ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

Friday, Nov 16, 2018 - 02:38 AM (IST)

ਰੇਲ ਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

ਰੂਪਨਗਰ,  (ਕੈਲਾਸ਼)-  ਮੋਰਿੰਡਾ-ਕੁਰਾਲੀ ਰੇਲਵੇ ਲਾਇਨ ਤੇ ਅੱਜ ਸਵੇਰੇ ਇੱਕ ਅਣਪਛਾਤੇ ਵਿਅਕਤੀ ਦੀ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਆਰਪੀ ਰੂਪਨਗਰ ਦੇ ਅਧਿਕਾਰੀ ਨੇ ਦੱਸਿਆ ਕਿ ਮੋਰਿੰਡਾ -ਕੁਰਾਲੀ ਰੇਲਵੇ ਲਾਇਨ ’ਤੇ ਇਕ ਵਿਅਕਤੀ ਜੋ ਕਿ ਗੱਡੀ ਦੀ ਲਪੇਟ ’ਚ ਆਉਣ ਨਾਲ ਬੁਰੀ ਤਰ੍ਹਾਂ ਕੱਟ ਗਿਆ ਜਿਸਦੀ ਸ਼ਨਾਖਤ ਨਹੀ ਸੀ ਹੋ ਰਹੀ ਦੀ ਲਾਸ਼ ਮਿਲੀ। ਮ੍ਰਿਤਕ ਨੇ ਕੁਡ਼ਤਾ ਪਜਾਮਾ ਪਹਿਨਿਆ ਹੈ, ਸਿਰ ’ਤੇ ਹਲਕੇ ਪੀਲੇ ਰੰਗ ਦਾ ਪਰਨਾ ਹੈ, ਜਿਸਦੀ ਉਮਰ ਕਰੀਬ 55 ਸਾਲ, ਕੱਦ 5 ਫੁੱਟ 6 ਇੰਚ ਦੇ ਕਰੀਬ ਲੱਗਦਾ ਸੀ। ਸ਼ਨਾਖਤ ਲਈ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰਖਾਇਆ ਗਿਆ ਹੈ।


Related News