ਮੁਕੇਰੀਆਂ ਵਿਖੇ ਕੰਢੀ ਕਲਾਨ ਨਹਿਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ
Friday, Aug 04, 2023 - 01:04 PM (IST)

ਮੁਕੇਰੀਆਂ (ਨਾਗਲਾ)- ਪਿੰਡ ਨਾਰਨੋਲ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਿਸ ਦੀ ਲਾਸ਼ ਨੂੰ ਕੰਢੀ ਕਨਾਲ ਨਹਿਰ ਵਿੱਚੋਂ ਤਲਵਾੜਾ ਪੁਲਸ ਦੀ ਹਾਜ਼ਰੀ ਵਿੱਚ ਕੱਡਿਆ ਗਿਆ। ਮ੍ਰਿਤਕ ਦੀ ਪਛਾਣ ਸਾਗਰ ਪੁੱਤਰ ਮੰਗਤ ਰਾਮ ਉਮਰ 21 ਸਾਲ ਵਾਸੀ ਪਿੰਡ ਨਾਰਨੋਲ ਵਜੋਂ ਹੋਈ ਹੈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੁਕੇਰੀਆਂ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ। ਪਿੰਡ ਨਾਰਨੋਲ ਦੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਗਰ ਇਕ ਮਿਹਨਤ ਕਰਨ ਵਾਲਾ ਨੌਜਵਾਨ ਸੀ, ਜਿਸ ਨੂੰ 2 ਅਗਸਤ ਸ਼ਾਮ ਨੂੰ ਘਗਵਾਲ ਪਿੰਡ ਕੋਲ ਬੈਠੇ ਕੁਝ ਲੋਕਾਂ ਵੱਲੋਂ ਵੇਖਿਆ ਵੀ ਗਿਆ ਸੀ। ਜੋ ਹਮੇਸ਼ਾ ਸ਼ਾਮ ਨੂੰ ਦਿਹਾੜੀ ਲਗਾ ਕੇ ਸ਼ਾਮ ਨੂੰ ਘਰ ਪਰਤ ਆਉਂਦਾ ਸੀ। ਮ੍ਰਿਤਕ ਦੇ ਸਿਰ ਡੂੰਘੀਆਂ ਸੱਟਾਂ ਦੇ ਨਿਸ਼ਾਨ ਉਸ ਦੀ ਮੌਤ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਕੇ ਆਉਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ