ਗਿਲਜੀਆਂ ਨੇ ਦਾਣਾ ਮੰਡੀ ਟਾਂਡਾ ਵਿੱਚ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ

04/12/2021 4:03:59 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਦਾਣਾ ਮੰਡੀ ਟਾਂਡਾ ਵਿੱਚ ਅੱਜ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਇਸਦਾ ਉਦਘਾਟਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਸਿਮਰਨ ਸੈਣੀ, ਵਾਈਸ ਚੇਅਰਮੈਨ ਰਾਕੇਸ਼ ਵੋਹਰਾ, ਚੇਅਰਮੈਨ ਪੰਚਾਇਤ ਸੰਮਤੀ ਜਰਨੈਲ ਜਾਜਾ, ਮੈਂਬਰ ਜ਼ਿਲ੍ਹਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ ਵੀ ਉਨ੍ਹਾਂ ਨਾਲ ਮੌਜੂਦ ਸੀ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਇਸ ਦੌਰਾਨ ਗਿਲਜੀਆਂ ਨੇ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀਆਂ ਦੇ ਸਟਾਫ਼ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਆਖਿਆ ਜਿਸ ਤਰਾਂ ਪਿਛਲੇ ਖ਼ਰੀਦ ਸੀਜਨਾਂ ਵਿੱਚ ਫ਼ਸਲਾਂ ਦੀ ਵਧੀਆ ਤਰੀਕੇ ਨਾਲ ਖਰੀਦ ਹੋਈ ਹੈ ਹੁਣ ਵੀ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਚੇਅਰਮੈਨ ਲਖਵੀਰ ਸਿੰਘ ਲੱਖੀ, ਸੁਖਵਿੰਦਰ ਜੀਤ ਸਿੰਘ ਬੀਰਾ, ਸੁਖਵਿੰਦਰ ਜੀਤ ਸਿੰਘ ਝਾਵਰ, ਅਵਤਾਰ ਸਿੰਘ ਖੋਖਰ, ਪ੍ਰਧਾਨ ਬਲਦੇਵ ਸਿੰਘ ਮੁਲਤਾਨੀ, ਦਵਿੰਦਰ ਜੀਤ ਸਿੰਘ ਬੁੱਢੀਪਿੰਡ, ਸਰਪੰਚ ਅਮ੍ਰਿਤਪਾਲ, ਮੁੱਖ ਲੇਖਾਕਾਰ ਸੁਰਿੰਦਰ ਪਾਲ ਸਿੰਘ, ਪਵਨ ਭੇਲਾ, ਦਲਜੀਤ ਸਿੰਘ ਗਿਲਜੀਆਂ, ਮਹਾਂਵੀਰ ਸਿੰਘ, ਮਨੀ ਸਹਿਬਾਜ਼ਪੁਰ, ਮਲਕੀਤ ਸਿੰਘ, ਹਰਿ ਕ੍ਰਿਸ਼ਨ ਸੈਣੀ,ਹਰਮੇਸ਼ ਬਸੀ ਜਲਾਲ, ਬਲਕਾਰ ਸਿੰਘ, ਪਰਵਿੰਦਰ ਸਾਬੀ ਅਤੇ ਵੱਖ-ਵੱਖ ਖ਼ਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀ ਦਾ ਸਟਾਫ਼ ਮੌਜੂਦ ਸਨ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ


shivani attri

Content Editor

Related News