ਅਣਪਛਾਤੇ ਵਾਹਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

09/20/2019 7:43:30 PM

ਫੱਤੂਢੀਂਗਾ, (ਘੁੰਮਣ)— ਪਿੰਡ ਉੱਚਾ ਬੇਟ ਨੇੜੇ ਬਿਜਲੀ ਬੋਰਡ ਸਾਹਮਣੇ ਸੜਕ ਦੇ ਬਰਮ ਦੀ ਘਾਹ ਬੂਟੀ 'ਚੋਂ ਕਿਸੇ ਅਣਪਛਾਤੇ ਵਾਹਨ ਦੇ ਟੱਕਰ ਮਾਰਨ ਕਾਰਨ ਕਿਤੇ ਵਜੋਂ ਸ਼ੈਲਰ 'ਚ ਕੰਮ ਕਰਦੇ ਮਜ਼ਦੂਰ ਵਿਅਕਤੀ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਖੰਨਾ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜੱਗਾ ਸਿੰਘ ਸਬ ਇੰਸਪੈਕਟਰ ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਉਕਤ ਵਿਅਕਤੀ ਮਨਜੀਤ ਸਿੰਘ ਉਮਰ ਕਰੀਬ 30-35 ਸਾਲ ਢਾਬੇ ਤੋਂ ਰੋਟੀ ਖਾ ਕੇ ਉੱਚਾ ਸ਼ੈਲਰ ਵਿਖੇ ਜਾ ਰਿਹਾ ਸੀ ਜਦ ਉਹ ਸਬ ਡਵੀਜਨ ਬਿਜਲੀ ਘਰ ਉੱਚਾ ਦੇ ਦਫਤਰ ਮੋਹਰੇ ਪਹੁੰਚਾ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਦਿਨ ਚੜਣ 'ਤੇ ਰਾਹਗੀਰ ਲੋਕਾਂ ਨੇ ਬਦਬੂ ਮਾਰਦੀ ਸੜਕ ਕਿਨਾਰੇ ਲਾਸ਼ ਪਈ ਵੇਖੀ ਤਾਂ ਇਸਦੀ ਸੂਚਨਾ ਫੱਤੂਢੀਂਗਾ ਪੁਲਸ ਨੂੰ ਦਿੱਤੀ।
ਦੱਸਣਯੋਗ ਹੈ ਕਿ ਉਕਤ ਖੇਤਰ 'ਚ ਸਤੁਲਜ ਦਰਿਆ 'ਚ ਹੜ੍ਹ ਆਉਣ ਕਾਰ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ 'ਚ ਆ ਗਿਆ ਸੀ  ਤੇ ਮ੍ਰਿਤਕ ਮਜ਼ਦੂਰ ਵਿਅਕਤੀ ਕੰਮ ਦੀ ਭਾਲ ਲਈ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ ਤੇ ਕਰੀਬ 10 ਦਿਨ ਤੋਂ ਕਿੱਤੇ ਵਜੋਂ ਸ਼ੈਲਰ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਸਥਾਨਕ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਸਿਵਲ ਹਸਪਤਾਲ ਕਪੂਰਥਲਾ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।


KamalJeet Singh

Content Editor

Related News