟੀਮ ਜਾਮਾ) ਦੇ ਇਕ ਵਫ਼ਦ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕਰਕੇ ਮੰਗ ਰੱਖੀ ਕਿ ਆਦਮਪੁਰ ਏਅਰਪੋਰਟ ਦਾ ਨਾਂ ਜਲੰਧਰ ਏਅਰਪੋਰਟ ਕੀਤਾ ਜਾਵੇ।
ਇਸ ਵਫ਼ਦ ਨੇ ਟੀਮ ਜਾਮਾ ਦੇ ਪ੍ਰਧਾਨ ਸੰਜੀਵ ਜੁਨੇਜਾ, ਕੈਸ਼ੀਅਰ ਮਸ਼ੀਨ ਕਵਾਤਰਾ, ਜਨਰਲ ਸੈਕ੍ਰੇਟਰੀ ਤੁਸ਼ਾਰ ਜੈਨ, ਗੁਰਨਾਮ ਸਿੰਘ ਅਤੇ ਤਜਿੰਦਰ ਭਸੀਨ ਸ਼ਾਮਲ ਸਨ। ਮਨੀਸ਼ ਕਵਾਤਰਾ ਦਾ ਕਹਿਣਾ ਹੈ ਕਿ ਜੇਕਰ ਏਅਰਪੋਰਟ ਦੇ ਨਾਂ ਦੇ ਨਾਲ ਜਲੰਧਰ ਜੋੜਿਆ ਜਾਂਦਾ ਹੈ ਤਾਂ ਕੌਮਾਂਤਰੀ ਪੱਧਰ ’ਤੇ ਇਸ ਸ਼ਹਿਰ ਨੂੰ ਚੰਗੀ ਪਛਾਣ ਮਿਲੇਗੀ ਅਤੇ ਕਾਰੋਬਾਰ ਜਗਤ ਨੂੰ ਵੀ ਸਿੱਧਾ ਫਾਇਦਾ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਆਦਮਪੁਰ ਫਲਾਈਓਵਰ ਦੇ ਅਧੂਰੇ ਕੰਮ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਟ੍ਰੈਫਿਕ ਲਈ ਸਰਵਿਸ ਲੈਣ ਨੂੰ ਸਮਾਂਬੱਧ ਯੋਜਨਾ ਨਾਲ ਠੀਕ ਕੀਤਾ ਜਾਵੇ। ਉਨ੍ਹਾਂ ਦਾ ਇਹ ਵੀ ਸੁਝਾਅ ਸੀ ਕਿ ਜਲੰਧਰ ’ਚ ਸਟ੍ਰੀਟ ਵੈਂਡਿੰਗ ਪਾਲਿਸੀ ਜਲਦੀ ਲਾਗੂ ਕੀਤੀ ਜਾਵੇ, ਕਿਉਂਕਿ ਰੇਹੜੀਆਂ ਆਦਿ ਦੀ ਗਿਣਤੀ ਕਾਫ਼ੀ ਵਧਣ ਕਾਰਨ ਉਦਯੋਗਿਕ ਖੇਤਰਾਂ ਅਤੇ ਆਉਣ-ਜਾਣ ਦੇ ਰਸਤਿਆਂ ’ਤੇ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ
ਪ੍ਰੋਗਰਾਮ ਦੌਰਾਨ ਸੰਜੀਵ ਜੁਨੇਜਾ ਤੇ ਛੁਰਾ ਜੈਨ ਨੇ ਰਾਘਵ ਚੱਢਾ ਨੂੰ ਜੋ ਮੰਗ-ਪੱਤਰ ਸੌਂਪਿਆ ਉਸ ’ਚ ਗਰਾਊਂਡ ਵਾਟਰ ਅਥਾਰਿਟੀ ਦੇ ਨੋਟੀਫਿਕੇਸ਼ਨ, ਕੰਸਟਰੱਕਸ਼ਨ ਵਰਕਰ ਸੈਸ, ਮਾਈਨਿੰਗ, ਟੈਕਨਾਲੋਜੀ ਮਾਡਰਨਾਈਜ਼ੇਸ਼ਨ, ਫਾਰੈਸਟ ਸਟ੍ਰਿੱਪ ਮਾਸਟਰ ਪਲਾਨ, ਬਿਲਡਿੰਗ ਬਾਇਲਾਜ, ਐਨਹਾਂਸਮੈਂਟ ਚਾਰਜ, ਸਾਲਿਡ ਵੇਸਟ ਮੈਨੇਜਰ, ਜਲੰਧਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ, ਐਡਵਾਇਜ਼ਰੀ ਕਮੇਟੀ ਤੇ ਪਬਿਲਕ ਟਰਾਂਸਪੋਰਟ ਨਾਲ ਜੁੜੇ ਮੁੱਦੇ ਉਠਾਏ। ਸੰਸਦ ਮੈਂਬਰ ਰਾਘਵ ਚੱਢਾ ਨੇ ਟੀਮ ਜਾਮਾ ਨੂੰ ਭਰੋਸਾ ਦਿੱਤਾ ਕਿ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਜਲੰਧਰ ਏਅਰਪੋਰਟ ਰੱਖਣ ਦਾ ਮੁੱਦਾ ਰਾਜ ਸਭਾ ’ਚ ਚੁੱਕਿਆ ਜਾਵੇਗਾ। ਉਨ੍ਹਾਂ ਨੇ ਆਦਮਪੁਰ ਦੇ ਨਿਰਮਾਣ ਅਧੀਨ ਫਲਾਈਓਵਰ ਦੀ ਸਰਵਿਸ ਲੈਣ ਨੂੰ ਸਹੀ ਕਰਨ ਬਾਰੇ ਵੀ ਡਿਪਟੀ ਕਮਿਸਨਰ ਨੂੰ ਹੁਕਮ ਦਿੱਤੇ ਤੇ ਕਿਹਾ ਕਿ ਉਦਯੋਗ ਵਰਗ ਦੀ ਬਾਕੀ ਮੰਗਾਂ ’ਤੇ ਵੀ ਜਲਦੀ ਕਾਰਵਾਈ ਹੋਵੇਗੀ।
ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ