ਸੁਭਾਨਪੁਰ ''ਚ ਸੜਕ ਹਾਦਸੇ ਦੌਰਾਨ ਇਕ ਦੀ ਮੌਤ

Tuesday, Apr 09, 2019 - 09:43 PM (IST)

ਸੁਭਾਨਪੁਰ ''ਚ ਸੜਕ ਹਾਦਸੇ ਦੌਰਾਨ ਇਕ ਦੀ ਮੌਤ

ਸੁਭਾਨਪੁਰ, (ਸਤਨਾਮ)- ਨਡਾਲਾ-ਸੁਭਾਨਪੁਰ ਜੀ. ਟੀ. ਰੋਡ 'ਤੇ ਸਥਿਤ ਪਿੰਡ ਮੁੱਦੋਵਾਲ ਦੇ ਬੱਸ ਸਟੈਂਡ ਦੇ ਨੇੜੇ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਵੱਲੋਂ ਅਣਗਹਿਲੀ ਕਰਨ 'ਤੇ ਕਾਰ ਨਾਲ ਵਾਪਰੇ ਹਾਦਸੇ ਦੌਰਾਨ ਬੱਸ 'ਚ ਸਵਾਰ ਇਕ ਵਿਅਕਤੀ ਦੀ ਹੇਠਾਂ ਡਿੱਗ ਕੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਚਾਚੇ ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਦੀ ਕਾਰ 'ਚ ਆਪਣੀ ਮਾਮੀ ਜਸਵੀਰ ਕੌਰ, ਭਾਬੀ ਜਸਪ੍ਰੀਤ ਕੌਰ ਨਾਲ ਜਲੰਧਰ ਤੋਂ ਆਪਣੇ ਪਿੰਡ ਨੰਗਲ ਲੁਬਾਣਾ ਵਿਖੇ ਜਾ ਰਹੇ ਸਨ ਜਦੋਂ ਕਾਰ ਪਿੰਡ ਮੁੱਦੋਵਾਲ ਦੇ ਨਜ਼ਦੀਕ ਪਹੁੰਚੀ ਤਾਂ ਅੱਗੇ ਇਕ ਬੱਸ ਜਾ ਰਹੀ ਸੀ ਤਾਂ ਕਾਰ ਬੱਸ ਦੇ ਅਗਲੇ ਟਾਇਰ ਨਾਲ ਜਾ ਵੱਜੀ।
ਉਸ ਨੇ ਦੱਸਿਆ ਜਦੋਂ ਕਾਰ 'ਚੋਂ ਬਾਹਰ ਨਿਕਲੇ ਤਾਂ ਬੱਸ ਦੀ ਅਗਲੀ ਬਾਰੀ 'ਚੋਂ ਇਕ ਵਿਅਕਤੀ ਹੇਠਾਂ ਸੜਕ 'ਚ ਡਿੱਗਾ ਪਿਆ, ਜਿਸ ਨੂੰ ਗੰਭੀਰ ਰੂਪ 'ਚ ਜ਼ਖਮੀ ਹੋਏ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਸ ਦੀ ਰਸਤੇ 'ਚ ਮੌਤ ਹੋ ਗਈ।
ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕੇ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਅੰਮ੍ਰਿਤਸਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕੇ ਕਾਰ ਦੇ ਡਰਾਈਵਰ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਬੱਸ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


author

KamalJeet Singh

Content Editor

Related News