ਨੂੰਹ ਦਾ ਕਾਰਾ, ਭਰਾ ਨਾਲ ਮਿਲ ਕੇ ਸਹੁਰੇ ਘਰ 'ਚ ਦਾਖਲ ਹੋ ਕੇ ਕੀਤਾ ਹਮਲਾ (ਤਸਵੀਰਾਂ)

Sunday, Jun 02, 2019 - 12:35 PM (IST)

ਨੂੰਹ ਦਾ ਕਾਰਾ, ਭਰਾ ਨਾਲ ਮਿਲ ਕੇ ਸਹੁਰੇ ਘਰ 'ਚ ਦਾਖਲ ਹੋ ਕੇ ਕੀਤਾ ਹਮਲਾ (ਤਸਵੀਰਾਂ)

ਜਲੰਧਰ (ਜ.ਬ.)— ਥਾਣਾ ਨੰ. 8 ਅਧੀਨ ਥ੍ਰੀ ਸਟਾਰ ਕਾਲੋਨੀ ਕੋਟਲਾ ਰੋਡ ਕੋਠੀ ਨੰ. 9 'ਚ ਦੁਪਹਿਰ ਕਰੀਬ 1 ਵਜੇ ਸਹੁਰਿਆਂ ਤੋਂ ਵੱਖ ਰਹਿ ਰਹੀ ਪਤਨੀ ਨੇ ਆਪਣੇ ਭਰਾ ਅਤੇ ਹੋਰ ਨੌਜਵਾਨਾਂ ਨਾਲ ਏ. ਸੀ. ਠੀਕ ਕਰਨ ਦੇ ਬਹਾਨੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਮੌਕੇ 'ਤੇ ਕੋਠੀ 'ਚ ਖੜ੍ਹੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਦਾਤਰ ਮਾ ਕੇ ਘਰ ਦੇ ਬਜ਼ੁਰਗ ਨੂੰ ਜ਼ਖਮੀ ਕਰ ਪਗੜੀ ਉਤਾਰ ਦਿੱਤੀ। ਭਰਾ-ਭੈਣ ਨੇ ਲਗਭਗ ਇਕ ਘੰਟੇ ਤਕ ਮੁਹੱਲੇ 'ਚ ਹੰਗਾਮਾ ਕੀਤਾ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਕੀਤੀ। ਉਕਤ ਝਗੜਾ ਦਾ ਮਾਮਲਾ ਪਤੀ-ਪਤਨੀ ਦਾ ਕਾਫੀ ਦਿਨਾਂ ਤੋਂ ਦੱਸਿਆ ਜਾ ਰਿਹਾ ਹੈ।

PunjabKesari
ਜ਼ਖਮੀ ਕੁਲਦੀਪ ਸਿੰਘ (62) ਨੇ ਦੱਸਿਆ ਕਿ ਮੇਰੇ ਬੇਟੇ ਇੰਦਰਜੀਪਤ ਸਿੰਘ ਦੀ ਲਵ ਮੈਰਿਜ ਜੂਨ 2009 'ਚ ਹਰਪ੍ਰੀਤ ਨਾਮੀ ਲੜਕੀ ਨਾਲ ਹੋਈ ਸੀ। ਵਿਆਹ ਦੇ ਕੁਝ ਦਿਨ ਬਾਅਦ ਮੇਰੀ ਨੂੰਹ ਹਰਪ੍ਰੀਤ ਬਿਨਾਂ ਦੱਸੇ ਘਰੋਂ ਚਲੀ ਗਈ, ਜਿਸ ਦੀ ਸੂਚਨਾ ਮੌਕੇ 'ਤੇ ਥਾਣਾ ਨੰ. 8 ਵਿਚ ਦਿੱਤੀ ਸੀ। ਕਈ ਮਹੀਨਿਆਂ ਬਾਅਦ ਜਦ ਉਹ ਘਰ ਵਾਪਸ ਆਈ ਤਾਂ ਫਿਰ ਤੋਂ ਕਲੇਸ਼ ਕਰਨਾ ਸ਼ੁਰੂ ਕਰ ਦਿੱਤੀ। ਉਹ ਆਪਣੀ ਮਰਜ਼ੀ ਨਾਲ ਘਰ 'ਚ ਆ ਜਾਂਦੀ ਅਤੇ ਫਿਰ ਚਲੀ ਜਾਂਦੀ ਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਲਗਭਗ ਇਕ ਮਹੀਨੇ ਬਾਅਦ ਨੂੰਹ ਨੇ ਦੋ ਲੜਕਿਆਂ ਨੂੰ ਏ. ਸੀ. ਸਰਵਿਸ ਕਰਨ ਦੇ ਬਹਾਲ ਘਰ 'ਚ ਭੇਜਿਆ ਅਤੇ ਕੁਝ ਸਮੇਂ ਬਾਅਦ ਨੂੰਹ ਅਤੇ ਉਸ ਦਾ ਭਰਾ ਹੱਥ 'ਚ ਦਾਤਰ ਲੈ ਕੇ ਘਰ 'ਚ ਦਾਖਲ ਹੋ ਗਏ ਅਤੇ ਹੰਗਾਮਾ ਕਰਦੇ ਹੋਏ ਕੋਠੀ 'ਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਮੇਰੇ 'ਤੇ ਹਮਲਾ ਕਰਕੇ ਦੰਦ ਤੋੜ ਦਿੱਤਾ ਅਤੇ ਮੁਹੱਲਾ ਵਾਸੀਆਂ ਦੇ ਸਾਹਮਣੇ ਮੇਰੇ ਸਿਰ ਤੋਂ ਪਗੜੀ ਉਤਾਰ ਕੇ ਹੇਠਾਂ ਜ਼ਮੀਨ 'ਤੇ ਘਸੀਟਣਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਮੁਹੱਲਾ ਵਾਸੀਆਂ ਨੇ ਮੇਰੀ ਜਾਨ ਬਚਾਈ ਪਰ ਫਿਰ ਦੋਬਾਰਾ ਦੋਵੇਂ ਭਰਾ-ਭੈਣ ਨੇ ਹਮਲਾ ਕਰਕੇ ਕੁੱਟਮਾਰ ਕੀਤੀ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੇ ਸਬ ਇੰਸਪੈਕਟਰ ਸਲਿੰਦਰ ਸਿੰਘ ਪੁਲਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ।

PunjabKesari

ਮੈਂ ਵੱਸਣਾ ਚਾਹੁੰਦੀ ਹਾਂ, ਸਹੁਰੇ ਵਾਲੇ ਵੱਸਣ ਨਹੀਂ ਦੇ ਰਹੇ : ਹਰਪ੍ਰੀਤ
ਉਕਤ ਮਾਮਲੇ ਦੇ ਸੰਬੰਧ ਵਿਚ ਹਰਪ੍ਰੀਤ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਸਹੁਰੇ ਵਾਲੇ ਮੇਰੇ 'ਤੇ 4 ਕੇਸ ਕਰਕੇ ਹਰਾਸਮੈਂਟ ਕਰ ਰਹੇ ਹਨ। ਮੇਰਾ ਪਤੀ ਨਾਲ ਤਲਾਕ ਦਾ ਕੇਸ ਚਲ ਰਿਹਾ ਹੈ ਜਦ ਕਿ ਮੈਂ ਸਹੁਰੇ ਵੱਸਣਾ ਚਾਹੁੰਦੀ ਹਾਂ ਪਰ ਸਹੁਰੇ ਵਾਲੇ ਵੱਸਣ ਨਹੀਂ ਦੇ ਰਹੇ। ਇਹੀ ਨਹੀਂ, ਸਹੁਰੇ ਵਾਲਿਆਂ ਨੇ ਮੇਰੇ ਕਮਰੇ ਦੀ ਲਾਈਟ ਬੰਦ ਕਰ ਦਿੱਤੀ, ਜਿਸ ਨੂੰ ਠੀਕ ਕਰਾਉਣ ਲਈ ਮੈਂ ਅਤੇ ਮੇਰਾ ਭਰਾ ਮਕੈਨਿਕ ਨਾਲ ਲੈ ਕੇ ਗਏ ਸੀ। ਹਰਪ੍ਰੀਤ ਨੇ ਦੋਸ਼ ਲਗਾਉੇਂਦੇ ਹੋਏ ਕਿਹਾ ਕਿ ਇਸ ਦੌਰਾਨ ਮੇਰੇ ਸਹੁਰੇ ਨੇ ਮੇਨ ਗੇਟ ਨੂੰ ਤਾਲੇ ਲਾ ਦਿੱਤਾ ਅਤੇ ਮੇਰੇ ਨਾਲ ਕੁੱਟਮਾਰ ਸ਼ੁਰੂ ਕੀਤੀ ਸੀ। ਹਰਪ੍ਰੀਤ ਨਾਲ ਜਦ ਖਬਰ ਸਬੰਧੀ ਹੋਰ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਕਿਹਾ ਕਿ ਕਿਸ ਅਥਾਰਿਟੀ ਦੇ ਨਾਲ ਖਬਰ ਲਿਖ ਰਹੇ ਹੋ।

PunjabKesari

ਬਿਆਨ ਦਰਜ ਹੋਣ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ : ਸਬ-ਇੰਸਪੈਕਟਰ
ਉਕਤ ਮਾਮਲੇ ਸਬੰਧੀ ਥਾਣਾ ਨੰ. 8 ਦੇ ਸਬ-ਇੰਸਪੈਕਟਰ ਸਲਿੰਦਰ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ। ਦੋਹਾਂ ਧਿਰਾਂ ਦੇ ਬਿਆਨ ਅਜੇ ਨਹੀਂ ਹੋਏ ਹਨ। ਬਿਆਨ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News