ਸੰਗਰੂਰ ਦੀ ਹਾਰ, ਬਾਦਲ ਪਰਿਵਾਰ ਦੀ ਹਾਰ, ਨਾ ਕਿ ਸਿੱਖ ਪੰਥ ਦੀ : ਰਵੀਇੰਦਰ ਸਿੰਘ

06/28/2022 3:50:58 PM

ਜਲੰਧਰ (ਚਾਵਲਾ): ਸੰਗਰੂਰ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਸ਼ਰਮਨਾਕ ਹਾਰ ਬਾਦਲ ਪਰਿਵਾਰ ਦੀ ਹਾਰ ਹੈ, ਨਾ ਕਿ ਸਮੁੱਚੇ ਪੰਥ ਦੀ, ਇਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਅੱਜ ਅਕਾਲੀ ਦਲ (1920) ਦੇ ਪ੍ਰਧਾਨ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕੀਤਾ।

ਇਹ ਵੀ ਪੜ੍ਹੋ : ਪੰਜਾਬ ਬਜਟ : ਭਗਵੰਤ ਮਾਨ ਸਰਕਾਰ ਵੱਲੋਂ ਖੇਤੀ ਸੈਕਟਰ ਨੂੰ ਹੁਲਾਰਾ ਦੇਣ ਲਈ 11, 560 ਕਰੋੜ ਰੁੁਪਏ ਦਾ ਐਲਾਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੇ ਸਿਆਸਤ ’ਚ ਪਰਿਵਾਰਵਾਦ ਨੇ ਪੰਥ ਦਾ ਨੁਕਸਾਨ ਕੀਤਾ ਹੈ, ਪਰ ਸੂਝਵਾਨ ਪੰਥ ਦਰਦੀ ਵੋਟਰਾਂ ਨੇ ਬਾਦਲ ਪਰਿਵਾਰ ਦੀਆਂ ਚਾਲਾਂ ਨੂੰ ਭਾਂਪਦਿਆਂ ਸੰਗਰੂਰ ਉਪ ਚੋਣ ’ਚ ਇਸਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਤੇ ਪੰਥਕ ਚੜ੍ਹਦੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਪੰਥ ਦਰਦੀ ਆਗੂ ਸਿਮਰਨਜੀਤ ਸਿੰਘ ਮਾਨ ਦੇ ਹੱਕ ’ਚ ਫ਼ਤਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਹਾਰ ਪੰਥ ਦੀ ਹਾਰ ਦੀ ਨਹੀਂ, ਸਗੋਂ ਬਾਦਲਾਂ ਦੀ ਹਾਰ ਹੈ ਪੰਥ ਅੱਜ ਵੀ ਇਕਜੁੱਟ ਹੈ ਤੇ ਚੜ੍ਹਦੀ ਕਲਾਂ ’ਚ ਹੈ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਪਹਿਲਾ ਬਜਟ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਸਾਬਿਤ ਹੋਇਆ : ਪਰਮਿੰਦਰ ਢੀਂਡਸਾ

ਉਨ੍ਹਾਂ ਨੇ ਕਿਹਾ ਕਿ ਪੰਥ ਨੂੰ ਜੋ ਨੀਵਾਂ ਦਿਖਾਉਣ ਦਾ ਯਤਨ ਕਰੇਗਾ ਪੰਥ ਉਸ ਦੀ ਗੰਦੀ ਸਿਆਸਤ ਨੂੰ ਨੇਸਤੋ-ਨਾਬੂਦ ਕਰ ਦੇਵੇਗਾ, ਜਿਹਾ ਕਿ ਸੰਗਰੂਰ ’ਚ ਪੰਥ ਨੇ ਬਾਦਲਾਂ ਨੂੰ ਹਰਾ ਕੇ ਉਸ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਅਹੁਦੇਦਾਰਾਂ ’ਚ ਬਹੁਤਾਤ ਬਾਦਲ ਪਰਿਵਾਰ ਦੇ ਜੀ ਹਜ਼ੂਰੀਆਂ ਦੀ ਹੈ, ਜਿਨ੍ਹਾਂ ’ਚ ਪੰਥਕ ਜਜ਼ਬੇ ਦਾ ਇਕ ਕਣ ਵੀ ਮੌਜੂਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਪੰਥ ’ਚ ਆਪਣੀ ਸ਼ਾਖ ਤੇ ਸਮਰੱਥਾ ਦੋਨੋਂ ਗੁਆ ਚੁੱਕਾ ਹੈ, ਹੁਣ ਪੰਥਕ ਮਾਮਲਿਆਂ ’ਚ ਪੰਥ ਦਾ ਏਜੰਡਾ ਚੱਲੇਗਾ।

ਇਹ ਵੀ ਪੜ੍ਹੋ : ਪੰਜਾਬ ਬਜਟ 2022 : ਵਿੱਤ ਮੰਤਰੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਤੇ ਗੱਫ਼ੇ, ਕੀਤੇ ਵੱਡੇ ਐਲਾਨ

ਜ਼ਿਕਰਯੋਗ ਹੈ ਕਿ ਸੰਗਰੂਰ ਲੋਕਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਹੈ।ਜਦ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੂਸਰੇ ਨੰਬਰ ’ਤੇ ਆਏ ਹਨ। ਇਸ ਤੋਂ ਇਲਾਵਾ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।


Anuradha

Content Editor

Related News