ਵੱਧ ਰਹੀ ਹੈ ਕਿਸਾਨੀ ਝੰਡਿਆਂ ਦੀ ਮੰਗ-ਕੇਂਦਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਕੱਢਿਆ ਟਰੈਕਟਰ ਮਾਰਚ
Friday, Jan 15, 2021 - 03:08 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ )-ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਵਿਰੁੱਧ ਸੁਲਤਾਨਪੁਰ ਲੋਧੀ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਤੇ ਰੋਸ ਪ੍ਰਦਰਸ਼ਨ ਕਰਦਿਆਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਅੱਜ ਦੁਪਹਿਰ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿੱਚ ਸੈਕੜੇ ਕਿਸਾਨ ਟਰੈਕਟਰ ਲੈ ਕੇ ਪੁੱਜੇ ਤੇ ਨਵੀ ਦਾਨਾ ਮੰਡੀ ਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਤੋਂ ਹੁੰਦੇ ਹੋਏ ਇਹ ਵੱਡਾ ਟਰੈਕਟਰ ਮਾਰਚ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿੱਚੋ ਨਿਕਲਿਆ।
ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਮੁਹਰੇ ਜਿੱਥੇ ਕਿਸਾਨ ਸ਼ੰਘਰਸ਼ ਕਮੇਟੀ ਦੇ ਝੰਡੇ ਤੇ ਬੈਨਰ ਬੰਨੇ ਹੋਏ ਸਨ ਉੱਥੇ ਟਰੈਕਟਰਾਂ ਤੇ ਲਗਾਏ ਡੈਕ ਤੇ ਕਿਸਾਨਾਂ ਚ ਜੋਸ਼ ਭਰਨ ਵਾਲੇ ਗੀਤ ਲਗਾਏ ਹੋਏ ਸਨ। ਇਸ ਸਮੇਂ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਤੇ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਵਿੱਚ ਵਿਸ਼ਾਲ ਟਰੈਕਟਰ ਪਰੇਡ ਕੀਤੀ ਜਾਵੇਗੀ ਜਿਸ ਲਈ ਅੱਜ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਹ ਟਰੈਕਟਰ ਮਾਰਚ ਪਿੰਡ ਪਿੰਡ ਜਾਵੇਗਾ।
ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 22 ਜਨਵਰੀ ਨੂੰ ਕਿਸਾਨ ਦਿੱਲੀ ਲਈ ਹਜ਼ਾਰਾਂ ਟਰੈਕਟਰ ਲੈ ਕੇ ਰਵਾਨਾ ਹੋਣਗੇ। ਇਸ ਸਮੇਂ ਬਲਾਕ ਸੰਮਤੀ ਚੇਅਰਮੈਨ ਰਾਜਿੰਦਰ ਸਿੰਘ ਤਕੀਆ, ਚੇਅਰਮੈਨ ਗੁਰਜੰਟ ਸਿੰਘ ਸੰਧੂ , ਕੁਲਦੀਪ ਸਿੰਘ ਸਰਪੰਚ ਦੁਰਗਾਪੁਰ, ਗੁਰਦੀਪ ਸਿੰਘ ਸ਼ਹੀਦ ਤੇ ਹੋਰ ਕਿਸਾਨ ਆਗੂਆਂ ਸ਼ਿਰਕਤ ਕੀਤੀ।