26 ਜਨਵਰੀ ਨੂੰ ਕਿਸਾਨੀ ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ- ਰਾਕੇਸ਼ ਟਿਕੈਤ
Thursday, Dec 29, 2022 - 06:50 PM (IST)

ਰਾਮਾ ਮੰਡੀ (ਪਰਮਜੀਤ) : ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ’ਚ ਮਹਾਂ ਪੰਚਾਇਤ ਹੋਵੇਗੀ ਅਤੇ ਕਿਸਾਨ 26 ਜਨਵਰੀ ਨੂੰ ਕਿਸਾਨੀ ਮੰਗਾਂ ਮਨਵਾਉਣ ਲਈ ਸਰਕਾਰ ਦੇ ਨਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪਿੰਡ ਰਾਮਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਸਕੱਤਰ ਜਰਨਲ ਸਰੂਪ ਸਿੰਘ ਰਾਮਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਸਵ. ਰਾਮਕਰਨ ਸਿੰਘ ਰਾਮਾਂ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਉਪਰੰਤ ਕੀਤਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੰਜਾਬ ਦਾ ਦੌਰਾ ਕਰਕੇ ਅੰਦੋਲਨ ਦੀ ਕੀ ਸਥਿਤੀ ਹੈ, ਇਸ ਦਾ ਜਾਇਜ਼ਾ ਲਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਕੋਈ ਵੀ ਅਜੇ ਤੱਕ ਪੂਰਾ ਨਹੀਂ ਹੋਇਆ। ਸਰਕਾਰ ਦੇ ਅੜੀਅਲ ਰਵੱਈਏ ਦੇ ਕਾਰਨ ਸਿਰਫ਼ ਕਾਲੇ ਕਾਨੂੰਨ ਵਾਪਸ ਹੋਏ ਹਨ।
ਕਿਸਾਨਾਂ ਨੂੰ ਅਜੇ ਤੱਕ ਮਿਲਿਆ ਕੁਝ ਨਹੀਂ ਹੈ। ਭਾਕਿਯੂ ਲੱਖੋਵਾਲ ਟਿਕੈਤ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਅਜੇ ਤੱਕ ਦਿੱਲੀ ਕਿਸਾਨ ਮੌਰਚੇ ’ਚ ਸ਼ਹੀਦ ਹੋਏ 650 ਕਿਸਾਨਾਂ ਦੇ ਪਰਿਵਾਰਾਂ ’ਚੋਂ ਅਜੇ ਤੱਕ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ ਹੈ ਅਤੇ ਨਵੀਆਂ ਬਣ ਰਹੀਆਂ ਸੜ੍ਹਕਾਂ ਦਾ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਸਰੂਪ ਸਿੰਘ ਰਾਮਾਂ, ਅਵਤਾਰ ਸਿੰਘ ਸਿੱਧੂ , ਸੁਖਦੀਪ ਸਿੰਘ ਮਹਾਸ਼ਾ ਕਣਕਵਾਲ ਜ਼ਿਲ੍ਹਾ ਜਰਨਲ ਸਕੱਤਰ, ਸਖਦੇਵ ਸਿੰਘ ਗਨੀ ਰਾਮਾਂ, ਬੱਬੂ ਬਹਿਣੀਵਾਲ, ਦਰਸ਼ਨ ਕੁਮਾਰ ਰਾਮਾਂ ਆਦਿ ਹਾਜ਼ਰ ਸਨ।